ਕਰੀਬ 25 ਸਾਲ ਤੋਂ 11 ਕੇ ਵੀ ਤਾਰਾਂ ਦੇ ਡਰ ਤਲੇ ਜਿੰਦਗੀ ਬਤੀਤ ਕਰ ਕਹੇ ਲੋਕਾਂ ਨੂੰ ਮਿਲੀ ਤਾਰਾਂ ਤੋਂ ਰਾਹਤ, ਕਈ ਹੋ ਚੁੱਕੇ ਸਨ ਹਾਈ ਵੋਲਟੇਜ ਕਰੰਟ ਦਾ ਸ਼ਿਕਾਰ
ਆਨਲਾਇਨ ਲੱਗੀ ਡੀਸੀ ਦੀ ਕਚਿਹਰੀ ਵਿੱਚ ਲਿਆਂਦਾ ਗਿਆ ਸੀ ਮਸਲਾ, ਪੂਰੀ ਹੋਈ ਮੰਗ
ਗੁਰਦਾਸਪੁਰ, 30 ਅਪ੍ਰੈਲ (ਮੰਨਣ ਸੈਣੀ)। ਆਖਰਕਾਰ ਕਰੀਬ 25 ਸਾਲਾਂ ਬਾਅਦ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਸਥਿਤ ਮੁਹੱਲਾ ਵਾਸੀਆਂ ਨੂੰ ਡਰ ਤੋਂ ਮੁਕਤੀ ਮਿਲ ਗਈ ਹੈ। ਮੁਹੱਲਾ ਵਾਸੀਆਂ ਨੂੰ ਇਹ ਮੁਕਤੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਖਾਸ ਤੋਰ ਤੇ ਦੁਆਈ ਗਈ । ਇਹ ਮੁਕਤੀ 11 ਕੇ ਵੀਂ ਦੀਆਂ ਤਾਰਾਂ ਦੀ ਸੀ ਜੋ ਮੁਹੱਲੇ ਵਿੱਚ ਲੋਕਾਂ ਦੇ ਘਰਾਂ ਦੇ ਉਪਰੋਂ ਦੀ ਲੰਘ ਰਹਿਆਂ ਸਨ ਜਿਸ ਦੇ ਡਰ ਤਲੇ ਲੋਕਾਂ ਨੇ ਆਪਣੇ ਕੋਠੇ ਦੇ ਜਾਣਾ ਛੱਡ ਦਿੱਤਾ ਸੀ। ਇਸ ਤਾਰਾਂ ਦਾ ਸ਼ਿਕਾਰ ਕਈ ਲੋਕ ਹੋਏ ਜਿਹਨਾਂ ਨੂੰ ਵੋਲਟੇਜ ਕਰੰਟ ਲੱਗਾ ਅਤੇ ਬਾਲ ਬਾਲ ਬਚੇ। ਦੱਸਣਯੋਗ ਹੈ ਕਿ ਲੋਕਾਂ ਦੀ ਇਹ ਮੰਗ ਚੌਣਾਂ ਤੋਂ ਪਹਿਲਾ ਹੀ ਪੂਰੀ ਹੋ ਚੁੱਕੀ ਸੀ ਪਰ ਸਰਕਾਰ ਬਦਲਣ ਕਾਰਨ ਅਤੇ ਆਚਾਰ ਸਹਿੰਤਾ ਲੱਗਣ ਕਾਰਨ ਇਸ ਨੂੰ ਹਟਾਉਣ ਵਿੱਚ ਦੇਰੀ ਰਹੀ। ਹੁਣ ਅਖੀਰ ਤਾਰਾਂ ਨਿਕਲਣ ਤੇ ਮੁਹੱਲਾ ਵਾਸੀਆਂ ਵੱਲੋਂ ਡੀਸੀ ਮੁਹੰਮਦ ਇਸ਼ਫਾਕ ਦਾ ਧੰਨਵਾਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੇਰ ਬਾਅਦ ਹੀ ਸਹੀਂ ਪ ਸਾਰ ਤਾਂ ਲਈ।
ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਵਾਰਡ ਨੰਬਰ 26 ਵਿੱਚ ਕਰੀਬ 25 ਤੋਂ ਜਿਆਦਾ ਸਾਲਾਂ ਤੋਂ 11 ਕੇਵੀ ਦੀਆਂ ਤਾਰਾਂ ਨਿਕਲਦਿਆਂ ਸਨ ਜੋਂ ਇਸ ਮੁਹੱਲੇ ਵਿੱਚ ਪੈਂਦੇ ਕਈ ਘਰਾਂ ਦੇ ਉਪਰੋਂ ਦੀ ਹੋ ਕੇ ਲੰਘਦੀਆਂ ਸਨ। ਇਹ ਤਾਰਾਂ ਕਾਰਨ ਗੱਲੀ ਵਿੱਚ ਕਈ ਥਾਂ ਤੇ ਖੱਬੇ ਵੀ ਲਗਾਏ ਗਏ ਸਨ ਜੋਂ ਇਕਦਮ ਗਲੀ ਦੇ ਵਿਚਕਾਰ ਸਨ ਜਿਸ ਕਾਰਨ ਰਾਹਗੀਰਾਂ ਨੂੰ ਵੀ ਮੁਸ਼ਕਿਲ ਦਾ ਸਾਮਨਾ ਕਰਨਾ ਪੈਂਦਾ ਸੀ। ਇਸ ਸੰਬੰਧੀ ਕਈ ਵਾਰ ਪਹਿਲਾਂ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਮੁਹੱਲੇ ਵਾਸੀਆਂ ਵੱਲੋਂ ਬੇਨਤੀ ਕੀਤੀ ਗਈ। ਕਈ ਵਾਰ ਇਹ ਤਾਰਾਂ ਕਰੰਟ ਦਾ ਸ਼ਿਕਾਰ ਹੋਏ ਲੋਕ ਜੋਂ ਮੌਤ ਦਾ ਗ੍ਰਾਸ ਹੋਣੇ ਬਚ ਗਏ ਸਨ ਦੀ ਖਬਰਾਂ ਬਣ ਅਖਬਾਰਾਂ ਵਿੱਚ ਛਪਕੇ ਪਹਿਲਾ ਅਧਿਕਾਰੀਆਂ ਦੇ ਟੇਬਲ ਤੇ ਪਇਆ ਰਹਿਆਂ ਜਿਹਨਾਂ ਨੂੰ ਬਾਅਦ ਵਿੱਚ ਰੱਦੀ ਦੀ ਟੋਕਰੀ ਨਸੀਬ ਹੋਈ। ਪਰ ਨਾ ਤਾ ਪ੍ਰਸ਼ਾਸਨ, ਨਾ ਸਰਕਾਰਾਂ ਅਤੇ ਨਾਂ ਬਿਜਲੀ ਵਿਭਾਗ ਨੇ ਇਸ ਤੇ ਕਾਰਵਾਈ ਕਰਨਾ ਮੁਨਾਸਿਬ ਸਮਝਿਆ।
ਪਰ ਅਖੀਰ ਲੋਕਾਂ ਦੀ ਉਦੋਂ ਫਰਿਆਦ ਸੁਣੀ ਗਈ ਜਦ ਇਹ ਮਸਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਧਿਆਨ ਵਿੱਚ ਉਹਨਾਂ ਵੱਲੋਂ ਲਗਾਈ ਜਾਂਦੀ ਆਨ ਲਾਈਨ ਕਚਿਹਰੀ ਵਿੱਚ ਆਇਆ ਅਤੇ ਵਿਧਾਇਕ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਗਿਆ। ਜਿਸ ਤੋਂ ਬਾਅਦ ਗੁਰਦਾਸਪੁਰ ਦੇ ਡੀਸੀ ਵੱਲੋਂ ਲੋਕਾਂ ਦੀ ਜਾਨ ਨੂੰ ਮੱਖ ਰੱਖਦੇ ਹੋਏ ਚੋਣਾਂ ਤੋਂ ਪਹਿਲਾਂ ਹੀ ਪੀਐਸਪੀਸੀਐਸ ਤੋਂ ਜਵਾਬ ਮੰਗੇ ਗਏ ਅਤੇ ਫੋਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋਂ ਕਿਸੇ ਹਾਦਸੇ ਤੋਂ ਬਚਿਆਂ ਜਾ ਸਕੇ। ਆਚਾਰ ਸੰਹਿਤਾ ਕਾਰਨ ਥੋੜੀ ਦੇਰ ਜਰੂਰ ਹੋਈ ਪਰ ਅਖੀਰ ਬੀਤੇ ਦਿਨੀਂ 11 ਕੇ ਵੀ ਤਾਰਾਂ ਡਿਸਮੈਂਟਲ ਕਰ ਦਿੱਤੀਆ ਗਈਆਂ। ਜਿਸ ਤੇ ਮੁਹੱਲੇ ਵਾਸੀਆਂ ਵੱਲੋਂ ਖੁੱਸ਼ੀ ਦੀ ਲਹਿਰ ਪਾਈ ਗਈ।
ਮੁਹੱਲਾ ਨਿਵਾਸੀ ਸੰਦੀਪ ਕੁਮਾਰ, ਨਿਖਿਲ ਕੁਮਾਰ, ਸ਼ਾਮ ਲਾਲ, ਪਵਨ ਕੁਮਾਰ, ਯੱਸ਼ ਪਾਲ ਨੇ ਦੱਸਿਆ ਕਿ ਉਹਨਾਂ ਦੀ ਅਖਿਰ ਸੁਣ ਲਈ ਗਈ ਹੈ ਜਿਸ ਲਈ ਉਹ ਪ੍ਰਸ਼ਾਸਨ ਖਾਸ ਤੋਰ ਤੇ ਡੀਸੀ ਦੇ ਧੰਨਵਾਦੀ ਹਨ। ਉਹਨਾਂ ਦੱਸਿਆ ਕਿ ਤਾਰਾਂ ਨਿਕਲ ਜਾਨ ਬਾਅਦ ਉਹ ਕਈ ਸਾਲਾਂ ਬਾਅਦ ਆਪਣੇ ਕੋਠੇ ਤੇ ਜਾ ਕੇ ਤਾਰਾਂ ਵਾਲੇ ਪਾਸੇ ਗਏ ਹਨ ।
ਇਸ ਮੌਕੇ ਤੇ ਲੋਕਾਂ ਨੇ ਵਿਧਾਇਕ ਬਰਿੰਦਰਮੀਤ ਪਾਹੜਾ, ਬਿਜਲੀ ਵਿਭਾਗ ਦੇ ਤਤਕਾਲੀਨ ਐਕਸੀਅਨ ਸੁਰੇਸ਼ ਕਸ਼ਅਪ ਅਤੇ ਐਸਡੀਓ ਹਿਰਦੇਪਾਲ ਸਿੰਘ ਬਾਜਵਾ ਦਾ ਵੀ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ ਜਿਹਣਾ ਵੱਲੋਂ ਮੌਕੇ ਤੇ ਜਾ ਕੇ ਸਾਰੀ ਰੂਪ ਰੇਖਾ ਅਲੀਕ ਲੋਕਾਂ ਨੂੰ ਇਸ ਤਾਰਾਂ ਤੋਂ ਮੁਕਤੀ ਦੁਆਈ ਗਈ।