ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਨੇ ਚਾਰ ਨਵੇਂ ਐਸਐਸਪੀਜ਼ ਦੀ ਕੀਤੀ ਨਿਯੁਕਤੀ

ਪੰਜਾਬ ਸਰਕਾਰ ਨੇ ਚਾਰ ਨਵੇਂ ਐਸਐਸਪੀਜ਼ ਦੀ ਕੀਤੀ ਨਿਯੁਕਤੀ
  • PublishedApril 11, 2022

ਚੰਡੀਗੜ੍ਹ, 11 ਅਪ੍ਰੈਲ। ਪੰਜਾਬ ਸਰਕਾਰ ਨੇ ਅੱਜ ਸ਼ਾਮ ਰਾਜ ਦੇ ਚਾਰ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਨਿਯੁਕਤ ਕੀਤੇ ਹਨ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਰਾਜਪਾਲ ਸੰਧੂ ਨੂੰ ਐਸਐਸਪੀ ਬਟਾਲਾ, ਸ੍ਰੀਮਤੀ ਅਵਨੀਤ ਕੌਰ ਸਿੱਧੂ ਨੂੰ ਐਸਐਸਪੀ ਫਰੀਦਕੋਟ, ਸ੍ਰੀ ਸੰਦੀਪ ਸ਼ਰਮਾ ਨੂੰ ਐਸਐਸਪੀ ਐਸਬੀਐਸ ਨਗਰ ਅਤੇ ਸ੍ਰੀ ਰਵੀ ਕੁਮਾਰ ਨੂੰ ਐਸਐਸਪੀ ਐਸਐਸਪੀ ਖੰਨਾ ਵਜੋਂ ਨਿਯੁਕਤ ਨਿਯੁਕਤ ਕੀਤਾ ਗਿਆ ਹੈ।

Written By
The Punjab Wire