ਗੁਰਦਾਸਪੁਰ, 26 ਜਨਵਰੀ (ਮੰਨਣ ਸੈਣੀ)। ਪੰਜਾਬ ਦਾ ਮੁੱਖ ਮੰਤਰੀ ਨਹੀਂ ਬਲਕਿ ਗ੍ਰਹਿ ਮੰਤਰੀ ਬਣ ਕੇ ਗੰਦਗੀ ਖੱਤਮ ਕਰਨਾ ਚਾਹੰਦਾ ਹਾਂ ਅਤੇ ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਨ ਕਾਂਗਰਸ ਪਾਰਟੀ ਵਿੱਚ ਅਨੂਸ਼ਾਸਨ ਲਿਆਉਣਾ ਚਾਹੁੰਦਾ ਹਾਂ, ਇਹ ਕਹਿਣਾ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ। ਰੰਧਾਵਾ ਦਾ ਮੰਨਣਾ ਹੈ ਕਿ ਪਾਰਟੀ ਵਿੱਚ ਅਨੂਸ਼ਾਸਨ ਦੀ ਕਾਫੀ ਲੋੜ ਹੈ ਜਿਸ ਕਰਕੇ ਉਹਨਾਂ ਦੀ ਦਿੱਲੀ ਇੱਛਾ ਹੈ ਕਿ ਉਹ ਪ੍ਰਧਾਨ ਬਣ ਕੇ ਪਾਰਟੀ ਦਾ ਢਾਂਚਾ ਠੀਕ ਕਰਨ।
ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਉਹਨਾਂ ਨੂੰ ਕੋਈ ਲਾਲਸਾ ਨਹੀ, ਉਹ ਚਾਹੁੰਦੇ ਹਨ ਕਿ ਅਗਰ ਕੋਈ ਉਹਨਾਂ ਨੂੰ ਪੁੱਛਦਾ ਹੈ ਕਿ ਕਿ ਬਨਣਾ ਚਾਹੁੰਦੇ ਹਨ ਤਾਂ ਉਹਨਾਂ ਦਾ ਸਾਫ ਜਵਾਬ ਹੋਵੇਗਾ ਕਿ ਉਹ ਗ੍ਰਹਿ ਮੰਤਰੀ ਬਣ ਕੇ ਗੰਦਗੀ ਨੂੰ ਖੱਤਮ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਬਨਣਾ ਚਾਹੁੰਦੇ ਹਨ। ਉਹਨਾਂ ਦੇ ਪਿਤਾ ਵੀ ਕਾਂਗਰਸ ਦੇ ਪ੍ਰਧਾਨ ਰਹੇ, ਉਹਨਾਂ ਦਾ ਪਰਿਵਾਰ ਸਭ ਤੋਂ ਪੁਰਾਣਾ ਕਾਂਗਰਸੀ ਪਰਿਵਾਰ ਹੈ ਅਤੇ 1921 ਤੋਂ ਕਾਂਗਰਸੀ ਹੈ।