10 ਆਗੂਆਂ ਸਮੇਤ 50-60 ਅਣਪਛਾਤੇ ਵਿਅਕਤੀਆਂ ਤੇ ਹੋਇਆ ਮਾਮਲਾ ਦਰਜ,
ਗੁਰਦਾਸਪੁਰ, 6 ਮਈ (ਮੰਨਣ ਸੈਣੀ)। ਹਾਈਵੇਅ ਆਵਾਜਾਈ ਜਾਮ ਕਰਨਾ ਟ੍ਰਾਂਸਪੋਰਟ ਯੂਨੀਅਨ ਦੇ ਆਗੂਆਂ ਤੇ ਭਾਰੂ ਪੈ ਗਿਆ ਹੈ। ਇਸ ਸੰਬੰਧੀ ਥਾਨਾ ਸਦਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਏਐਸਐਈ ਧਰਮਿੰਦਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ।
ਥਾਨਾ ਸਦਰ ਅੰਦਰ ਦਰਜ ਕੀਤੇ ਮਾਮਲੇ ਵਿੱਚ ਏਐਸਆਈ ਧਰਮਿੰਦਰ ਕੁਮਾਰ ਵੱਲੋਂ ਲਿਖਿਆ ਗਿਆ ਕਿ ਉਹ ਪੁਲਿਸ ਪਾਰਟੀ ਸਮੇਤ 4 ਮਈ 2022 ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਬੱਬਰੀ ਬਾਈਪਾਸ ਚੌਕ ਜੀ.ਟੀ ਰੋਡ ਨਾਕਾਬੰਦੀ ਡਿਊਟੀ ਪਰ ਹਾਜਰ ਸੀ । ਇਸੇ ਦੌਰਾਨ ਕਰੀਬ 11.40 ਦੁਪਿਹਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਿੰਨੀ ਟਰਾਸ਼ਪੋਰਟ ਯੂਨੀਅਨ ਜੋਕਿ ਜ਼ਿਲਾ ਗੁਰਦਾਸਪੁਰ ਅੰਦਰ ਰਜਿਸ਼ਟਰ ਹੈ ਵਲੋ ਜਸਬੀਰ ਸਿੰਘ ਵਾਸੀ ਕੈਲੇ ਖੁਰਦ ਜਿਲਾ ਪ੍ਰਧਾਨ ਦੀ ਅਗਵਾਈ ਵਿੱਚ ਪਿੱਕ ਅੱਪ ਗੱਡੀਆਂ ਅਤੇ ਛੋਟੇ ਹਾਥੀ ਗੱਡੀਆਂ ਦੇ ਟੈਕਸਾਂ ਵਿੱਚ ਛੋਟ ਦਿੱਤੀ ਜਾਣ ਸੰਬੰਧੀ ਰੋਸ਼ ਧਰਨਾ ਦਿੱਤਾ ਗਿਆ। ਜਿਸ ਰੋਸ਼ ਪ੍ਰਦਸ਼ਨ ਵਿੱਚ ਮੋਹਣ ਸਿੰਘ ਵਾਸੀ ਕਾਲੇ ਨੰਗਲ, ਬੂਟਾ ਸਿੰਘ, ਰਣਜੀਤ ਸਿੰਘ ਵਾਸੀਆਂਨ ਝਾਵਰ, ਅਸ਼ਵਨੀ ਕੁਮਾਰ ਵਾਸੀ ਘੁਰਾਲਾ , ਲਵਲੀ ਵਾਸੀ ਮੁਹੱਲਾ ਇਸਲਾਮਾਬਾਦ, ਸੰਦੀਪ ਸਿੰਘ ਵਾਸੀ ਬਟਾਲਾ ਰੋਡ ਮੁਹੱਲਾ ਗੋਬਿੰਦ ਨਗਰ , ਬਿੰਦਰਾਜ ਵਾਸੀ ਤਰੀਜਾ ਨਗਰ, ਤੇਜਿੰਦਰ ਕੁਮਾਰ ਵਾਸੀ ਪੂਰੋਵਾਲ ਅਰਾਈਆਂ, ਬਿੱਟੂ ਵਾਸੀ ਅੋਜਲਾ ਅਤੇ 50/60 ਅਣਪਛਾਤੇ ਵਿਅਕਤੀਆਂ ਵੱਲੋ ਜੀ.ਟੀ ਰੋਡ ਪਠਾਨਕੋਟ ਤੋਂ ਅਮ੍ਰਿਤਸਰ ਹਾਈਵੇ ਉਪਰ ਬੱਬਰੀ ਬਾਈਪਾਸ ਚੌਕ ਵਿੱਚ ਆ ਕੇ ਯਕਦਮ ਹਾਈਵੇਜ ਟ੍ਰੇਫਿਕ ਨੂੰ ਛੋਟੀਆਂ ਗੱਡੀਆਂ ਲਗਾ ਕੇ ਜਾਮ ਲਗਾ ਦਿੱਤਾ ਗਿਆ। ਜਿਸ ਨਾਲ ਟ੍ਰੈਫਿਕ ਰੋਕਣ ਕਰਕੇ ਦੋਨੋ ਤਰਫ ਭਰੀ ਜਾਮ ਲੱਗ ਗਿਆ ਜਿਸ ਨਾਲ ਆਮ ਲੋਕਾ ਦੀ ਜਿੰਦਗੀ ਵਿੱਚ ਵਿੱਘਨ ਪਿਆ ਹੈ। ਇਸ ਸੰਬੰਧੀ ਐਸਆਈ ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਆਈਪੀਸੀ ਧਾਰਾ ਅਤੇ ਨੈਸ਼ਨਲ ਹਾਈਵੇ ਐਕਤ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ