ਗੁਰਦਾਸਪੁਰ 25 ਫਰਵਰੀ (ਮੰਨਣ ਸੈਣੀ)। ਸ੍ਰੀਮਤੀ ਰਮੇਸ ਕੁਮਾਰੀ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ –ਕਮ- ਜਿਲ੍ਹਾ ਚੇਅਰਪਰਸਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਜੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਚਿਲਡਰਨ ਹੋਮ ਗੁਰਦਾਸਪੁਰ ਦਾ ਸਮੇ ਸਮੇ ਅਨੁਸਾਰ ਦੌਰਾ ਕੀਤਾ ਜਾਂਦਾ ਹੈ। ਸੁਪਰੇਡੈਂਟ , ਚਿਲਡਰਨ ਹੋਮ ਗੁਰਦਾਸਪੁਰ ਦੁਆਰਾ ਨਵੰਬਰ 2021 ਵਿੱਚ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਧਿਆਨ ਵਿੱਚ ਲਿਆਦਾਂ ਗਿਆ ਕਿ ਚਿਲਡਰਨ ਹੋਮ ਗੁਰਦਾਸਪੁਰ ਵਿੱਚ ਉਚਿਤ ਕੁਮਾਰ ਪੁੱਤਰ ਸ੍ਰੀ ਉਮੇਸ਼ ਪੰਡਿਤ ਨਾਮ ਦਾ ਇੱਕ ਬੱਚਾ ਆਇਆ ਹੈ ਜੋ ਕਿ ਜਿਲ੍ਹਾ ਖਗਰਿਆ , ਬਿਹਾਰ ਦਾ ਰਹਿਣ ਵਾਲਾ ਸੀ । ਜਿਸ ਦੀ ਉਮਰ 12 ਸਾਲ ਸੀ । ਉਕਤ ਬੱਚਾ ਘਰੋ ਲੜਾਈ ਕਰਕੇ ਟਰੇਨ ਵਿੱਚ ਬੈਠ ਕੇ ਪੰਜਾਬ ਆ ਗਿਆ ਸੀ । ਗੁਰਦਾਸਪੁਰ ਆਉਣ ਉਪਰੰਤ ਉਕਤ ਬੱਚੇ ਨੂੰ ਪੁਲਿਸ ਦੁਆਰਾ ਫੜ ਲਿਆ ਗਿਆ ਅਤੇ ਚਾਇਲਡ ਵੈਲਫੇਅਰ ਕਮੇਟੀ ਨੂੰ ਸੌਪ ਦਿੱਤਾ ਗਿਆ । ਚਾਇਲਡ ਵੈਲਫੇਅਰ ਕਮੇਟੀ ਗੁਰਦਾਸਪੁਰ ਨੇ ਬੱਚੇ ਨੂੰ ਚਿਲਡਰਨ ਹੋਮ ਗੁਰਦਾਸਪੁਰ ਵਿੱਚ ਭੇਜ ਦਿੱਤਾ ਗਿਆ । ਉਸ ਸਮੇ ਤੋ ੳਕਤ ਬੱਚਾ ਚਿਲਡਰਨ ਹੋਮ ਗੁਰਦਾਸਪੁਰ ਵਿੱਚ ਰਹਿ ਰਿਹਾ ਸੀ । ਸ੍ਰੀ ਮਤੀ ਰਮੇਸ਼ ਕੁਮਾਰੀ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ –ਕਮ- ਚੇਅਰਪਰਸ਼ਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗਗੁਰਦਾਸਪੁਰ ਅਤੇ ਮੈਡਮ ਨਵਦੀਪ ਕੌਰ ਗਿੱਲ , ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਸਪੁਰੇਡੈਂਟ ਚਿਲਡਰਨ ਹੋਮ ਗੁਰਦਾਸਪੁਰ ਨੂੰ ਉਕਤ ਬੱਚੇ ਦੀ ਫੈਮਿਲੀ ਬਾਰੇ ਪਤਾ ਕਰਨ ਲਈ ਦਿਸ਼ਾ ਨਿਰਦੇਸ ਜਾਰੀ ਕੀਤੇ ਗਏ ।
ਸੁਪਰੇਡੈਂਟ ਚਿਲਡਰਨ ਹੋਮ ਗੁਰਦਾਸਪੁਰ ਦੇ ਉਪਰਾਲੇ ਤਹਿਤ ਉਕਤ ਬੱਚੇ ਦੀ ਫੈਮਿਲੀ ਬਾਰੇ ਪਤਾ ਕਰਵਾਇਆ ਗਿਆ ਕਿ ਉਚਿਤ ਬਿਹਾਰ ਦਾ ਰਹਿਣ ਵਾਲਾ ਹੈ । ਇਸ ਉਪਰੰਤ ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਚਾਈਲਡ ਵੈਲਫੇਅਰ ਕਮੇਟੀ ਨੂੰ ਬੱਚੇ ਨੂੰ ਜਲਦੀ ਤੋ ਜਲਦੀ ਉਸ ਦੇ ਘਰ ਬਿਹਾਰ ਭੇਜਣ ਲਈ ਕਿਹਾ ਗਿਆ । ਇਸ ਤਰ੍ਹਾਂ ਮਿਤੀ 23 ਫਰਵਰੀ 2022 ਨੂੰ ਉਚਿਤ ਪੁਲਿਸ ਪ੍ਰੋਟੇਸ਼ਨ ਸਮੇਤ ਰੇਲ ਰਾਹੀ ਉਸ ਦੇ ਦਘਰ ਬਿਹਾਰ ਭੇਜਿਆ ਗਿਆ । ਇਸ ਤਰ੍ਹਾਂ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ , ਸੁਪਰੇਡੈਂਟ , ਚਿਲਡਰਨ ਹੋਮ ਗੁਰਦਾਸਪੁਰ ਅਤੇ ਚਾਈਲਡ ਵੈਲਫੇਅਰ ਕਮੇਟੀ , ਗੁਰਦਾਸਪੁਰ ਦੇ ਤਾਲਮੇਲ ਨਾਲ ਉਚਿਤ ਕੁਮਾਰ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ ।