ਗੁਰਦਾਸਪੁਰ, 21 ਜਨਵਰੀ ( ਮੰਨਣ ਸੈਣੀ ) ਸ੍ਰੀ ਰਾਹੁਲ, ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਗੁਰਦਾਸਪੁਰ ਜਾਬਤਾ ਫੋਜਦਾਰੀ ਸੰਘਤਾ 1973 (ਐਕਟ ਨੰ: 2 ਆਫ 1974 ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ , ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸੇ ਵੀ ਤਰ੍ਹਾ ਦੇ ਫੰਕਸ਼ਨਜ ਅਤੇ ਕਾਲਜ ਵਿੱਚ ਮਿਤੀ 25 ਜਨਵਰੀ, 2022 ਤੋਂ 26 ਜਨਵਰੀ, 2022 ਤੱਕ ਡਰੋਨ ਦੀ ਵਰਤੋਂ ਕਰਨ ਤੇ ਮੁਕੰਮਲ ਤੋਂ ਤੇ ਪਾਬੰਧੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ।
ਇਹ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਅੰਤਰਰਾਸ਼ਟਰੀ ਬਾਰਡਰ ਤੇ ਅਣਸੁਰੱਖਿਅਤ ਤੱਤਾਂ ਵੱਲੋਂ ਗਣਤੰਤਰਤਾ ਦਿਵਸ ਦੇ ਮੌਕੇ ਤੇ ਕੋਈ ਅਣਸੁਖਾਵੀਂ ਘਟਨਾ ਦੇ ਮਕਸਦ ਨਾਲ ਡਰੋਨ ਰਾਹੀਂ ਹਮਲਾ ਕਰਨ ਦਾ ਸੰਦੇਹ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਾਰਡਰ ਉੱਤੇ ਸਥਿਤ ਗੁਰਦਾਸਪੁਰ ਜ਼ਿਲ੍ਹੇ ਅੰਦਰ ਆਰਮੀ ਅਤੇ ਬੀ.ਐਸ.ਐਫ. ਦੇ ਮਹੱਤਵਪੂਰਨ ਅਦਾਰੇ ਹੋਣ ਕਰਕੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਡਰੋਨ ਉਡਾਉਣ ਤੇ ਪਾਬੰਧੀ ਲਗਾਉਣ ਜ਼ਰੂਰੀ ਹੈ।
ਇਹ ਹੁਕਮ ਆਪਣੇ –ਆਪਣੇ ਇਲਾਕੇ ਵਿੱਚ ਸਬੰਧਤ ਉਪ ਮੰਡਲ ਮੈਜਿਸਟਰੇਟ , ਤਹਿਸੀਲਦਾਰ , ਉਪ ਪੁਲਿਸ ਕਪਤਾਨ , ਐਸ.ਐਚ.ਓ. ਅਤੇ ਬੀ.ਡੀ.ਪੀ.ਓਜ਼ ਆਪਸੀ ਤਾਲਮੇਲ ਕਰਕੇ ਕਰਵਾਉਣਗੇ