Close

Recent Posts

ਹੋਰ ਗੁਰਦਾਸਪੁਰ ਪੰਜਾਬ ਵਿਦੇਸ਼

ਏਜੰਟਾਂ ਦੇ ਚੁੰਗਲ ‘ਚੋਂ ਨਿਕਲਿਆ ਗੁਰਦਾਸਪੁਰ ਦਾ ਨੌਜਵਾਨ, ਡਾ.ਓਬਰਾਏ ਦੀ ਮਾਲੀ ਮਦਦ ਨਾਲ ਦੁਬਈ ਤੋਂ ਸੰਭਵ ਹੋਈ ਵਤਨ ਵਾਪਸੀ

ਏਜੰਟਾਂ ਦੇ ਚੁੰਗਲ ‘ਚੋਂ ਨਿਕਲਿਆ ਗੁਰਦਾਸਪੁਰ ਦਾ ਨੌਜਵਾਨ,  ਡਾ.ਓਬਰਾਏ ਦੀ ਮਾਲੀ ਮਦਦ ਨਾਲ ਦੁਬਈ ਤੋਂ ਸੰਭਵ ਹੋਈ ਵਤਨ ਵਾਪਸੀ
  • PublishedMarch 7, 2022

ਗੁਰਦਾਸਪੁਰ,7 ਮਾਰਚ (ਮੰਨਣ ਸੈਣੀ )। ਲਾਲਚੀ ਏਜੰਟਾਂ ਵੱਲੋਂ ਵਿਖਾਏ ਗਏ ਸਬਜ਼ਬਾਗ ਕਾਰਨ ਦੁਬਈ ‘ਚ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ ਮਾਲੀ ਮਦਦ ਕਰ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਉਕਤ ਨੌਜਵਾਨ ਨੂੰ ਦੁਬਈ ਤੋਂ ਵਾਪਸ ਵਤਨ ਭੇਜਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਦਾਲਤਪੁਰ ਨੇਡ਼ੇ ਕਲਾਨੌਰ ਨਾਲ ਸੰਬੰਧਿਤ ਨੌਜਵਾਨ ਹਰਪ੍ਰੀਤ ਸਿੰਘ, ਜੋ ਮਹਿਜ਼ ਚਾਰ ਕੁ ਮਹੀਨੇ ਪਹਿਲਾਂ ਹੀ ਏਜੰਟਾਂ ਦੇ ਝਾਂਸੇ ‘ਚ ਫਸ ਕੇ ਕੰਮਕਾਰ ਦੀ ਭਾਲ ਵਿੱਚ ਦੁਬਈ ਪਹੁੰਚਿਆ ਸੀ ਪਰ ਓਥੇ ਪੁੱਜਣ ਤੇ ਨਾ ਤਾਂ ਉਸ ਨੂੰ ਕੋਈ ਕੰਮ ਦਵਾਇਆ ਗਿਆ ਸਗੋਂ ਉਸ ਦਾ ਪਾਸਪੋਰਟ ਵੀ ਉਨ੍ਹਾਂ ਖੋਹ ਕੇ ਆਪਣੇ ਕਬਜ਼ੇ ‘ਚ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਾਫੀ ਜੱਦੋ ਜਹਿਦ ਤੋਂ ਬਾਅਦ ਇਹ ਨੌਜਵਾਨ ਏਜੰਟਾਂ ਦੇ ਚੁੰਗਲ ਤੋਂ ਤਾਂ ਬਾਹਰ ਨਿਕਲਿਆ ਆਇਆ ਪਰ ਉਸ ਨੂੰ ਦੋ ਵੇਲੇ ਦੀ ਰੋਟੀ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਿਆ। ਇਸੇ ਦੌਰਾਨ ਪੀੜਤ ਨੌਜਵਾਨ ਦਾ ਟਰੱਸਟ ਦੀ ਅੰਮ੍ਰਿਤਸਰ ਇਕਾਈ ਰਾਹੀਂ ਡਾ. ਐੱਸ. ਪੀ. ਸਿੰਘ ਓਬਰਾਏ ਨਾਲ ਰਾਬਤਾ ਹੋਇਆ ਤਾਂ ਉਨ੍ਹਾਂ ਵੱਲੋਂ ਇਸ ਨੌਜਵਾਨ ਨੂੰ ਆਪਣੇ ਖਰਚ ਤੇ ਵਾਪਸ ਭਾਰਤ ਭੇਜਿਆ ਹੈ।

Written By
The Punjab Wire