ਅਸਲ ਦੋਸ਼ੀ ਗ੍ਰਿਫਤਾਰ ਕਰਕੇ ਚੇਅਰਮੈਨ ਗਿੱਲ ਨੂੰ ਰਿਹਾਅ ਕਰਨ ਦੀ ਕੀਤੀ ਮੰਗ
ਗੁਰਦਾਸਪੁਰ, 6 ਅਪ੍ਰੈਲ (ਮੰਨਣ ਸੈਣੀ)। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੀ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ।ਜਿਸ ਵਿੱਚ ਫੈਸਲਾ ਲਿਆ ਗਿਆ ਕਿ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਸ਼ਨਜ਼, ਗੁਰਦਾਸਪੁਰ ਵਿੱਚ ਪੜ੍ਹਦੀ ਬੱਚੀ ਨਾਲ ਹੋਈ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਫੈਡਰੇਸ਼ਨ ਸੰਘਰਸ਼ ਕਰੇਗੀ। ਇਸ ਬਾਰੇ ਡਾ ਮੋਹਿਤ ਮਹਾਜਨ ਦੱਸਿਆ ਕਿ ਗੁਰਦਾਸਪੁਰ ਵਿਖੇ ਚਾਰ ਸਾਲ ਦੀ ਬੱਚੀ ਨਾਲ ਦੁਸ਼ਕਰਮ ਦੀ ਘਟਨਾ ਸਾਹਮਣੇ ਆਈ ਸੀ। ਜਿਸ ਤਹਿਤ ਸੰਸਥਾ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਅਤੇ ਉਹਨਾਂ ਦੇ ਪੁੱਤਰ ਨੂੰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਗੁਰਦਾਸਪੁਰ ਪਹੁੰਚੇ ਸਨ ਜਿੱਥੇ ਸੰਸਥਾ ਦੇ ਪ੍ਰਿੰਸੀਪਲ ਨੇ ਸੀ.ਸੀ.ਟੀ.ਵੀ. ਫੁੱਟੇਜ ਦਿਖਾਈ ਜਿਸ ਵਿੱਚ ਛੋਟੀ ਬੱਚੀ ਸਕੂਲ ਵਿੱਚੋਂ ਸਹੀ ਸਲਾਮਤ ਵਾਪਸ ਆਪਣੇ ਮਾਪਿਆਂ ਨਾਲ ਜਾ ਰਹੀ ਸੀ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਫੁੱਟੇਜ ਵਿੱਚ ਉਹ ਵਿਦਿਆਰਥਣ ਆਪਣੇ ਮੁਹੱਲੇ ਵਿੱਚ ਖੇਡਦੀ ਨਜ਼ਰ ਆ ਰਹੀ ਹੈ। ਸਾਰਾ ਸ਼ਹਿਰ ਅਤੇ ਖੁਦ ਪੁਲਿਸ ਜਾਣਦੇ ਹਨ ਕਿ ਸੰਸਥਾ ਦੇ ਪ੍ਰਬੰਧਕ ਨਿਰਦੋਸ਼ ਹਨ ਪਰੰਤੂ ਉਹਨਾਂ ਨੂੰ ਲੋਕਾਂ ਵੱਲੋਂ ਲਗਾਏ ਗਏ ਹਾਈਵੇ ਉੱਪਰ ਜਾਮ ਨੂੰ ਖੁਲਵਾਉਣ ਲਈ ਬਿਨਾਂ ਕਿਸੇ ਕਸੂਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਫੈਡਰੇਸ਼ਨ ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਉਹ ਬੱਚੀ ਨੂੰ ਇਨਸਾਫ ਦਿਵਾਉਣ ਲਈ ਅਤੇ ਅਸਲ ਦੋਸ਼ੀਆਂ ਨੂੰ ਫੜਾਉਣ ਲਈ ਸੰਘਰਸ਼ ਕਰਨਗੇ। ਜੇਕਰ ਪੁਲਿਸ ਨੇ ਅਸਲ ਦੋਸ਼ੀ ਗ੍ਰਿਫਤਾਰ ਕਰਕੇ ਚੇਅਰਮੈਨ ਗਿੱਲ ਨੂੰ ਰਿਹਾਅ ਨਾ ਕੀਤਾ ਤਾਂ 11 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਪੰਜਾਬ ਬੰਦ ਕਰਨਗੀਆਂ। ਜੇਕਰ ਲੋੜ ਪਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਡਾ. ਧੂਰੀ ਨੇ ਦੱਸਿਆ ਕਿ ਇਹ ਬੰਦ ਪੰਜਾਬ ਦੇ ਕਾਲਜਾਂ ਦੀ ਜੱਥੇਬੰਦੀ ਜੈਕ ਅਤੇ ਸਕੂਲਾਂ ਦੀਆਂ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਹੋਵੇਗਾ।
ਇਸ ਮੋਕੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਮੋਹਿਤ ਮਹਾਜਨ ਚੈਅਰਮੈਨ ਗੋਲਡਨ ਗੱਰੁਪ ਗੁਰਦਾਸਪੁਰ ਨੇ ਦੱਸਿਆ ਇਸ ਸਕੂਲ ਬੰਦ ਦੋਰਾਨ ਪੂਰੀ ਤਰ੍ਹਾਂ ਰੋਸ਼ ਪਰਦਰਸ਼ਨ ਕੀਤਾ ਜਾਵੇਗਾ । ਇਸ ਮੋਕੇ ਸਮੂਹ ਜਿਲ੍ਹਾ ਕੌਰ ਕਮੇਟੀ ਦੇ ਮੈਂਬਰ ਸ਼: ਕੁਲਜੀਤ ਸਿੰਘ ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ, ਸ: ਅਜੀਤ ਸਿੰਘ ਮੱਲੀ ( ਸਹਿਬਜਾਦਾ ਜੋਰਾਵਰ ਫਤਿਹ ਸਿੰਘ ਸਕੂਲ ਕਲਾਨੌਰ, ) ਸ਼ ਹਰਮਨਦੀਪ ਸੰਧੂ (ਰੋਜ਼ ਡੇਲ ਸਕੂਲ ਨੋਸ਼ਿਹਰਾ ), ਸ: ਤੇਜਿਦੰਰ ਸਿੰਘ ( ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ਧਾਰੀਵਾਲ ), ਸ: ਅਮਰਜੀਤ ਸਿੰਘ ਚਾਹਲ ( ਬੰਦਾ ਸਿੰਘ ਬਹਾਦੁਰ ਸਕੂਲ ਧਾਰੀਵਾਲ, ) ਸ਼. ਸੁਰਜੀਤ ਸਿੰਘ ( ਗੁਰੂ ਤੇਗ ਬਹਾਦਰ ਸਕੂਲ ਕਲਿਆਣਪੁਰ), ਸ਼. ਗੁਰਜਿੰਦਰ ਸਿੰਘ ਗੁਰੂ ਹਰਕ੍ਰਿਸ਼ਨ ਸਕੂਲ ਗੁਰਦਾਸਪੁਰ), ਮਿ: ਰਵਿੰਦਰ ਸ਼ਰਮਾ ( ਟਗੋਰ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ), ਸ਼: ਗਗਨਦੀਪ ਸਿੰਘ ( ਡੂਨ ਪਬਲਿਕ ਸਕੂਲ ਗੁਰਦਾਸਪੁਰ), ਨਿਰਮਲ ਸਿੰਘ ਨਾਗੀ (ਕੈਂਬਰਿਜ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ), ਮਿ. ਕਵੀ ਡੋਗਰਾ ( ਟ੍ਰਿਨਿਟੀ ਪਬਲਿਕ ਸਕੂਲ, ਗੁਰਦਾਸਪੁਰ), ਸ਼. ਜਸਵੰਤ ਸਿੰਘ ਸੈਨੀ ( ਜੀਵਨ ਜੋਤ ਪਬਲਿਕ ਸਕੂਲ ਭੈਣੀ ਮਿਆਂ ਖਾਂ ), ਸ਼. ਮੋਹਿਦੰਰ ਸਿੰਘ ਸੰਧੂ ( ਗੋਵਿੰਦ ਪਬਲੀਕ ਸਕੂਲ ਦੀਨਾਨਗਰ), ਮਿਸ਼. ਜੋਤੀ ਠਾਕੁਰ ( ਗਰੀਨ ਲੈਂਡ ਪਬਲਿਕ ਸਕੂਲ ਦੀਨਾਨਗਰ), ਐਸ. ਬੀ ਨਈਅਰ ( : ਸੰਤ ਕਬੀਰ ਪਬਲਿਕ ਸਕੂਲ ਸੁਲਤਾਨਪੁਰ ), ਸ਼. ਗਗਨਦੀਪ ਸਿੰਘ ( ਬਾਬਾ ਮੈਹਰ ਚੰਦ ਸਕੂਲ ਪੁਰਾਣਾ ਸ਼ਾਲਾ), ਮਿ. ਵਿਸਾਲ ਮਹਾਜ਼ਨ (ਐਕਸ਼ੈਸੀਲਰ ਪਬਲਿਕ ਸਕੂਲ ਬਟਾਲਾ) ਮਿ. ਸਰਵਨ (ਸੰਤ ਵਾਰਿਅਰ ਸਕੂਲ ਬਟਾਲਾ), ਮਿ. ਜੀ. ਕੇ. ਪ੍ਰਭਾਕਰ ( ਗੈਲਕਸੀ ਸਟਾਰ ਸਕੂਲ ), ਮਿ. ਰਜਿੰਦਰ ਸੰਗਾ ( ਜੈਮਸ ਕੈਂਬਰਿਜ ਸਕੂਲ ਬਟਾਲਾ),. ਮੈ. ਬਿੰਦੂ ਭੱਲਾ ( ਆਰ, ਡੀ ਕੋਸ਼ਲਾ ਸਕੂਲ ਬਟਾਲਾ) ਆਦਿ ਹਾਜਿਰ ਸਨ।