ਗੁਰਦਾਸਪੁਰ 04 ਅਪ੍ਰੈਲ ( ਮੰਨਣ ਸੈਣੀ)।- ਐਸ.ਬੀ.ਐਸ.ਐਨ.ਜੀ. ਓ ਵੱਲੋ ਜਿਲ੍ਹਾ ਗੁਰਦਾਸਪੁਰ ਦੇ ਹੋਟਲ ਇੰਟਰਨੈਸ਼ਨਲ ਵਿਖੇ ਡਾ; ਮੁਨੀਸ਼ ਕੁਮਾਰ ਪ੍ਰਧਾਨ ਵੱਲੋ ਇੱਕ ਪ੍ਰੋਗਰਾਮ ਕਰਵਾਇਆ ਗਿਆ , ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾ: ਵਿਜੇ ਕੁਮਾਰ ਨੂੰ ਮੁੱਖ ਮਹਿਮਾਨ ਬੁਲਾਇਆ ਗਿਆ । ਉਨ੍ਹਾਂ ਵੱਲੋ ਜਿਲ੍ਹਾ ਗੁਰਦਾਸਪੁਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਜਿੰਨ੍ਹਾ ਨੇ ਬੜੇ ਲਗਨ ਅਤੇ ਮਿਹਨਤ ਨਾਲ ਸਿਹਤ ਵਿਭਾਗ ਵਿੱਚ ਕੰਮ ਕਰਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਹੈ । ਸਿਵਲ ਸਰਜਨ ਡਾ; ਵਿਜੇ ਕੁਮਾਰ ਅਤੇ ਐਸ.ਬੀ. ਐਨ.ਜੀ. ਓ ਵੱਲੋ ਉਹਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਉਹਨਾਂ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਘਰ ਘਰ ਜਾ ਕੇ ਇਲਾਜ ਕੀਤਾ ਗਿਆ ਹੈ ਅਤੇ ਕੋਵਿਡ -19 ਵੈਕਸੀਨੇਸ਼ਨ ਦਾ ਟੀਕਾਕਰਨ ਕੀਤਾ ਗਿਆ ਹੈ
ਜਿਲ੍ਹਾ ਟੀਕਾਕਰਨ ਅਫਸਰ ਡਾ; ਅਰਵਿੰਦ ਕੁਮਾਰ ਨੇ ਦੱਸਿਆ ਕਿ 18 ਸਾਲ ਤੋ ਉਪਰ ਵਾਲੇ ਵਿਅਕੀਤਆਂ ਦੀ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ 99.2 ਪ੍ਰਤੀਸਤ ਅਤੇ ਦੂਜੀ ਡੋਜ 83.5 ਪ੍ਰਤੀਸਤ ਹੋਈ ਹੈ । 12 ਤੋ 14 ਸਾਲ ਦੇ ਬੱਚਿਆਂ ਦੀ ਪਹਿਲੀ ਡੋਜ 70 ਪ੍ਰਤੀਸਤ ਲਗਾਈ ਗਈ ਹੈ । ਇਹ ਕੰਮ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ । ਹਰੇਕ ਵਿਅਕਤੀ ਦੀ ਕੋਵਿਡ-19 ਵੈਕਸੀਨੇਸ਼ਨ ਕਰਕੇ ਕਰੋਨਾਂ ਤੋ ਬਚਾਇਆ ਜਾ ਰਿਹਾ ਹੈ ।