ਰਮਨ ਬਹਿਲ ਵਲੋਂ ਦਾਣਾ ਮੰਡੀ ਵਰਸੋਲਾ ਦਾ ਦੋਰਾ-ਕਣਕ ਦੀ ਖਰੀਦ ਸ਼ੁਰੂ ਕਰਵਾਈ
ਗੁਰਦਾਸਪੁਰ, 13 ਅਪ੍ਰੈਲ (ਮੰਨਣ ਸੈਣੀ )। ਪੰਜਾਬ ਸਰਕਾਰ ਵਲੋਂ ਕਣਕ ਦੀ ਫਸਲ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲਾਂ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਰਮਨ ਬਹਿਲ, ਆਪ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ਵਲੋਂ ਵਾਹਲਾ ਟਰੇਡਿੰਗ ਕੰਪਨੀ ਦੇ ਫਰ੍ਹ ਦਾ ਉਦਘਾਟਨ ਕਰਨ ਉਪਰੰਤ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਮੋਕੇ ਕੀਤੇ। ਇਸ ਮੌਕੇ ਵਾਹਲਾ ਟਰੇਡਿੰਗ ਕੰਪਨੀ ਦੇ ਮਾਲਕ ਦਲੇਰ ਲੱਖੋਵਾਲ, ਗੁਰਨਾਮ ਸਿੰਘ, ਕਮਲਜੀਤ ਸਿੰਘ ਏ.ਐਫ.ਐਸ.ਓ, ਪਨਸਪ ਖਰੀਦ ਏਜੰਸੀ ਦੇ ਇਸਪੈਕਟਰ ਤੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਨੁਮਾਇੰਦੇ ਆਦਿ ਮੋਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ ਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦਾਣਾ ਮੰਡੀ ਵਿਚ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਉਨਾਂ ਅਧਿਕਾਰੀਆਂ ਨਾਲ ਤਾਲਮੇਲ ਕਰਦੇ ਹੋਏ ਅਧਿਕਾਰੀਆਂ ਨੂੰ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ। ਉਨਾਂ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕੀ ਫਸਲ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਪੇਸ਼ ਆ ਆਵੇ। ਇਸ ਮੌਕੇ ਅਧਿਕਾਰੀਆਂ ਨੇ ਫਸਲ ਦੀ ਖਰੀਦ ਸਬੰਧੀ ਪ੍ਰਬੰਧਾਂ ਤੋਂ ਜਾਣੂੰ ਕਰਵਾਇਆ।
ਦੱਸਣਯੋਗ ਹੈ ਕਿ ਜ਼ਿਲੇ ਦੀਆਂ ਮੰਡੀਆਂ ਵਿਚ 1365 ਮੀਟਰਕ ਟਨ ਕਣਕ ( 12 ਅਪ੍ਰੈਲ ਤਕ) ਦੀ ਆਮਦ ਹੋਈ ਹੈ, ਜਿਸ ਵਿਚੋਂ 866 ਮੀਟਰਕ ਟਨ ਦੀ ਖਰੀਦ ਹੋ ਗਈ ਹੈ। ਪਨਗਰੇਨ ਵਲੋਂ 467 ਮੀਟਰਕ ਟਨ, ਮਾਰਕਫੈੱਡ ਵਲੋਂ 64 ਮੀਟਰਕ ਟਨ, ਪਨਸਪ ਵਲੋਂ 38 ਮੀਟਰਕ ਟਨ, ਵੇਅਰਹਾਊਸ ਵਲੋਂ 112 ਅਤੇ ਐਫ.ਸੀ.ਆਈ ਵਲੋਂ 185 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਹਿੱਤਪਾਲ ਬਲਾਕ ਇੰਚਾਰਜ, ਲਵਲੀ ਤਿੱਬੜ, ਪਰਮਜੀਤ, ਗੁਰਵਿੰਦਰ ਭੁੱਲਰ, ਹਰਦੇਵ ਸਿੰਘ ਬੱਬੇਹਾਲੀ, ਸੁਰਜੀਤ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ, ਅਜੀਤ ਸਿੰਘ ਚੱਗੂਵਾਲ, ਰਣਜੀਤ ਸਿੰਘ ਬਹਿਲ, ਹਰਜਿੰਦਰ ਸਿੰਘ, ਬਿੱਟੂ ਜੀ, ਜਗਜੀਤ ਸਿੰਘ ਪਿੰਟਾ , ਪਨਸਪ ਖਰੀਦ ਏਜੰਸੀ ਦੇ ਇਸਪੈਕਟਰ ਤੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਨੁਮਾਇੰਦੇ ਆਦਿ ਮੋਜੂਦ ਸਨ।