ਹੋਰ ਗੁਰਦਾਸਪੁਰ ਪੰਜਾਬ

ਵਿਸਾਖੀ ‘ਤੇ ਮੇਲੇ ‘ਤੇ ਗਏ ਦੋ ਨੌਜਵਾਨ ਬਿਆਸ ਦਰਿਆ ‘ਚ ਨਹਾਉਂਦੇ ਹੋਏ ਰੁੜ੍ਹੇ, ਤਿੰਨ ਦਿਨ ਬੀਤ ਜਾਣ ‘ਤੇ ਵੀ ਨਹੀਂ ਮਿਲੀਆਂ ਮ੍ਰਿਤਕ ਦੇਹਾਂ

ਵਿਸਾਖੀ ‘ਤੇ ਮੇਲੇ ‘ਤੇ ਗਏ ਦੋ ਨੌਜਵਾਨ ਬਿਆਸ ਦਰਿਆ ‘ਚ ਨਹਾਉਂਦੇ ਹੋਏ ਰੁੜ੍ਹੇ, ਤਿੰਨ ਦਿਨ ਬੀਤ ਜਾਣ ‘ਤੇ ਵੀ ਨਹੀਂ ਮਿਲੀਆਂ ਮ੍ਰਿਤਕ ਦੇਹਾਂ
  • PublishedApril 15, 2022

ਬਟਾਲਾ, 15 ਅਪ੍ਰੈਲ (ਮੰਨਣ ਸੈਣੀ)। ਵਿਸਾਖੀ ਮੌਕੇ ਸ਼ਰਧਾਲੂਆਂ ਨਾਲ ਟਰਾਲੀ ਵਿੱਚ ਬੈਠ ਕੇ ਬਿਆਸ ਦਰਿਆ ਵਿੱਚ ਇਸ਼ਨਾਨ ਕਰਨ ਗਏ ਦੋ ਨੌਜਵਾਨ ਡੂੰਘੇ ਪਾਣੀ ਵਿੱਚ ਰੁੜ੍ਹ ਗਏ ਸਨ।ਪਰ ਤਿੰਨ ਦਿਨ ਬੀਤ ਜਾਣ ‘ਤੇ ਵੀ ਦਰਿਆ ‘ਚੋਂ ਡੁੱਬੇ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਨਹੀਂ ਹੋ ਸਕੀਆਂ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਨੌਜਵਾਨਾਂ ਦੀ ਮੌਤ ਡੁੱਬਣ ਕਾਰਨ ਹੋਈ ਹੈ। ਜਿਸ ਕਾਰਨ ਪੀੜਤ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ 13 ਅਪ੍ਰੈਲ ਨੂੰ ਵਾਪਰਿਆ ਜਦੋਂ ਘੁਮਾਣ ਤੇ ਪਿੰਡ ਮੰਡ ਵਾਸੀ 17 ਸਾਲਾ ਨਵਜੋਤ ਸਿੰਘ ਪੁੱਤਰ ਰਣਧੀਰ ਸਿੰਘ ਅਤੇ 23 ਸਾਲਾ ਅਗਰੇਜ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਮੜਿਆਲਾ ਆਪਣੇ ਜਾਣ-ਪਛਾਣ ਵਾਲੇ ਸਾਥੀਆਂ ਸਮੇਤ ਬਿਆਸ ਦਰਿਆ ਨੇੜੇ ਟਰੈਕਟਰ-ਟਰਾਲੀ ‘ਤੇ ਬੈਠ ਕੇ ਪਿੰਡ ਸਰਾਂ ਥਾਣਾ ਬਿਆਸ ਵਿਖੇ ਵਿਸਾਖੀ ਦਾ ਮੇਲਾ ਦੇਖਣ ਗਏ ਸਨ। ਇਸ ਦੌਰਾਨ ਵਾਪਸੀ ‘ਤੇ ਦੋਵੇਂ ਨੌਜਵਾਨ ਬਿਆਸ ਦਰਿਆ ‘ਚ ਨਹਾਉਣ ਲਈ ਚਲੇ ਗਏ। ਪਰ ਦਰਿਆ ਵਿੱਚ ਪਾਣੀ ਡੂੰਘਾ ਹੋਣ ਕਾਰਨ ਦੋਵੇਂ ਨੌਜਵਾਨ ਪਾਣੀ ਵਿੱਚ ਰੁੜ੍ਹ ਗਏ ਅਤੇ ਲਾਪਤਾ ਹੋ ਗਏ। ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਦੋਵੇਂ ਨਹੀਂ ਮਿਲ ਸਕੇ।

ਮ੍ਰਿਤਕ ਨਵਜੋਤ ਸਿੰਘ ਦੇ ਪਿਤਾ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਦਿਆਂ ਹੀ ਉਹ ਘਟਨਾ ਵਾਲੀ ਥਾਂ ‘ਤੇ ਪੁੱਜੇ। 13 ਅਪ੍ਰੈਲ ਨੂੰ ਦੁਪਹਿਰ 1 ਵਜੇ ਦੇ ਕਰੀਬ ਘਟਨਾ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ, ਵਾਰ-ਵਾਰ ਫੋਨ ਕੀਤੇ ਗਏ ਪਰ ਸ਼ਾਮ 5 ਵਜੇ ਤੱਕ ਕੋਈ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਮੁੱਖ ਮੰਤਰੀ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Written By
The Punjab Wire