ਹੋਰ ਗੁਰਦਾਸਪੁਰ

ਐਮ.ਐਲ.ਏ ਸਾਹਿਬਾਂ ਦੇ ਘਰ ਨਾ ਹੋਣ ਤੇ ਕਿਸਾਨਾਂ ਨੇ ਗੇਟ ਦੇ ਬਾਹਰ ਚਿਪਕਾਇਆ ਮੰਗ ਪੱਤਰ

ਐਮ.ਐਲ.ਏ ਸਾਹਿਬਾਂ ਦੇ ਘਰ ਨਾ ਹੋਣ ਤੇ ਕਿਸਾਨਾਂ ਨੇ ਗੇਟ ਦੇ ਬਾਹਰ ਚਿਪਕਾਇਆ ਮੰਗ ਪੱਤਰ
  • PublishedMay 9, 2022

ਦੀਨਾਨਗਰ, 9 ਮਈ (ਮੰਨਣ ਸੈਣੀ)। ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਅਤੇ ਹੋਰ ਰਾਹਤ ਦੇਣ ਲਈ ਪੰਜਾਬ ਸਰਕਾਰ ਦੇ ਨਾਮ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਨੂੰ ਮੰਗ ਪੱਤਰ ਦੇਣ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਧਾਇਕਾ ਦੇ ਘਰ ਨਾ ਹੋਣ ਤੇ ਮੰਗ ਪੱਤਰ ਗੇਟ ਦੇ ਬਾਹਰ ਹੀ ਚਿਪਕਾ ਦਿੱਤਾ ਗਿਆ।

ਗੇਟ ’ਤੇ ਚਿਪਕਾਏ ਮੰਗ ਪੱਤਰ ’ਚ ਕਿਸਾਨ ਦਲਬੀਰ ਸਿੰਘ, ਤਰਲੋਕ ਸਿੰਘ, ਚੰਨਣ ਸਿੰਘ, ਮੰਗਤ ਸਿੰਘ ਆਦਿ ਨੇ ਮੰਗ ਕੀਤੀ ਕਿ ਗਰਮੀ ਕਾਰਨ ਕਣਕ ਦੇ ਮੌਜੂਦਾ ਝਾੜ ਘਟੇ ਹਨ, ਹਰ ਕਿਸਾਨ ਦਾ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਲਈ ਦਸ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਅੱਗ ਨਾਲ ਸੜੀ ਕਣਕ ਦੇ ਨੁਕਸਾਨ ਲਈ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਕੱਲੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤੇ ਜਾਣ। ਗੰਨੇ ਦੇ 900 ਕਰੋੜ ਦੇ ਕਰੀਬ ਬਕਾਏ ਦੇ ਸਬੰਧ ਵਿੱਚ ਗੰਨੇ ਦੀ ਫਸਲ ਮਿੱਲਾਂ ਵੱਲ ਖੜ੍ਹੇ ਕਰੋੜਾਂ ਰੁਪਏ ਦੀ ਅਦਾਇਗੀ ਤੁਰੰਤ ਕੀਤੀ ਜਾਵੇ। ਇਸੇ ਨਾਲ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਸਹੀ ਢੰਗ ਨਾਲ ਹੱਲ ਕਰੇ। ਨਹਿਰੀ ਪਾਣੀ ਦੀ ਕਮੀ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਝੋਨਾ ਲਾਉਣ ਲਈ 1 ਜੂਨ ਤੋਂ ਨਹਿਰੀ ਪਾਣੀ ਅਤੇ ਬਿਜਲੀ ਦੀ ਅੱਠ ਘੰਟੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਦਰਿਆਵਾਂ ਵਿੱਚ ਫੈਕਟਰੀਆਂ ਸਮੇਤ ਹੋਰ ਸਰੋਤਾਂ ਤੋਂ ਡਿੱਗ ਰਹੇ ਪ੍ਰਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਦੀ ਰੋਕਥਾਮ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਨੀਤੀ ਬਣਾਈ ਜਾਵੇ।

Written By
The Punjab Wire