ਹੋਰ ਗੁਰਦਾਸਪੁਰ

ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਰਾਜਸੀ ਪਾਰਟੀਆਂ ਅਤੇ ਆਮ ਨਾਗਰਿਕਾਂ ਨੂੰ ਜ਼ਿਲ੍ਹਾ ਪੱਧਰ ’ਤੇ ਬਣਾਏ ਗਏ ਪੋਰਟਲਾਂ/ਐਪਾਂ ਸਬੰਧੀ, ਜੂਮ ਮੀਟਿੰਗ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ

ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਰਾਜਸੀ ਪਾਰਟੀਆਂ ਅਤੇ ਆਮ ਨਾਗਰਿਕਾਂ ਨੂੰ ਜ਼ਿਲ੍ਹਾ ਪੱਧਰ ’ਤੇ ਬਣਾਏ ਗਏ ਪੋਰਟਲਾਂ/ਐਪਾਂ ਸਬੰਧੀ, ਜੂਮ ਮੀਟਿੰਗ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ
  • PublishedJanuary 13, 2022

ਗੁਰਦਾਸਪੁਰ, 13 ਜਨਵਰੀ (  ) ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜਸੀ ਪਾਰਟੀਆਂ ਅਤੇ ਆਨ ਨਾਗਰਕਿਾਂ ਦੀ ਸਹੂਲਤ ਲਈ ਵਿਧਾਨ ਸਭਾ ਚੋਣਾਂ 2022 ਦੀਆਂ ਗਤੀਵਿਧੀਆਂ ਕਰਨ ਲਈ, ਜ਼ਿਲ੍ਹਾ ਪੱਧਰ ਉੱਤੇ ਆਨ ਲਾਈਨ ਪਲੇਟਫਾਰਮ ਮੁਹੱਈਆ ਕਰਵਾਏ ਗਏ ਹਨ, ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਜੂਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸਮੂਹ ਰਿਟਨਿੰਗ ਅਫਸj, ਰਾਜਸੀ ਪਰਾਰਟੀਆਂ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਵਾਸੀ ਆਦਿ ਹਾਜ਼ਰ ਸਨ।

 ਮੀਟਿੰਗ ਦੌਰਾਨ ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਪੱਧਰ ’ਤੇ ਵੋਟਰ ਹੈਲਪਲਾਈਨ ਟੋਲ ਫ੍ਰੀ ਨੰਬਰ 1950, ਸੀ-ਵਿਜ਼ਲ (ਗੂਗਲ ਪਲੇਅ ਸਟੋਰ ਵਿਚੋਂ ਡਾਊਨਲੋਡ ਕੀਤਾ ਜਾ ਸਕਦਾ ਹੈ), ਸੁਵਿਧਾ ( ਨਾਮਜ਼ਦਗੀ ਪੱਤਰ ਭਰਨ ਸਬੰਧੀ), ਵੋਟਰ ਟਰਨਆਊਟ ਐਪ, ਐਨ.ਜੀ.ਆਰ.ਐਸ ਪੋਰਟਲ https://eci-citizenservice.eci.nic.in, ਈਮੇਲ ਆਈਡ complaintmcmcgspvs2022gmail.com ਅਤੇ ਸ਼ਿਕਾਇਤ ਸੈੱਲ, ਕਮਰਾ ਨੰਬਰ 101, ਡੀਸੀ ਦਫਤਰ ਗੁਰਦਾਸਪੁਰ 01874-245379 ਸਥਾਪਤ ਕੀਤਾ ਗਿਆ ਹੈ।

 ਉਨਾਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਉਪਰੋਕਤ ਪੋਰਟਲ/ਐਪਾਂ ਦੀ ਵਰਤੋਂ ਕਰਨ ਤਾਂ ਜੋ ਕੋਵਿਡ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕੇ। ਉਨਾਂ ਕਿਹਾ ਅੱਗੇ ਕਿ ਵਿਧਾਨ ਸਭਾ ਚੋਣਾਂ ਸਬੰਧੀ ਗਤੀਵਿਧੀਆਂ ਉਪਰੋਕਤ ਪਲੇਟਫਾਰਮ ਸਥਾਪਤ ਕੀਤੇ ਗਏ, ਜਿਸ ਦੀ ਵਰਤੋਂ ਕੀਤੀ ਜਾਵੇ।

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੋਨ ਵਿਚ ਸੀ-ਵਿਜ਼ਲ ਐਪ ਡਾਊਨਲੋਡ ਕਰਨ ਅਤੇ ਕਿਸੇ ਵੀ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਇਸ ਐਪ ਰਾਹੀਂ ਕਰ ਸਕਦੇ ਹਨ। ਇਸ ਐਪ ’ਤੇ ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਸੀ ਵਿਜ਼ਲ ਉੱਤੇ ਆਈ ਸ਼ਿਕਾਇਤ ਦਾ 100 ਮਿੰਟ ਵਿਚ ਨਿਪਟਾਰਾ ਕੀਤਾ ਜਾਂਦਾ ਹੈ। ਉਨਾਂ ਅੱਗੇ ਦੱਸਿਆ ਕਿ ਹੈਲਪਲਾਈਨ ਨੰਬਰ 1950 ਉੱਤੇ ਵੀ ਸ਼ਿਕਾਇਤ ਜਾਂ ਵੋਟਾਂ ਸਬੰਧੀ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕ ਪਰਮਦੀਪ ਸਿੰਘ, ਡੀ.ਐਸ.ਐਮ-ਕਮ ਨੋਡਲ ਅਫਸਰ ਵਲੋਂ ਵਿਸਥਾਰ ਵਿਚ ਸੀ ਵਿਜਲ ਸਿਟੀਜ਼ਨ ਐਪ, ਨਾਮਜਦਗੀ ਪੱਤਰ ਭਰਨ ਲਈ ਉਮੀਦਵਾਰਾਂ ਲਈ ਕੈਂਡੀਡੇਟ ਐਪ ਫਾਰ ਕੈਂਡੀਡੇਟ (candidate app for candidate), ਐਨ.ਜੀ.ਆਰ.ਐਸ ਅਤੇ 1950 ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।

ਮੀਟਿੰਗ ਵਿਚ ਰਾਜਸੀ ਪਾਰਟੀ ਦੇ ਪ੍ਰਤੀਨਿਧਾਂ ਵਲੋਂ ਵੱਖ-ਵੱਖ ਐਪਾਂ ਤੇ ਪੋਰਟਲ ਸਬੰਧੀ ਸਵਾਲ ਵੀ ਪੁੱਛੇ ਗਏ, ਜਿਨਾ ਦਾ ਵਿਸਥਾਰ ਵਿਚ ਜਵਾਬ ਦਿੱਤਾ ਗਿਆ।

Written By
The Punjab Wire