Close

Recent Posts

ਹੋਰ ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਅੰਦਰ ਚਾਰ ਸਾਲ ਦੀ ਬੱਚੀ ਨਾਲ ਹੋਇਆ ਜਬਰ ਜਿਨਾਹ, ਮਾਂ-ਬਾਪ ਨੇ ਲਗਾਏ ਸਕੂਲ ਅੰਦਰ ਜਿਨਾਹ ਹੋਣ ਦੇ ਇਲਜ਼ਾਮ, ਰੋਸ਼ ਦੇ ਚਲਦੇ ਕੀਤਾ ਹਾਈਵੇ ਜਾਮ

ਗੁਰਦਾਸਪੁਰ ਅੰਦਰ ਚਾਰ ਸਾਲ ਦੀ ਬੱਚੀ ਨਾਲ ਹੋਇਆ ਜਬਰ ਜਿਨਾਹ, ਮਾਂ-ਬਾਪ ਨੇ ਲਗਾਏ ਸਕੂਲ ਅੰਦਰ ਜਿਨਾਹ ਹੋਣ ਦੇ ਇਲਜ਼ਾਮ, ਰੋਸ਼ ਦੇ ਚਲਦੇ ਕੀਤਾ ਹਾਈਵੇ ਜਾਮ
  • PublishedApril 1, 2022

ਪੁਲਿਸ ਨੇ ਜਬਰ ਜਿਨਾਹ ਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਡੂੰਘਾਈ ਨਾਲ ਜਾਂਚ ਕੀਤੀ ਸ਼ੁਰੂ

ਗੁਰਦਾਸਪੁਰ, 1 ਅਪ੍ਰੈਲ (ਮੰਨਣ ਸੈਣੀ)। ਸ਼ਹਿਰ ‘ਚ ਚਾਰ ਸਾਲ ਦੀ ਬੱਚੀ ਨਾਲ ਕਥਿਤ ਤੌਰ ਤੇ ਜਬਰ ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬੱਚੀ ਦੇ ਮਾਂ ਬਾਪ ਨੇ ਦੋਸ਼ ਲਾਇਆ ਕਿ ਬੱਚੀ ਨਾਲ ਪ੍ਰਾਈਵੇਟ ਸਕੂਲ ਵਿੱਚ ਹੀ ਇਹ ਘਿਨੌਨੀ ਘਟਨਾ ਵਾਪਰੀ, ਜਿੱਥੇ ਉਹ ਪੜ੍ਹਦੀ ਹੈ। ਹਾਲਾਕਿ ਇਹ ਹਾਲੇ ਤੱਕ ਸਾਫ ਨਹੀਂ ਹੋਇਆ। ਉੱਧਰ ਰੋਸ਼ ਦੇ ਚੱਲਦਿਆਂ ਸ਼ੁੱਕਰਵਾਰ ਸਵੇਰੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਕੂਲ ਪ੍ਰਸ਼ਾਸਨ ਦੀ ਅਨਗਿਹਲੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਹਾਈਵੇਅ ਜਾਮ ਕਰ ਦਿੱਤਾ ਗਿਆ, ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਇਸ ਸਬੰਧੀ ਡੀਐਸਪੀ ਸਿਟੀ ਨੇ ਸਵੇਰੇ ਹੀ ਮੌਕੇ ’ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਦੀ ਤਰਫੋਂ ਅਣਪਛਾਤੇ ਵਿਰੁਧ ਬਦਸਲੂਕੀ ਅਤੇ ਪੋਸਕੋਂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ 4 ਸਾਲ ਹੈ ਅਤੇ ਉਸ ਦੀ ਲੜਕੀ ਧਾਰੀਵਾਲ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਪੜਦੀ ਹੈ। ਵੀਰਵਾਰ ਨੂੰ ਸਕੂਲ ਤੋਂ ਆਉਣ ਤੋਂ ਬਾਅਦ ਲੜਕੀ ਕਾਫੀ ਡਰੀ ਹੋਈ ਸੀ ਅਤੇ ਰਾਤ ਤੱਕ ਗੱਲ ਨਹੀਂ ਕੀਤੀ। ਖਾਣਾ ਵੀ ਠੀਕ ਤਰ੍ਹਾਂ ਨਹੀਂ ਖਾਧਾ। ਰਾਤ ਕਰੀਬ 10 ਵਜੇ ਜਦੋਂ ਮੈਂ ਟਾਇਲਟ ਗਿਆ ਤਾਂ ਬੱਚੀ ਨੂੰ ਖੂਨ ਵਿੱਚ ਲੱਥਪਥ ਪਾਇਆ ਗਿਆ । ਜਿਸ ‘ਤੇ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਹਨਾਂ ਨੂੰ ਪਤਾ ਲੱਗਾ ਕਿ ਬੱਚੀ ਨਾਲ ਜਬਰ ਜਿਨਾਹ ਹੋਇਆ ਹੈ। ਉਹਨਾਂ ਦੋਸ਼ ਲਾਇਆ ਕਿ ਬੱਚੀ ਨਾਲ ਸਕੂਲ ਵਿੱਚ ਇਹ ਦਰਦਨਾਕ ਘਟਨਾ ਵਾਪਰੀ ਹੈ। ਜਿਸ ਨੂੰ ਲੈ ਕੇ ਉਨ੍ਹਾਂ ਸਕੂਲ ਦੇ ਪ੍ਰਸ਼ਾਸਨ ‘ਤੇ ਵੀ ਸਵਾਲ ਖੜ੍ਹੇ ਕੀਤੇ। ਇਸ ਮਾਮਲੇ ਨੂੰ ਲੈ ਕੇ ਪੁਲਿਸ ‘ਤੇ ਵੀ ਸਕੂਲ ਪ੍ਰਸ਼ਾਸਨ ਦਾ ਸਾਥ ਦੇਣ ਦੇ ਦੋਸ਼ ਲੱਗਾਏ । ਜਿਸ ਦੇ ਚਲਦਿਆਂ ਉਹਨਾਂ ਨੂੰ ਆਖਰ ਧਰਨਾ ਦੇਣਾ ਪਿਆ ਅਤੇ ਇੰਸਾਫ ਦੀ ਮੰਗ ਕਰਨੀ ਪਈ।

ਉੱਧਰ ਸੂਚਨਾ ਮਿਲਣ ਤੋਂ ਤੁਰੰਤ ਬਾਦ ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਪੁਲਿਸ ਵੱਲੋ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਿਸ ਵਿੱਚ ਅਣਪਛਾਤੇ ਵਿਅਕਤੀਆਂ ਤੇ ਧਾਰਾ 376 ਅਤੇ ਪੋਸਕੋ ਐਕਟ ਤਹਿਤ ਥਾਣਾ ਸਦਰ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।

Written By
The Punjab Wire