ਹੋਰ ਕ੍ਰਾਇਮ ਗੁਰਦਾਸਪੁਰ

ਥਾਨਾ ਸਿਟੀ ਗੁਰਦਾਸਪੁਰ ਨੂੰ ਮਿਲੀ ਸਫ਼ਲਤਾ, ਦੋ ਦੋਸ਼ੀਆ ਨੂੰ ਗ੍ਰਿਰਫ਼ਤਾਰ ਕਰ 234 ਗ੍ਰਾਮ ਚੋਰੀ ਦਾ ਸੋਨਾ ਕੀਤਾ ਬਰਾਮਦ

ਥਾਨਾ ਸਿਟੀ ਗੁਰਦਾਸਪੁਰ ਨੂੰ ਮਿਲੀ ਸਫ਼ਲਤਾ, ਦੋ ਦੋਸ਼ੀਆ ਨੂੰ ਗ੍ਰਿਰਫ਼ਤਾਰ ਕਰ 234 ਗ੍ਰਾਮ ਚੋਰੀ ਦਾ ਸੋਨਾ ਕੀਤਾ ਬਰਾਮਦ
  • PublishedMay 12, 2022

ਗੁਰਦਾਸਪੁਰ, 12 ਮਈ (ਮੰਨਣ ਸੈਣੀ) । ਥਾਨਾ ਸਿਟੀ ਪੁਲਿਸ ਗੁਰਦਸਾਪੁਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਪੁਲਿਸ ਵੱਲੋਂ ਚੋਰੀ ਦੇ ਸਾਮਾਨ ਨਾਲ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੂੰ ਬਰਾਮਦਗੀ ਵਿੱਚ ਦੋਨਾਂ ਕੋਲੋ ਚੋਰੀ ਸ਼ੁਦਾ ਸੋਨੇ ਦੇ 234 ਸੋਨੇ ਦੇ ਗਹਿਣੇ, ਇਕ ਪਲਸਰ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਇਹ ਸੋਨਾ ਅਸਲੀ ਮਾਲਿਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਡੀ.ਐਸ.ਪੀ ਸਿਟੀ ਸੁਖਪਾਲ ਸਿੰਘ ਵੱਲੋਂ ਸਿਟੀ ਥਾਣਾ ਅੰਦਰ ਕੀਤੀ ਗਈ ਪ੍ਰੈਸ ਕਾਂਫਰੈਂਸ ਦੌਰਾਨ ਸਾਂਝੀ ਕੀਤੀ ਗਈ।

ਡੀ.ਐਸ.ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਸ੍ਰ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ ਮੁਕੇਸ਼ ਕੁਮਾਰ ਅਤੇ ਉਹਨਾਂ ਦੀ ਨਿਗਰਾਨੀ ਅੰਦਰ ਇਸ ਮਾਮਲੇ ਦੀ ਜਾਂਚ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਗੁਰਦਾਸਪੁਰ ਅਤੇ ਸਬ ਇੰਸਪੈਕਟਰ ਜਤਿੰਦਰ ਸਿੰਘ ਕਰ ਰਹੇ ਸਨ। ਜਿਹਨਾਂ ਨੇ ਉਪਰੋਕਤ ਮੁੱਕਦਮਾ ਵਿੱਚ ਦੋਸੀਆਨ ਅਭੀਸ਼ੇਕ ਉਰਫ ਅਬੂ ਪੁੱਤਰ ਵਿਕਰਮ ਗਿੱਲ ਵਾਸੀ ਨੰਗਲ ਕੋਟਲੀ ਗੁਰਦਾਸਪੁਰ ਅਤੇ ਮੋਸਮ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਨੰਗਲ ਕੋਟਲੀ ਨੂੰ ਗ੍ਰਿਫ਼ਤਾਰ ਕਰਕੇ ਉਹਨਾ ਪਾਸ ਚੋਰੀ ਸੁਦਾ ਸ਼ੋਨੇ ਦੇ ਗਹਿਣੇ ਵਜਨੀ ਕਰੀਬ 234 ਗ੍ਰਾਮ, ਮੋਟਰਸਾਈਕਲ ਪਲਸਰ ਨੰਬਰੀ PB 36 L8678 ਬਰਾਮਦ ਕੀਤਾ ਗਿਆ ਹੈ।

ਉਹਨਾਂ ਵੱਲੋਂ ਦੱਸਿਆ ਗਿਆ ਕਿ ਉਪਰੋਕਤ ਚੋਰੀ ਦਾ ਸੋਨਾ ਅੱਜ ਮੁਦਈਆ ਦੇ ਸਪੁਰਦ ਕੀਤਾ ਜਾ ਰਿਹਾ ਹੈ। ਜਦਕਿ ਇੱਕ ਕੜਾ , ਇੱਕ ਜੋੜੇ ਕਾਟੇ ਅਤੇ ਇੱਕ ਮੁੰਦਰੀ ਦੋਸੀਆ ਪਾਸੋ ਬ੍ਰਾਮਦ ਕਰਨੇ ਬਾਕੀ ਹਨ ॥
ਉਹਨਾਂ ਦੱਸਿਆ ਕਿ ਦੋਸੀਆ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਇਹਨਾਂ ਪਾਸੋ ਹੋਰ ਵੀ ਕਈ ਚੋਰੀਆ ਦੀ ਬਾਮਦਗੀ ਹੋਣ ਦੀ ਆਸ ਹੈ। ਇਸ ਤੋਂ ਇਲਾਵਾ ਪਿੰਡ ਗੋਹਤਪੋਖਰ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੋਲਕ ਚੋਰੀ ਕਰਨਾ ਵੀ ਅਭਿਸ਼ੇਕ ਨੇ ਕਬੂਲਿਆ ਹੈ। ਇਸ ਮੌਕੇ ਤੇ ਥਾਨਾ ਸਿਟੀ ਪ੍ਰਭਾਰੀ ਗੁਰਜੀਤ ਸਿੰਘ ਤੇ ਐਸਆਈ ਜਤਿੰਦਰ ਸਿੰਘ ਵੀ ਮੌਜੂਦ ਸਨ।

Written By
The Punjab Wire