ਹੋਰ ਗੁਰਦਾਸਪੁਰ ਪੰਜਾਬ

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕਿਸਾਨਾਂ ਮਜ਼ਦੂਰਾਂ ਦਾ ਡੈਪੂਟੇਸ਼ਨ ਰਮਨ ਬਹਿਲ ਨੂੰ ਮਿਲਿਆ, ਬਹਿਲ ਨੇ ਜਗਾਈ ਆਸ

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕਿਸਾਨਾਂ ਮਜ਼ਦੂਰਾਂ ਦਾ ਡੈਪੂਟੇਸ਼ਨ ਰਮਨ ਬਹਿਲ ਨੂੰ ਮਿਲਿਆ, ਬਹਿਲ ਨੇ ਜਗਾਈ ਆਸ
  • PublishedMarch 30, 2022

,ਨਗਰ ਸੁਧਾਰ ਟਰੱਸਟ ਦੇ ਦਫਤਰ ਸਾਹਮਣੇ ਧਰਨਾ 80ਵੇਂ ਦਿਨ ਵੀ ਰਿਹਾ ਜਾਰੀ,

ਚੇਅਰਮੈਨ ਦੀ ਬਰਖਾਸਤਗੀ ਬਾਅਦ ਹੁਣ ਡਿਪਟੀ ਕਮਿਸ਼ਨਰ ਹੋਣਗੇ ਇੰਚਾਰਜ ਅਤੇ ਬਹੁਤ ਜਲਦੀ ਬਕਾਏ ਮਿਲਣ ਦੀ ਆਸ ਬੱਝੀ

ਗੁਰਦਾਸਪੁਰ, 30 ਮਾਰਚ (ਮੰਨਣ ਸੈਣੀ)। ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੀ ਸਕੀਮ ਨੰਬਰ ਸੱਤ ਦੇ ਉਹ ਕਿਸਾਨ ਜਿਨ੍ਹਾਂ ਨੂੰ ਹੁਣ ਤਕ ਆਪਣੀ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ ਉਨ੍ਹਾਂ ਵੱਲੋਂ ਅੱਜ 80ਵੇਂ ਦਿਨ ਵੀ ਧਰਨਾ ਜਾਰੀ ਰਿਹਾ ।ਇਸੇ ਦੌਰਾਨ ਅੱਜ ਚੇਅਰਮੈਨ ਰੰਜਨ ਸ਼ਰਮਾ ਉਰਫ ਰੰਜੂ ਨੂੰ ਚੇਅਰਮੈਨ ਦੇ ਪਦ ਤੋਂ ਹਟਾ ਦਿੱਤਾ ਗਿਆ ।ਚੇਅਰਮੈਨ ਨੂੰ ਹਟਾਉਣ ਦੇ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕਿਸਾਨਾਂ ਮਜ਼ਦੂਰਾਂ ਦਾ ਵਫ਼ਦ ਹਲਕਾ ਇੰਚਾਰਜ ਰਮਨ ਬਹਿਲ ਹੁਰਾਂ ਨੂੰ ਮਿਲਿਆ ਅਤੇ ਆਪਣੀ ਤਕਲੀਫ਼ ਬਾਰੇ ਜਾਣੂ ਕਰਾਇਆ ।

ਆਗੂਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਹੁਣ ਤਕ ਪਹਿਲਾਂ ਅਕਾਲੀ ਸਰਕਾਰ ਤੇ ਹੁਣ ਕਾਂਗਰਸ ਸਰਕਾਰ ਨੇ ਲਗਾਤਾਰ ਕਿਸਾਨਾਂ ਨੂੰ ਖ਼ਰਾਬ ਕੀਤਾ ਹੈ ਉਨ੍ਹਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ।ਬਹੁਤ ਹੀ ਥੋੜ੍ਹੇ ਥੋੜ੍ਹੇ ਕਰਕੇ ਪੈਸੇ ਦਿੱਤੇ ਗਏ ਹਨ ਯਕਮੁਸ਼ਤ ਪੈਸੇ ਨਹੀਂ ਦਿੱਤੇ ਗਏ ਇਸ ਤਰ੍ਹਾਂ ਕਿਸਾਨ ਆਪਣਾ ਪੁਨਰ ਵਸੇਬਾ ਨਹੀਂ ਕਰ ਸਕੇ । ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਹੋਇਆ ਹੈ ਅਤੇ ਇਸ ਕਰਕੇ ਉਹ ਲਗਾਤਾਰ ਧਰਨੇ ਤੇ ਬੈਠੇ ਹੋਏ ਹਨ ਧਰਨੇ ਤੇ ਬੈਠਣ ਕਰਕੇ ਕੁਝ ਕਿਸ਼ਤਾਂ ਦਿੱਤੀਆਂ ਗਈਆਂ ਹਨ ।ਪ੍ਰੰਤੂ ਅਜੇ ਵੀ ਕਰੀਬ ਪੰਦਰਾਂ ਕਰੋੜ ਰੁਪਿਆ ਨਗਰ ਸੁਧਾਰ ਟਰੱਸਟ ਵੱਲ ਰਹਿੰਦਾ ਹੈ ।ਇਸ ਮੌਕੇ ਰਮਨ ਬਹਿਲ ਹੋਰਾਂ ਦੇ ਨਾਲ ਕਾਰਜਕਾਰੀ ਅਧਿਕਾਰੀ ਵੀ ਹਾਜ਼ਰ ਸਨ । ਰਮਨ ਬਹਿਲ ਵੱਲੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਹੋਰਾਂ ਨਾਲ ਵੀ ਗੱਲ ਕੀਤੀ ਗਈ ਅਤੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਕੁਝ ਦਿਨਾਂ ਵਿਚ ਹੀ ਇਹ ਸਮੁੱਚੀ ਅਦਾਇਗੀ ਕਰ ਦਿੱਤੀ ਜਾਵੇਗੀ ।

ਕਿਸਾਨਾਂ ਦਾ ਡੈਪੂਟੇਸ਼ਨ ਮੁੜ ਨਗਰ ਸੁਧਾਰ ਟਰੱਸਟ ਦੇ ਦਫਤਰ ਸਾਹਮਣੇ ਆਇਆ ਅਤੇ ਮੀਟਿੰਗ ਉਪਰੰਤ ਡੈਪੂਟੇਸ਼ਨ ਵੱਲੋਂ ਸ੍ਰੀ ਰਮਨ ਬਹਿਲ ਹੋਰਾਂ ਨਾਲ ਹੋਈ ਗੱਲਬਾਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ । ਵਿਚਾਰ ਵਟਾਂਦਰੇ ਉਪਰੰਤ ਇਹ ਵੀ ਫ਼ੈਸਲਾ ਕੀਤਾ ਕਿ ਜਿੰਨਾ ਚਿਰ ਤੱਕ ਪੂਰੀ ਅਦਾਇਗੀ ਨਹੀਂ ਹੁੰਦੀ ਉਤਨੀ ਦੇਰ ਤਕ ਧਰਨਾ ਜਾਰੀ ਰੱਖਿਆ ਜਾਵੇਗਾ। ਇਹ ਆਸ ਜਤਾਈ ਕਿ ਸ੍ਰੀ ਰਮਨ ਬਹਿਲ ਆਪਣਾ ਵਾਅਦਾ ਪੂਰਾ ਕਰਨਗੇ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਰਹਿੰਦਾ ਸਾਰਾ ਮੁਆਵਜ਼ਾ ਜਲਦੀ ਦੇ ਦਿੱਤਾ ਜਾਵੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਅਕਾਊਂਟੈਂਟ ਦੇ ਕਿਸਾਨਾਂ ਪ੍ਰਤੀ ਰਵੱਈਏ ਦੀ ਨਿਖੇਧੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਉਸ ਵੱਲੋਂ ਕਿਸਾਨਾਂ ਪ੍ਰਤੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ।

ਕਿਸਾਨਾਂ ਅਹਿਦ ਕੀਤਾ ਕਿ ਚਾਹੇ ਕੁਝ ਵੀ ਹੋਵੇ ਇਹ ਧਰਨਾ ਹਰ ਹਾਲਤ ਵਿੱਚ ਪੁਰਅਮਨ ਰੱਖਿਆ ਜਾਵੇਗਾ । ਉਂਜ ਜੇ ਉਸ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਉਸਦੀ ਉੱਪਰਲੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ । ਡੈਪੂਟੇਸ਼ਨ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇੱਕ ਵਾਰ ਫੇਰ ਇਸ ਤੇ ਆਸ ਜਤਾਈ ਗਈ ਕਿ ਨਵੀਂ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਕਿਸਾਨਾਂ ਨੂੰ ਖ਼ਰਾਬ ਨਹੀਂ ਹੋਣ ਦੇਵੇਗੀ ਅਤੇ ਮਸਲਾ ਜਲਦੀ ਹੱਲ ਹੋ ਜਾਵੇਗਾ ।

ਇਸ ਮੌਕੇ ਡੈਪੂਟੇਸ਼ਨ ਵਿੱਚ ਬਹੁਤ ਸਾਰੇ ਕਿਸਾਨਾਂ ਮਜ਼ਦੂਰਾਂ ਤੋਂ ਬਿਨਾਂ ਮੱਖਣ ਸਿੰਘ ਕੁਹਾੜ ਬਲਬੀਰ ਸਿੰਘ ਰੰਧਾਵਾ ਗੁਰਦੀਪ ਸਿੰਘ ਮੁਸਤਫ਼ਾਬਾਦ ਜੱਟਾਂ,ਸੁਖਦੇਵ ਸਿੰਘ ਭਾਗੋਕਾਵਾਂ ਪਲਵਿੰਦਰ ਸਿੰਘ ਬਿੱਲਾ ,ਕਪੂਰ ਸਿੰਘ ਘੁੰਮਣ ,ਬਲਬੀਰ ਸਿੰਘ ਰੰਧਾਵਾ ,ਸਰਵਨ ਸਿੰਘ ਭੋਲਾ , ,ਪ੍ਰੇਮ ਮਸੀਹ ਸੋਨਾ ,ਸੁਰਿੰਦਰ ਸਿੰਘ ਕੋਠੇ ,ਜਸਵੰਤ ਸਿੰਘ ਪਾਹੜਾ, ਚਰਨਜੀਤ ਸਿੰਘ ਲੱਖੋਵਾਲ ,ਚਮਨ ਮਸੀਹ ,ਬਲਪ੍ਰੀਤ ਸਿੰਘ ਘੁਰਾਲਾ ,ਸੋਨਾ ਸ਼ਾਹ ਘੁਰਾਲਾ ,ਲਾਡੀ ਸ਼ਾਹ ,ਅਮਰਜੀਤ ਕੌਰ ,ਬਲਵਿੰਦਰ ਕੌਰ ,ਰਘਬੀਰ ਸਿੰਘ ,ਜਗਪ੍ਰੀਤ ਸਿੰਘ ,ਗੁਰਦੀਪ ਸਿੰਘ ਕਠਿਆਲੀ ,ਗੁਰਿੰਦਰ ਸਿੰਘ ,ਸੁਖਬੀਰ ਸਿੰਘ ,ਕਵਾਲਪਾਲ ਸਿੰਘ ,ਬਚਨ ਸਿੰਘ ,ਮਲਕੀਤ ਸਿੰਘ ਬੁੱਡਕੋਟ ,ਮਨਜੀਤ ਚੌਹਾਨ,ਸੁਰਜੀਤ ਕੁਮਾਰ ਤੇ ਆਦਿ ਹਾਜਰ ਸਨ ।

Written By
The Punjab Wire