ਹੋਰ ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਦੀਨਾਨਗਰ ‘ਚ ਬਰਾਮਦ ਹੋਏ ਗ੍ਰੇਨੇਡ ਲਾਂਚਰ ਅਤੇ RDX ਮਾਮਲੇ ‘ਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਦੀਨਾਨਗਰ ‘ਚ ਬਰਾਮਦ ਹੋਏ ਗ੍ਰੇਨੇਡ ਲਾਂਚਰ ਅਤੇ RDX ਮਾਮਲੇ ‘ਚ ਇੱਕ ਹੋਰ ਦੋਸ਼ੀ ਗ੍ਰਿਫਤਾਰ
  • PublishedFebruary 23, 2022

ਗਣਤੰਤਰ ਦਿਵਸ ਨੇੜੇ ਗੁਰਦਾਸਪੁਰ ਪੁਲਿਸ ਵੱਲੋ ਕੀਤੇ ਗਏ ਸੀ 3.79 ਕਿਲੋਂ ਆਰਡੀਐਕਸ ਅਤੇ ਗ੍ਰਨੇਡ ਲਾਂਚਰ ਸਮੇਤ ਹੋਰ ਹਥਿਆਰ ਬਰਾਮਦ,

ਗੁਰਦਾਸਪੁਰ, 23 ਫਰਵਰੀ (ਮੰਨਣ ਸੈਣੀ)। ਗਣਤੰਤਰ ਦਿਵਸ ਨੇੜੇ ਥਾਣਾ ਦੀਨਾਨਗਰ ਵਿਖੇ ਗੁਰਦਾਸਪੁਰ ਪੁਲਿਸ ਨੇ 3.79 ਕਿੱਲੋ ਆਰ.ਡੀ.ਐਕਸ ਸਮੇਤ ਗ੍ਰੇਨੇਡ, ਗ੍ਰੇਨੇਡ ਲਾਂਚਰ ਅਤੇ ਹੋਰ ਟਾਈਮਰ ਯੰਤਰ ਦੀ ਰਿਕਵਰੀ ਤੋਂ ਬਾਅਦ, ਇਸੇ ਮਾਮਲੇ ‘ਚ ਸ਼ਾਮਿਲ ਇਕ ਹੋਰ ਦੋਸ਼ੀ ਨੂੰ ਗਿ੍ਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਨੂੰ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਫੜੇ ਗਏ ਮੁਲਜ਼ਮ ਦੀ ਪਛਾਣ ਨਵੀਸ਼ ਕੁਮਾਰ ਉਰਫ ਨਵੀ ਪੁੱਤਰ ਦਰਸ਼ਨ ਲਾਲ ਵਾਸੀ ਪਿੰਡ ਜਗੀਰਪੁਰ ਥਾਣਾ ਪੁਰਾਣਾ ਸ਼ਾਲਾ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਲੁਧਿਆਣਾ ਜੇਲ੍ਹ ਵਿੱਚ ਬੰਦ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ਼ ਸੁੱਖ ਘੁੰਮਣ ਵਾਸੀ ਖਰਾਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਕੀਤੀ। ਜਦਕਿ ਪੁਲਿਸ ਨੇ ਮਲਕੀਤ ਸਿੰਘ ਨੂੰ ਗਿ੍ਫ਼ਤਾਰ ਕਰਕੇ ਵਿਸਫੋਟਕ ਸਮਾਰਗ੍ਰੀ ਦੀ ਬਰਾਮਦਗੀ ਕੀਤੀ ਸੀ |

ਦੱਸਣਯੋਗ ਹੈ ਕਿ ਉਪਰੋਕਤ ਬਰਾਮਦਗੀ ਪੁਲਿਸ ਨੇ ਗੁਰਦਾਸਪੁਰ ਦੇ ਗਾਜੀਕੋਟ ਦੇ ਰਹਿਣ ਵਾਲੇ ਮਲਕੀਤ ਸਿੰਘ ਦੀ ਨਿਸ਼ਾਨਦੇਹੀ ‘ਤੇ ਕੀਤੀ ਸੀ। ਪੁਲਿਸ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਨਵੀਸ਼ ਕੁਮਾਰ ਵੀ ਬਰਾਮਦ ਹਥਿਆਰਾਂ ਦੀ ਖੇਪ ਬਰਾਮਦ ਕਰਨ ਵਿੱਚ ਸ਼ਾਮਿਲ ਸੀ। ਜਿਸ ਕਾਰਨ ਉਕਤ ਮਾਮਲੇ ‘ਚ ਨਵੀਸ਼ ਕੁਮਾਰ ਦਾ ਨਾਮ ਵੀ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਉਸ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ।

ਐਸਐਸਪੀ ਡਾ਼ ਨਾਨਕ ਸਿੰਘ

ਦੱਸਣਯੋਗ ਹੈ ਕਿ ਦੀਨਾਨਗਰ ਪੁਲਿਸ ਨੇ ਮਲਕੀਤ ਸਮੇਤ ਸੁਖਪ੍ਰੀਤ ਸਿੰਘ ਉਰਫ਼ ਸੁੱਖ ਘੁੰਮਣ, ਤਰਨਜੋਤ ਸਿੰਘ ਉਰਫ਼ ਠਾਣਾ ਅਤੇ ਸੁਖਮੀਤ ਪਾਲ ਸਿੰਘ ਉਰਫ਼ ਸੁੱਖ ਭਿਖਾਰੀ ਵਾਲ ਸਾਰੇ ਵਾਸੀ ਗੁਰਦਾਸਪੁਰ ਅਤੇ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਭਗੌੜੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ। ਮਲਕੀਤ ਸਿੰਘ ਸੁੱਖ ਘੁੰਮਣ ਨਾਲ ਸਿੱਧੇ ਸੰਪਰਕ ਵਿੱਚ ਸੀ। ਸੁੱਖ ਘੁੰਮਣ ਉਹੀ ਮੁੱਖ ਸਾਜ਼ਿਸ਼ਕਰਤਾ ਸੀ ਜਿਸ ਨੇ ਲਖਬੀਰ ਸਿੰਘ ਰੋਡੇ ਅਤੇ ਗੈਂਗਸਟਰ ਅਰਸ਼ ਡੱਲਾ ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ, ਨਾਲ ਸਾਜ਼ਿਸ਼ ਰਚੀ ਸੀ। ਜਿਸ ਤੋਂ ਬਾਅਦ ਲਖਬੀਰ ਸਿੰਘ ਰੋਡੇ ਵੱਲੋਂ ਪਾਕਿਸਤਾਨ ਤੋਂ ਵਿਸਫੋਟਕਾਂ ਦੀ ਖੇਪ ਭਾਰਤ ਪਹੁੰਚਾਈ ਗਈ ਸੀ।

ਇਸ ਸਬੰਧੀ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਰੋਡੇ ਵੱਲੋਂ ਰਚੀ ਗਈ ਅਤਿਵਾਦੀ ਸਾਜ਼ਿਸ਼ ਨੂੰ ਪੁਲੀਸ ਨੇ ਨਾਕਾਮ ਕਰ ਦਿੱਤਾ ਸੀ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਲੁਧਿਆਣਾ ਜੇਲ ‘ਚ ਬੰਦ ਸੁੱਖ ਘੁੰਮਣ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਗੁਰਦਾਸਪੁਰ ਲਿਆਂਦਾ ਗਿਆ। ਪੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਕਤ ਦੋਸ਼ੀ ਨਵੀਸ਼ ਕੁਮਾਰ ਉਰਫ ਨਵੀ ਵੀ ਹਥਿਆਰਾਂ ਨੂੰ ਬਰਾਮਦ ਕਰਨ ਵਿੱਚ ਸ਼ਾਮਿਲ ਸੀ। ਜਿਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮ ਸੁੱਖ ਭਿਖਾਰੀਵਾਲ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ। ਦੂਜੇ ਪਾਸੇ ਤਰਨਜੋਤ ਸਿੰਘ ਤੰਨਾ ਇਸ ਸਮੇਂ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ।

Written By
The Punjab Wire