ਕ੍ਰਾਇਮ ਗੁਰਦਾਸਪੁਰ

ਸੁਖਦਾ ਇੰਨਕਲੇਵ ਕਲੋਨੀ ਦੀ ਕੰਧ ਢਾਹੁਣ ਦੇ ਦੋਸ਼ ਵਿੱਚ ਮਾਮਲਾ ਦਰਜ

ਸੁਖਦਾ ਇੰਨਕਲੇਵ ਕਲੋਨੀ ਦੀ ਕੰਧ ਢਾਹੁਣ ਦੇ ਦੋਸ਼ ਵਿੱਚ ਮਾਮਲਾ ਦਰਜ
  • PublishedApril 13, 2022

ਗੁਰਦਾਸਪੁਰ, 13 ਅਪ੍ਰੈਲ (ਮੰਨਣ ਸੈਣੀ)। ਥਾਣਾ ਸਿਟੀ ਪੁਲਿਸ ਵਲੋਂ ਹਰਦੋਛੰਨੀ ਰੋਡ ਗੁਰਦਾਸਪੁਰ ਅੰਦਰ ਪੈਂਦੇ ਸੁਖਦਾ ਇੰਨਕਲੇਵ ਕਲੋਨੀ ਦੀ ਕੰਧ ਢਾਹੁਣ ਅਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕਲੋਨੀ ਦੇ ਪ੍ਰਧਾਨ ਯੋਗੇਸ ਭੰਡਾਰੀ ਦੇ ਬਿਆਨਾ ਤੇ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਸੰਬੰਧੀ ਜਿਹਨਾਂ ਖਿਲਾਫ਼ ਮਾਮਲਾ ਦਰਜ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ ਜੋਂ ਪੂਰੀ ਤਰਾਂ ਰਾਜਨੀਤਿਕ ਦਬਾਅ ਤਲੇ ਹੋਇਆ ਹੈ, ਜੋਂ ਨਹੀਂ ਹੋਣਾ ਚਾਹੀਦਾ ਸੀ। ਪੁਲਿਸ ਵੱਲੋਂ ਉਹਨਾਂ ਦਾ ਪੱਖ ਜਾਨਣ ਦੀ ਕੌਸ਼ਿਸ਼ ਹੀ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਥਾਂ ਤੇ ਬਣੀ ਹੋਈ ਕੰਧ ਢਾਈ ਗਈ ਸੀ ਕਿਸੇ ਹੋਰ ਦੀ ਕੰਧ ਛੇੜੀ ਵੀ ਨਹੀਂ। ਪਰ ਉਹਨਾਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਕਤ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਸੁਖਦਾ ਇੰਨਕਲੇਵ ਵੈਲਫੇਅਰ ਸੁਸਾਇਟੀ ਦਾ ਮੋਜੂਦਾ ਪ੍ਰਧਾਨ ਹੈ। ਕਲੋਨੀ ਦੇ ਬਾਹਰ ਕੁਝ ਵਿਅਕਤੀਆਂ ਨੇ ਦੁਕਾਨਾ ਬਣਾਇਆ ਹਨ ਅਤੇ ਸੜਕ ਦੀ ਇਨਕਰੋਚ ਮੈਂਟ ਕੀਤੀ ਹੈ ਉਹ ਕਲੋਨੀ ਦੀ ਚਾਰ ਦਿਵਾਰੀ ਦੀ ਕੰਧ ਤੋੜ ਕੇ ਆਪਣੀਆਂ ਦੁਕਾਨਾ ਲਈ ਕਲੋਨੀ ਦਾ ਵਾਧਾ ਰਸਤਾ ਵਰਤਣਾ ਚਾਹੁੰਦੇ ਹਨ। ਇਸ ਮਸਲੇ ਸਬੰਧੀ ਅੱਜ ਮਹਿਕਮਾ ਮਾਲ ਦੇ ਅਫਸਰਾਂਨ ਵਲੋਂ ਨਿਸਾਨ ਦੇਹੀ ਕੀਤੀ ਜਾਣੀ ਸੀ ਜੋ ਕੁਝ ਕਾਰਨਾ ਕਰਕੇ ਨਿਸਾਨਦੇਹੀ ਦੀ ਤਾਰੀਖ ਅੱਗੇ ਪਾ ਦਿੱਤੀ ਗਈ । ਅਫਸਰਾਂਨ ਦੇ ਜਾਣ ਤੋਂ ਬਾਅਦ ਮੁਦਈ ਅਤੇ ਕਲੋਨੀ ਨਿਵਾਸੀ ਉਥੇ ਖੜੇ ਸਨ ਕਿ ਦੋਸੀਆਂ ਨੇ ਮੋਕਾ ਪਰ ਆ ਕੇ ਉਨਾਂ ਨਾਲ ਗਾਲ ਮੰਦਾ ਕੀਤਾ ਅਤੇ ਧਮਕੀਆਂ ਦਿੱਤੀਆਂ । ਜਿਸ ਦੇ ਚਲਦਿਆ ਉਹ ਅਤੇ ਉਸਦੇ ਸਾਥੀ ਦੋੜ ਕੇ ਆਪਣੇ ਘਰਾਂ ਵਿੱਚ ਵੜ ਗਏ ਤਾਂ ਦੋਸੀਆਂ ਨੇ ਕਲੋਨੀ ਦੀ ਕੰਧ ਢਾਹ ਦਿੱਤੀ ਅਤੇ ਮੋਕਾ ਤੋਂ ਦੋੜ ਗਏ। ਜਿਸ ਦੇ ਚਲਦਿਆਂ ਸ਼ਿਕਾਇਤ ਕਰਤਾ ਯੋਗੇਸ਼ ਭੰਡਾਰੀ ਦੇ ਬਿਆਨਾਂ ਤੇ ਅਸਵਨੀ ਕੁਮਾਰ , ਦਿਨੇਸ ਕੁਮਾਰ, ਪ੍ਰਵੇਸ ਕੁਮਾਰ ਅਤੇ 8/9 ਅਣਪਛਾਤੇ ਵਿਅਕਤੀਆਂ ਪਰ ਦਰਜ ਰਜਿਸਟਰ ਕੀਤਾ ਗਿਆ ਹੈ

ਜਦਕਿ ਮਾਮਲੇ ਵਿੱਚ ਦਰਜ ਅਸ਼ਵਨੀ ਕੁਮਾਰ ਅਤੇ ਪ੍ਰਵੇਸ਼ ਕੁਮਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਰਾਜਨੀਤੀ ਦੇ ਦਬਾਅ ਤਲੇ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਥਾਂ ਤੇ ਆਪਣੇ ਵੱਲੋ ਬਣਾਈ ਗਈ ਕੰਧ ਢਾਈ ਗਈ ਸੀ। ਪਰ ਬਿਨਾਂ ਉਹਨਾਂ ਤੋਂ ਪੱਖ ਜਾਣੇ ਇਹ ਮਾਮਲਾ ਦਰਜ ਕਰ ਦਿੱਤਾ ਗਿਆ ਹੈ, ਜੋ ਗਲਤ ਹੈ।

Written By
The Punjab Wire