ਗੁਰਦਾਸਪੁਰ, 21 ਜਨਵਰੀ ( ਮੰਨਣ ਸੈਣੀ) । ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਵਿਜ਼ਲ ਐਪ ’ਤੇ 37 ਸ਼ਿਕਾਇਤਾਂ (20 ਜਨਵਰੀ ਤਕ) ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਸਬੰਧੀ ਸੀ-ਵਿਜ਼ਲ ਨਾਗਰਿਕ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ।
ਉਨਾਂ ਦੱਸਿਆ ਕਿ ਸੀ-ਵਿਜਲ ਰਾਹੀਂ 19 ਜਨਵਰੀ ਨੂੰ 03 ਸ਼ਿਕਾਇਤਾਂ ਮਿਲੀਆਂ। ਪਹਿਲੀ ਸ਼ਿਕਾਇਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਡਾ ਤੋਂ ਸਵੇਰੇ 9 ਵੱਜ ਕੇ 49 ਮਿੰਟ ਵਿਚ ਆਈ ਕਿ ਵਿਅਕਤੀ ਵਲੋਂ ਆਪਣਾ ਅਸਲਾ ਨਹੀਂ ਜਮ੍ਹਾ ਕਰਵਾਇਆ ਗਿਆ ਹੈ, ਪਰ ਟੀਮ ਵਲੋਂ ਪੁਲਿਸ ਨਾਲ ਰਾਬਤਾ ਬਣਾਉਣ ਉਪਰੰਤ ਪਾਇਆ ਗਿਆ ਕਿ ਅਸਲਾ ਨਹੀਂ ਹੈ। ਇਹ ਸ਼ਿਕਾਇਤ 77 ਮਿੰਟ ਵਿਚ ਨਿਪਟਾ ਦਿੱਤੀ ਗਈ। ਦੂਜੀ ਸ਼ਿਕਾਇਤ ਬਟਾਲਾ ਤੋਂ ਦੁਪਹਰਿ 12 ਵੱਜ ਕੇ 52 ਮਿੰਟ ਉੱਤੇ ਆਈ ਕਿ ਕ੍ਰਿਸ਼ਨਾ ਨਗਰ ਵਿਖੇ ਇਕ ਰਾਜਨੀਤਿਕ ਪਾਰਟੀ ਦਾ ਪੋਸਟਰ ਲੱਗਿਆ ਹੋਇਆ ਹੈ, ਜਿਸ ਨੂੰ 39 ਮਿੰਟ ਵਿਚ ਉਤਾਰ ਦਿੱਤਾ ਗਿਆ। ਤੀਜੀ ਸ਼ਿਕਾਇਤ ਬਟਾਲਾ ਤੋਂ ਹੀ ਰਾਤ 8 ਵੱਜ ਕੇ 57 ਮਿੰਟ ਉੱਤੇ ਆਈ ਕਿ ਸਟਾਫ ਰੋਡ ਵਿਚ ਪੋਸਟਰ ਲੱਗਿਆ ਹੈ, ਜਿਸ ਨੂੰ 99 ਮਿੰਟ ਉਤਾਰ ਦਿੱਤਾ ਘਿਆ।
ਇਸੇ ਤਰ੍ਹਾਂ 20 ਜਨਵਰੀ ਨੂੰ 05 ਸ਼ਿਕਾਇਤਾਂ ਮਿਲੀਆ। ਪਹਿਲੀ ਸ਼ਿਕਾਇਤ ਸਵੇਰੇ 11 ਵੱਜ ਕੇ 58 ਮਿੰਟ ’ਤੇ ਬਟਾਲਾ ਤੋਂ ਆਈ ਕਿ ਰੇਲਵੇ ਸਟੇਸ਼ਨ ’ਤੇ ਰਾਜਨੀਤਿਕ ਪਾਰਟੀ ਦਾ ਪੋਸਟਰ ਲੱਗਿਆ ਹੋਇਆ ਹੈ, ਜਿਸ ਨੂੰ 41 ਮਿੰਟ ਵਿਚ ਉਤਾਰ ਦਿੱਤਾ ਗਿਆ। ਦੂਜੀ ਸ਼ਿਕਾਇਤ ਗੁਰਦਾਸਪੁਰ ਦੇ ਪਿੰਡ ਪੂਰੇਵਾਲ ਜੱਟਾਂ ਤੋਂ ਸ਼ਾਮ 4 ਵੱਜ ਕੇ 11 ਮਿੰਟ ’ਤੇ ਆਈ ਕਿ ਪਿੰਡ ਵਿਚ ਪਲਾਟ ਵੰਡੇ ਜਾ ਰਹੇ ਹਨ ਪਰ ਫਲਾਇੰਗ ਸਕੈਅਡ ਟੀਮ ਵਲੋਂ ਚੈੱਕ ਕਰਨ ’ਤੇ ਕੁਝ ਨਹੀਂ ਪਾਇਆ ਗਿਆ। ਇਹ ਸ਼ਿਕਾਇਤ 97 ਮਿੰਟ ਵਿਚ ਨਿਪਟਾ ਦਿੱਤੀ ਗਈ। ਇਸੇ ਪਿੰਡ ਤੋਂ ਇਹੀ ਸ਼ਿਕਾਇਤ ਦੁਬਾਰਾ 4 ਵੱਜ ਕੇ 13 ਮਿੰਟ ’ਤੇ ਭੇਜੀ ਗਈ। ਚੋਥੀ ਸ਼ਿਕਾਇਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਤੋਂ ਸ਼ਾਮ 5 ਵਜ ਕੇ 4 ਮਿੰਟ ’ਤੇ ਆਈ ਕਿ ਰਸਤੇ ਬਣਾਉਣ ਦਾ ਕੰਮ ਚੱਲ ਰਿਹਾ ਹੈ, ਪਰ ਟੀਮ ਵਲੋਂ ਚੈੱਕ ਕਰਨ ’ਤੇ ਕੁਝ ਨਹੀਂ ਪਾਇਆ ਗਿਆ। ਇਹ ਸ਼ਿਕਾਇਤ 88 ਮਿੰਟ’ਤੇ ਨਿਪਟਾ ਦਿੱਤੀ ਗਈ ਤੇ ਪੰਜਵੀਂ ਸ਼ਿਕਾਇਤ ਵੀ ਇਹੀ ਦੁਬਾਰਾ 5 ਵੱਜ ਕੇ 16 ਮਿੰਟ ਵਿਚ ਕੀਤੀ ਗਈ, ਜੋ 72 ਮਿੰਟ ਵਿਚ ਨਿਪਟਾ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੀ-ਵਿਜ਼ਲ ਉੱਤੇ 29 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਤਰਾਂ ਜ਼ਿਲੇ ਅੰਦਰ ਸੀ-ਵਿਜ਼ਲ ਉੱਤੇ ਕੁਲ 37 ਸ਼ਿਕਾਇਤਾਂ ਮਿਲੀਆਂ ਸਨ, ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।