ਗੁਰਦਾਸਪੁਰ, 22 ਮਾਰਚ (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰੀਵਾਲ ਸ਼ਹਿਰ ਅੰਦਰ ਰਾਜੀਵ ਕਾਲੋਨੀ ਨਜ਼ਦੀਕ ਰੇਲਵੇ ਫਾਟਕ (ਨਹਿਰ ਦੇ ਕਿਨਾਰੇ) ਵਿਚ ਪੈਂਦੇ ਸਲੱਮ ਏਰੀਏ ਵਿਚ ਰਹਿੰਦੇ ਲੋਕਾਂ/ਮਰੀਜ਼ਾਂ ਦੀ ਸਹੂਲਤ ਲਈ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ 24 ਮਾਰਚ 2022 ਨੂੰ ਸਵੇਰੇ 9 ਵਜੇ ਤੋਂ 11 ਵਜੇ ਤਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ।
ਮੁਫ਼ਤ ਮੈਡੀਕਲ ਲਗਾਉਣ ਲਈ ਕਾਰਜਕਾਰੀ ਅਫਸਰ ਨਗਰ ਕੌਂਸਲ ਧਾਰੀਵਾਲ ਨੂੰ ਨਿਰਦੇਸ਼ ਦਿੰਦਿਆਂ ਉਨਾਂ ਕਿਹਾ ਕਿ ਮੈਡੀਕਲ ਕੈਂਪ ਵਾਲੀ ਤਾਂ ’ਤੇ ਸਾਫ ਸਫਾਈ, ਆਉਣ ਵਾਲੀ ਮੈਡੀਕਲ ਟੀਮ ਅਤੇ ਮਰੀਜ਼ਾਂ ਦੇ ਬੈਠਣ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਸੇ ਤਰਾਂ ਉਨਾਂ ਸੀ.ਡੀ.ਪੀ.ਓ ਧਾਰੀਵਾਲ ਨੂੰ ਕਿਹਾ ਕਿ ਉਹ ਇਸ ਖੇਤਰ ਦੀਆਂ ਆਂਗਣਵਾੜੀ ਵਰਕਰਾਂ ਰਾਹੀਂ ਇਸ ਮੁਫਤ ਮੈਡੀਕਲ ਕੈਂਪ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ ਲੋੜਵੰਦ ਲੋਕ ਇਸ ਕੈਂਪ ਦਾ ਲਾਭ ਉਠਾ ਸਕਣ। ਨਾਲ ਹੀ ਉਨਾਂ ਕਿਹਾ ਕਿ ਵਰਕਰ ਕੈਂਪ ਵਿਚ ਬੀਮਾਰ ਤੇ ਜਰੂਰਤਮੰਦ ਵਿਅਕਤੀਆਂ ਨੂੰ ਨਾਲ ਲੈ ਕੇ ਆਉਣ।
ਉਨਾਂ ਮੁਫਤ ਮੈਡੀਕਲ ਕੈਂਪ ਵਿਚ ਲੋਕਾਂ/ਮਰੀਜ਼ਾਂ ਨੂੰ ਲਾਙ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਲੋੜਵੰਦ ਲੋਕਾਂ ਦੀ ਵੱਧ ਚੜ੍ਹ ਕੇ ਸੇਵਾ ਕੀਤੀ ਜਾਂਦੀ ਹੈ।