ਗੁਰਦਾਸਪੁਰ, 11 ਫਰਵਰੀ (ਮੰਨਣ ਸੈਣੀ)। ਬਾਹਰਲੇ ਮੁਲਕਾਂ ਦੇ ਲੋਕਤੰਤਰ ਵਿੱਚ ਬਹਿਸਾਂ ਇੱਕ ਜ਼ਰੂਰੀ ਅਤੇ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਬਹਿਸ ਵਰਕਰਾਂ ਦਰਮਿਆਨ ਨਹੀਂ ਬਲਕਿ ਉਮੀਦਵਾਰਾਂ ਦੇ ਵਿੱਚ ਹੋਣੀ ਜਰੂਰੀ ਹੈ। ਜਿਸ ਤੋਂ ਆਮ ਬੰਦੇ ਨੂੰ ਨੇਤਾ ਬਣਨ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਦੇ ਚਰਿੱਤਰ, ਸੁਭਾਅ ਅਤੇ ਗੈਰ-ਲਿਖਤ ਪਹੁੰਚ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਸੂਝ-ਬੂਝ ਨਾਲ ਫੈਸਲਾ ਲੈਣਾ ਇੱਕ ਪ੍ਰਫੁੱਲਤ ਲੋਕਤੰਤਰ ਦਾ ਹਿੱਸਾ ਹੈ। ਪਰ ਸੂਝਵਾਨ ਫੈਸਲਾ ਲੈਣਾ ਔਖਾ ਹੈ; ਲੋਕ ਰੁੱਝੇ ਹੋਏ ਹਨ, ਅਤੇ ਇਹ ਜਾਣਨਾ ਔਖਾ ਹੈ ਕਿ ਕਿਹੜੀ ਜਾਣਕਾਰੀ ‘ਤੇ ਭਰੋਸਾ ਕਰਨਾ ਹੈ ਅਤੇ ਕਿਸ ਤੇ ਨਹੀਂ। ਇੱਕ ਲਾਈਵ ਬਹਿਸ ਜਾਣਕਾਰੀ ਦਾ ਇੱਕ ਭਰੋਸੇਮੰਦ ਸਰੋਤ ਹੈ, ਕਿਉਂਕਿ ਇਹ ਚੋਣ ਮੁਹਿੰਮ ਦੌਰਾਨ ਬਹੁਤ ਘੱਟ ਵਾਰਾਂ ਵਿੱਚੋਂ ਇੱਕ ਹੈ ਜੋ ਤੁਸੀਂ ਸਿੱਧੇ ਨੇਤਾਵਾਂ ਤੋਂ ਸੁਣ ਸਕਦੇ ਹੋ ਜੋ ਸਰਤੇ ਬਿਨਾਂ ਸੰਪਾਦਿਤ ਅਤੇ ਅਨਫਿਲਟਰ ਕੀਤੇ ਹੋਵੇ।
ਜਦ ਤੁਸੀਂ ਉਮੀਦਵਾਰਾ ਨੂੰ ਇੱਕ ਥਾਂ ‘ਤੇ ਇਕੱਠੇ ਦੇਖਦੇ ਹੋ, ਉਹਨਾਂ ਦੇ ਮੁੱਦੇ ਉਹਨਾਂ ਤੋਂ ਜਾਣਦੇ ਹੋ, ਉਹਨਾਂ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਂਦੇ ਹੋ ਅਤੇ ਇਸੇ ਤਰਾਂ ਉਮੀਦਵਾਰ ਦੂਸਰੇ ਉਮੀਦਵਾਰ ਦੇ ਵਿਚਾਰਾਂ ਅਤੇ ਉਸ ਦੇ ਸੋਚ ਤੇ ਜੱਦ ਖੁੱਦ ਬਹਿਸ ਕਰ ਸ਼ਾਲੀਣਤਾ ਅਤੇ ਬੁੱਧੀ ਨਾਲ ਚੁਣੌਤੀ ਦਿੰਦਾ ਹੈ। ਇਹ ਤੁਹਾਡੇ ਲਈ ਮਹੱਤਵਪੂਰਨ ਮੁੱਦਿਆਂ ਬਾਰੇ ਵੋਟ ਪਾਉਣ ਦੇ ਆਪਣਾ ਫੈਸਲਾ ਲੈਣ ਵਿੱਚ ਤੁਹਾਡੀ ਮਦਦ ਕਰਦਾ ਹੈ। ਇਹ ਉਹਨਾਂ ਮੁੱਦਿਆਂ ਬਾਰੇ ਜਾਣਨ ਦਾ ਵੀ ਇੱਕ ਮੌਕਾ ਹੈ ਜੋ ਆਮ ਲੋਕਾਂ ਲਈ ਮਹੱਤਵਪੂਰਨ ਹਨ। ਇਹ ਦੂਜਿਆਂ ਦੀ ਦੁਨੀਆ ਵਿੱਚ ਇੱਕ ਖਿੜਕੀ ਸਮਾਨ ਹੈ।
ਫਿਲਹਾਲ ਅਸੀਂ ਆਪਣੇ ਹਲਕੇ ਗੁਰਦਾਸਪੁਰ ਦੀ ਗੱਲ ਕਰਦੇ ਹਾਂ, ਹਰੇਕ ਉਮੀਦਵਾਰ ਆਪਣੀ ਡੱਫਲੀ ਆਪਣਾ ਰਾਗ ਅਲਾਪ ਰਿਹਾ। ਉਹਨਾਂ ਵੱਲੋਂ ਵੱਖ ਵੱਖ ਮੀਟਿੰਗਾ ਕਰ ਕੇ ਆਪ ਨੂੰ ਸਭ ਤੋਂ ਵਧੀਆ ਦੱਸਣ ਤੇ ਦੂਜੇ ਨੂੰ ਨੀਵਾਂ ਵਿਖਾਉਣ ਦੀ ਹੋੜ ਲੱਗੀ ਹੈ ਅਤੇ ਵੋਟਾ ਬਟੋਰਣ ਦੀ ਕੌਸ਼ਿਸ਼ ਕੀਤਾ ਜਾ ਰਹੀ ਹੈ। ਜੋਂ ਠੀਕ ਇਂਜ ਹੈ ਜਿਵੇਂ ਕੋਈ ਵਪਾਰੀ ਆਪਣੇ ਸਮਾਨ ਨੂੰ ਆਪ ਹੀ ਚੰਗਾ ਕਹਿ ਕੇ ਵੇਚਦਾ ਹੋਵੇ, ਜਦਕਿ ਸਮਾਨ ਚੰਗਾ ਹੈ ਯਾ ਨਹੀਂ ਇਹ ਤਾਂ ਉਹ ਹੀ ਦੱਸ ਸਕੇਗਾ ਜਿਸ ਨੂੰ ਸਮਾਨ ਦੀ ਪਛਾਣ ਹੋਵੇਗੀ। ਵਿਦੇਸ਼ਾ ਵਿੱਚ ਵੀ ਇੰਜ ਹੀ ਹੋ ਰਿਹਾ, ਜਿੱਥੇ ਪਾਰਟੀਆਂ ਦੇ ਲੀਡਰ ਆਪਣੇ ਵਿਚਾਰ ਕਿਸੇ ਇੱਖ ਪਲੇਟਫਾਰਮ ਤੇ ਰੱਖਣੇ ਹਨ ਅਤੇ ਜਨਤਾ ਵਿਚਾਰ ਸੁਨਣ ਤੋਂ ਬਾਅਦ ਫੈਸਲਾ ਕਰਦੀ ਹੈ। ਜੋਂ ਕਾਫੀ ਹੱਦ ਤੱਕ ਸਹੀ ਫੈਸਲਾ ਸਿੱਧ ਹੁੰਦਾ। ਨੌਕਰੀ ਵੀ ਚੰਗੇ ਉਮੀਦਵਾਰ ਨੂੰ ਮਿਲਦੀ ਹੈ ਤਾਂ ਫਿਰ ਵੋਟਾ ਵੇਲੇ ਕਾਬਲਿਅਤ ਕਿਊ ਨਾ ਚੈਕ ਕੀਤਾ ਜਾਵੇ। ਹਾਂ ਤਾਲੀਬਾਨ ਵਿੱਚ ਐਸਾ ਸ਼ਾਇਦ ਨਹੀਂ ਹੁੰਦਾ
ਲੌਕਾ ਦੀ ਮੰਗ ਹੈ ਕਿ ਚੋਣ ਦੰਗਲ ਵਿੱਚ ਉਤਰੇ ਸਾਰੇ ਉਮੀਦਵਾਰ ਕਿਸੇ ਇੱਕ ਪਲੇਟਫਾਰਮ ਤੇ ਇੱਕਠੇ ਹੋ ਕੇ ਲਾਇਵ ਹੋ ਕੇ ਆਪਣੀ ਗੱਲ਼ ਜਨਤਾ ਤੱਕ ਪਹੁੰਚਾਉਣ। ਲੋਕਾ ਦਿਆ ਮੁਸ਼ਕਿਲਾਂ ਦਾ ਸਮਾਧਾਨ ਕਿੱਧਾ ਕਿੱਤਾ ਜਾਵੇਗਾ, ਇਹ ਦੱਸਣ। ਉਮੀਦਵਾਰਾਂ ਨੇ ਹਲਕੇ ਪ੍ਰਤਿ ਕੀ ਸੋਚਿਆਂ ਹੈ ਅਤੇ ਕੀ ਕਰਨਾ ਚਾਹੁੰਦੇ ਹਨ। ਹਲਕੇ ਨੂੰ ਕਿਵੇ ਵਿਕਾਸ ਦੀਆਂ ਲੀਹਾਂ ਤੇ ਲਿਆਇਆ ਜਾ ਸਕਦਾ, ਕਿਸ ਨਵੀਂ ਸੋਚ ਨਾਲ ਗੁਰਦਾਸਪੁਰ ਬਦਲ ਸਰਦਾ ਇਹ ਦੱਸਣਾ ਚਾਹਿਦਾ। ਉਮੀਦਵਾਰ ਆਪਣੀ ਦੂਰ ਅੰਦੇਸ਼ੀ ਸੋਚ, ਆਪਣੀ ਸੋਚ ਸਮਝ ਦਾ ਸਬੂਤ ਦੇਂਦੇ ਹੋਏ ਤੱਥਾ ਤੇ ਜਵਾਬ ਦੇਣ ਅਤੇ ਸਮਝਾਉਣ ਕੀ ਲੋਕ ਆਪਣੇ ਭਵਿੱਖ ਦੇ ਪੰਜ ਕੀਮਤੀ ਸਾਲ ਉਹਨਾਂ ਦੇ ਹੱਥ ਵਿੱਚ ਕਿਊ ਦੇਂਣ। ਇਹ ਸਵਾਲ ਲੋਕਾਂ ਦੇ ਭਵਿੱਖ ਦਾ ਹੈ ਅਤੇ ਜਨਤਾ ਦਾ ਨੇਤਾ ਉਹ ਹੁੰਦਾ ਹੈ ਜੋਂ ਜਨਤਾ ਦੀ ਨਬਜ਼ ਨੂੰ ਪਹਿਚਾਣਦੇ ਹੋਏ, ਉਹਨਾਂ ਦੇ ਦਿੱਲਾਂ ਅੰਦਰ ਚਲ ਰਹਿ ਕਸ਼ਮਕਸ਼ ਨੂੰ ਖੱਤਮ ਕਰਦੇ ਹੋਏ ਉਹਨੂੰ ਪਾਰਦਰਸ਼ੀ ਤਰੀਕੇ ਨਾਲ ਸਾਫ ਗੱਲ ਦੱਸੇ।
ਇਹ ਗੁਰਦਾਸਪੁਰ ਤੋਂ ਚੋਣ ਲੜ ਰਹੇ ਉਮੀਦਵਾਰਾਂ ਤੋਂ ਸਵਾਲ ਹੈ ਕੀ ਕਿ ਤੁਸੀਂ ਜਨਤਾ ਨੂੰ ਲਾਈਵ ਡਿਬੇਟ ਦੇ ਜਰੀਏ ਆਪਣੀ ਦੂਰ ਅਗਾਮੀ ਸੋਚ ਦਾ ਸਬੂਤ ਦੇ ਸਕਦੇ ਹੋ। ਕਿ ਕਰਣਗੇਂ ਉਹ ਨਵੀਂ ਪਹਿਲਕਦਮੀ।
ਜਵਾਬ ਦੇ ਇੰਤਜਾਰ ਵਿੱਚ,
ਮੰਨਣ ਸੈਣੀ
9814147333