ਹੋਰ ਕ੍ਰਾਇਮ ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਸ਼ਹਿਰ ਅੰਦਰ ਦਹਿਸ਼ਤ ਫੈਲਾਉਣ ਵਾਲੇ ਦੋਸ਼ੀਆਂ ਖਿਲਾਫ਼ ਇਰਾਦਾ ਕੱਤਲ ਅਤੇ ਆਰਮਜ ਐਕਟ ਤਹਿਤ ਮਾਮਲਾ ਦਰਜ

ਗੁਰਦਾਸਪੁਰ ਸ਼ਹਿਰ ਅੰਦਰ ਦਹਿਸ਼ਤ ਫੈਲਾਉਣ ਵਾਲੇ ਦੋਸ਼ੀਆਂ ਖਿਲਾਫ਼ ਇਰਾਦਾ ਕੱਤਲ ਅਤੇ ਆਰਮਜ ਐਕਟ ਤਹਿਤ ਮਾਮਲਾ ਦਰਜ
  • PublishedMarch 17, 2022

ਇੱਕੋ ਦਿਨ ਦੋ ਵਾਰਦਾਤਾ ਨੂੰ ਦਿੱਤਾ ਸੀ ਅੰਜਾਮ, ਲੋਕਾਂ ਦਾ ਕਹਿਣਾ ਰਾਜਨੀਤਿਕ ਰੰਜਿਸ਼ ਦੇ ਚਲਦੇ ਹੋਈਆਂ ਵਾਰਦਾਤਾਂ

ਗੁਰਦਾਸਪੁਰ,17 ਮਾਰਚ (ਮੰਨਣ ਸੈਣੀ)। ਮੰਗਲਵਾਰ ਨੂੰ ਬਾਟਾ ਚੌਂਕ ਅਤੇ ਬਹਿਰਾਮਪੁਰ ਰੋਡ ਤੇ ਦਹਿਸ਼ਤ ਦਾ ਨੰਗਾ ਨਾਚ ਨਚਾਉਣ ਵਾਲੇ ਦੋਸ਼ੀਆਂ ਖਿਆਫ਼ ਥਾਨਾ ਸਿਟੀ ਦੀ ਪੁਲਿਸ ਨੇ ਬੀਤੇ ਦਿੰਨੀ ਇਰਾਦਾ ਕਤਲ ਅਤੇ ਆਰਮਜ ਐਕਟ ਸਹਿਤ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਵੱਲੋਂ ਇਕ ਹੀ ਦਿਨ ਵਿੱਚ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਸ਼ਹਿਰ ਵਿੱਚ ਦਹਿਸ਼ਤ ਬਣਾਉਣ ਦੀ ਕੌਸ਼ਿਸ਼ ਕੀਤੀ ਗਈ। ਪੁਲਿਸ ਨੇ ਇਸ ਸੰਬੰਧੀ 8 ਨਾਮਜਦ ਅਤੇ 8-10 ਅਨਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਹਾਲਾਕਿ ਇਸ ਸੰਬੰਧੀ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਹ ਵਾਰਦਾਤਾਂ ਰਾਜਨੀਤਿਕ ਰੰਜਿਸ਼ ਤੋਂ ਪ੍ਰੇਰਿਤ ਹੈ ।

ਜਾਣਕਾਰੀ ਦੇਂਦੇ ਹੋਏ ਥਾਨਾ ਪ੍ਰਭਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਵੱਲੋਂ ਉਕਤ ਦੋਸ਼ੀਆ ਤੇ ਦੋਂ ਵੱਖ ਵੱਖ ਪਰਚੇ ਦਰਜ ਕੀਤੇ ਗਏ ਹਨ। ਬਾਟਾ ਚੌਕ ਵਿੱਚ ਹੋਈ ਵਾਰਦਾਤ ਵਿੱਚ ਮੁਨੀਸ ਕੁਮਾਰ ਪੁੱਤਰ ਪ੍ਰੀਤਮ ਕੁਮਾਰ ਵਾਸੀ ਘੁੱਲਾ ਦੀ ਸ਼ਿਕਾਇਤ ਤੇ ਲਵਪ੍ਰੀਤ ਸਿੰਘ ਵਾਸੀ ਸੈਨਪੁਰ, ਜੱਸੀ, ਭੱਟੀ ਵਾਸੀਆਂਨ ਪੰਧੇਰ, ਗੁਨੂ ਵਾਸੀ ਘੁਮਿਆਰਾ ਮੁਹੱਲਾ ਬਹਿਰਾਮਪੁਰ, ਹਨੀ, ਦੀਪ ਵਾਸੀ ਬੁੱਤਾ ਵਾਲੀ ਗਲੀ ਗੁਰਦਾਸਪੁਰ, ਕਰਨ ਰਾਜਪੂਤ ਵਾਸੀ ਸੰਤ ਨਗਰ ਗੁਰਦਾਸਪੁਰ, ਬਲਜੀਤ ਸਿੰਘ ਵਾਸੀ ਬੈਂਸਾਂ ਥਾਣਾ ਦੋਰਾਂਗਲਾ ਅਤੇ 8/10 ਅਣਪਛਾਤੇ ਵਅਕਤੀਆਂ ਪਰ ਦਰਜ ਰਜਿਸਟਰ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਬਾਟਾ ਚੌਕ ਗੁਰਦਾਸਪੁਰ ਵਿਖੇ ਸੰਨ ਗ੍ਰੇਸ ਦੇ ਨਾਮ ਪਰ ਦਰਜੀ ਦੀ ਦੁਕਾਨ ਕਰਦਾ ਹੈ ਮਿਤੀ 15.03.22 ਨੂੰ ਵੱਕਤ ਕ੍ਰੀਬ ਸ਼ਾਮ 7 ਵਜੇ ਮੁਦਈ ਆਪਣੀ ਦੁਕਾਨ ਦੇ ਨਾਲ ਲੱਗਦੀ ਦੁਕਾਨ ਪਰ ਗਿਆ ਸੀ ਤਾਂ ਇੰਨੇ ਨੂੰ ਮੁਦਈ ਦੀ ਦੁਕਾਨ ਅੰਦਰ ਉੱਕਤ ਦੋਸੀ ਦਸਤੀ ਹਥਿਆਰਾ ਨਾਲ ਲੈਸ ਹੋ ਕੇ ਦਾਖਲ ਹੋਏ ਅਤੇ ਦੁਕਾਨ ਦੀ ਬੰਨ ਤੋੜ ਕਰਨੀ ਸੁਰੂ ਕਰ ਦਿੱਤੀ ਜਦ ਮੁਦਈ ਆਪਣੀ ਦੁਕਾਨ ਵੱਲ ਗਿਆ ਤਾਂ ਦੋਸੀ ਲਵਪ੍ਰੀਤ ਸਿੰਘ ਤੇ ਜੱਸੀ ਨੇ ਆਪਣੇ ਹੱਥ ਵਿੱਚ ਫੜੇ ਦਾਤਰ ਦੇ ਵਾਰ ਮਾਰ ਦੇਣ ਦਈ ਨੀਅਤ ਨਾਲ ਕੀਤੇ ਤਾਂ ਮੁਦਈ ਨੇ ਸਾਇਡ ਤੇ ਹੋ ਕੇ ਆਪਣੀ ਜਾਨ ਬਚਾ ਕੇ ਦੋੜ ਗਿਆ। ਦੋਸੀਆਂ ਨੇ ਦੁਕਾਨ ਦੀ ਉਪਰਲੀ ਛੱਤ ਤੇ ਚੜ ਕੇ ਕਾਰੀਗਰ ਆਦਿਲ ਨੂੰ ਸੱਟਾ ਮਾਰ ਕੇ ਜਖਮੀ ਕਰ ਦਿੱਤਾ ਅਤੇ ਦੁਕਾਨ ਦੀ ਭੰਨ ਤੋੜ ਕੀਤੀ ਹੈ। ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਉਰਤ ਦੋਸ਼ੀਆਂ ਖਿਲਾਫ਼ ਜੁਰਮ 307,452, 427,148,149 ਭ.ਦ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸੇ ਦਿਨ ਉਹ ਸਮੇਤ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਪੁਰਾਣੀ ਸਬਜੀ ਮੰਡੀ ਚੌਕ ਮੋਜੂਦ ਸੀ ਤਾਂ ਮੁੱਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਕਰੀਬ ਸਾਡੇ ਸੱਤ ਵਜੇ ਉਹ ਹੀ ਉਕਤ ਦੋਸ਼ੀ ਲਵਪ੍ਰੀਤ ਸਿੰਘ ਵਾਸੀ ਸੈਨਪੁਰ, ਜੱਸੀ, ਭੱਟੀ ਵਾਸੀਆਂਨ ਪੰਧੇਰ ਥਾਣਾ ਤਿੱਬੜ, ਗੁਨੂ ਵਾਸੀ ਘੁਮਿਆਰਾ ਮੁਹੱਲਾ ਬਹਿਰਾਮਪੁਰ, ਹਨੀ, ਦੀਪ ਵਾਸੀ ਬੁੱਤਾ ਵਾਲੀ ਗਲੀ ਗੁਰਦਾਸਪੁਰ ,ਕਰਨ ਰਾਜਪੂਤ ਵਾਸੀ ਸੰਤ ਨਗਰ ਗੁਰਦਾਸਪੁਰ, ਬਲਜੀਤ ਸਿੰਘ ਵਾਸੀ ਬੈਂਸਾਂ ਥਾਣਾ ਦੋਰਾਂਗਲਾ ਅਤੇ 8/10 ਅਣਪਛਾਤੇ ਨੌਜਵਾਨ। ਜਿਨਾਂ ਨੇ ਆਪਣੇ ਹੱਥਾ ਵਿੱਚ ਦਾਤਰ, ਕ੍ਰਿਪਾਨਾ, ਬੇਸਬਾਲ ਅਤੇ ਰਿਵਾਲਵਰ ਫੜੇ ਹੋਏ ਸੀ ਜਿਨਾਂ ਵਿਚੋ ਕੁਝ ਮੋਟਰਸਾਇਕਲਾਂ ਅਤੇ ਕਾਰਾ ਤੇ ਸਵਾਰ ਹੈ ਜੋ ਬਹਿਰਾਮਪੁਰ ਰੋਡ ਗੁਰਦਾਸਪੁਰ ਵਿਖੇ ਕਾਕਾ ਨਾਮ ਦੇ ਮੁੰਡੇ ਦੇ ਭੁਲੇਖੇ ਅਮ੍ਰਿਤਪਾਲ ਸਿੰਘ ਨਾਮ ਦੇ ਲੜਕੇ ਨੂੰ ਮਾਰ ਦੇਣ ਦੀ ਨੀਅਤ ਨਾਲ ਰਿਵਾਲਵਰ ਦੇ ਫਾਇਰ ਕੀਤੇ। ਉਹਨਾਂ ਆਪਣੇ ਹਥਿਆਰਾਂ ਨਾਲ ਉਸਦੀ ਮਾਰ ਕੁਟਾਈ ਕੀਤੀ ਤੇ ਮੋਬਾਇਲਾ ਦੀ ਦੁਕਾਨ ਅੰਦਰ ਦਾਖਲ ਹੋ ਕੇ ਦੁਕਾਨ ਦੀ ਭੰਨ ਤੋੜ ਕੀਤੀ ਤੇ ਦੁਕਾਨਦਾਰ ਦੀ ਮਾਰ ਦੇਣ ਦੀ ਨੀਅਤ ਨਾਲ ਮਾਰ ਕੁਟਾਈ ਕਰਕੇ ਮੋਕਾ ਤੋਂ ਦੋੜ ਗਏ ਹਨ

ਥਾਨਾ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਬਹਿਰਾਮਪੁਰ ਰੋਡ ਤੇ ਵਾਪਰੇ ਵਾਰਦਾਤ ਵਿੱਚ ਦੋਸ਼ੀਆਂ ਖਿਲਾਫ਼ ਜੁਰਮ 307,452, 427, ਭ.ਦ 25/54/59 ਆਰਮਜ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Written By
The Punjab Wire