ਭਾਰਤ-ਪਾਕਿ ਸਰਹੱਦ ‘ਤੇ ਮੁਕਾਬਲੇ ‘ਚ ਇਕ ਜਵਾਨ ਜ਼ਖਮੀ, ਹੈਰੋਇਨ ਦੇ 47 ਪੈਕਟਾਂ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਕਾਰਤੂਸ ਬਰਾਮਦ

ਗੁਰਦਾਸਪੁਰ, 28 ਜਨਵਰੀ (ਮੰਨਣ ਸੈਣੀ)। ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਡੇਰਾ ਬਾਬਾ ਨਾਨਕ ਸੈਕਟਰ ‘ਚ ਚੰਦੂ ਵਡਾਲਾ ਚੌਕੀ ਨੇੜੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਤਸਕਰਾਂ ਅਤੇ ਬੀਐੱਸਐੱਫ ਦੇ ਜਵਾਨਾਂ ਵਿਚਾਲੇ ਮੁਕਾਬਲਾ ਹੋਇਆ। ਜਿਸ ਵਿੱਚ ਬੀਐਸਐਫ ਦਾ ਇੱਕ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਵਾਨ ਨੂੰ ਇਲਾਜ ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ ਅਤੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਬੀ.ਐਸ.ਐਫ ਨੂੰ ਤਲਾਸ਼ੀ ਦੌਰਾਨ ਕੁੱਲ 49 ਪੈਕੇਟ ਬਰਾਮਦ ਹੋਏ ਜਿਸ ਵਿੱਚ 47 ਕਿੱਲੋ ਤੋ ਵੱਧ ਹੇਰੋਇਨ, ਅਫੀਮ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਕਾਰਤੂਸ ਬਰਾਮਦ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਸਮੱਗਲਰਾਂ ਵੱਲੋਂ ਚੰਦੂ ਵਡਾਲਾ ਚੌਕੀ ਤੇ ਸ਼ੱਕੀ ਕਾਰਵਾਈ ਬੀਐਸਐਫ ਦੇ ਹੈੱਡ ਕਾਂਸਟੇਬਲ ਗਿਆਨ ਸਿੰਘ ਯਾਦਵ ਵੱਲੋ ਦਰਜ ਕੀਤੀ ਗਈ। ਜਿਸ ਤੇ ਤਤਕਾਲ ਕਾਰਵਾਈ ਕਰਦਿਆ ਉਹਨਾਂ ਵੱਲੇ ਸਵੇਰੇ 5.15 ਵਜੇ ਸਮੱਗਲਰਾਂ ਤੇ ਤੁਰੰਤ ਫਾਇਰਿੰਗ ਕੀਤੀ ਗਈ। ਪਾਕਿਸਤਾਨੀ ਤਸਕਰਾਂ ਵੱਲੋਂ ਗੋਲੀਬਾਰੀ ਦਾ ਜਵਾਬ ਦਿੱਤਾ ਗਿਆ, ਜਿਸ ਵਿੱਚ ਗੋਲੀ ਗਿਆਨ ਸਿੰਘ ਯਾਦਵ ਦੇ ਸਿਰ ਅਤੇ ਹੱਥ ਵਿੱਚ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਇਸ ਦੌਰਾਨ ਕਾਂਸਟੇਬਲ ਰਾਜੂ ਵਿਸ਼ਵਾਸ ਵੱਲੋਂ ਤੁਰੰਤ ਮੋਰਚਾ ਸੰਭਾਲਦੇ ਹੋਏ ਸਮੱਗਲਰਾਂ ਨੂੰ ਜਵਾਬੀ ਕਾਰਵਾਈ ਕੀਤੀ ਗਈ ਅਤੇ ਉਹਨਾਂ ਵੱਲ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਤਸਕਰ ਮੌਕੇ ਤੋਂ ਫਰਾਰ ਹੋ ਗਏ। ਬੀਐਸਐਫ ਵੱਲੋਂ ਇਸ ਤੋਂ ਬਾਅਦ ਮੌਕੇ ‘ਤੇ ਤਲਾਸ਼ੀ ਅਭਿਆਨ ਚਲਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਮੌਕੇ ’ਤੇ ਤਲਾਸ਼ੀ ਦੌਰਾਨ ਬੀਐਸਐਫ ਵੱਲੋਂ ਕੁੱਲ49 ਪੈਕੇਟ ਬਰਾਮਦ ਹੋਏ ਹਨ। ਜਿਨਾਂ ਵਿੱਚ 47 ਪੈਕੇਟ ਹੈਰੋਇਨ ਜਿਸਦੀ ਮਾਤਰਾਂ 47 ਕਿੱਲੋਂ ਤੋ ਜਿਆਦਾ ਹੈ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਅਫੀਮ ਦੇ 7 ਪੈਕੇਟ, 2 ਪਿਸਤੌਲ (ਇਕ ਇਟਾਲੀਅਨ ਅਤੇ ਚੀਨ ਦਾ ਬਣਿਆ), ਏ.ਕੇ. 47 ਦੇ 4 ਮੈਗਜ਼ੀਨ ਅਤੇ 74 ਰੌਂਦ, .3 ਐਮਐਮ ਪਿਸਤੌਲ ਦੇ 44 ਰੌਂਦ ਅਤੇ ਇਟਾਲੀਅਨ ਬਰੇਟਾ ਪਿਸਤੌਲ ਦੇ 12 ਰੌਂਦ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਜਵਾਨ ਯਾਦਵ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਡੀਆਈਜੀ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਸੰਘਣੀ ਧੁੰਦ ਕਾਰਨ ਪਾਕਿਸਤਾਨੀ ਤਸਕਰਾਂ ਦੀ ਇਸ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਹੈ।

Print Friendly, PDF & Email
www.thepunjabwire.com