Close

Recent Posts

ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਡਿਪਟੀ ਕਮਿਸ਼ਨਰ ਨੇ ਪ੍ਰਫੈਕਟ ਪੋਲਟਰੀ ਪ੍ਰੋਡਕਟਸ, ਪੰਜਗਰਾਈਆਂ ਵਿਖੇ 127 ਕਿਲੋਵਾਟ ਸੋਲਰ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕੀਤਾ

ਡਿਪਟੀ ਕਮਿਸ਼ਨਰ ਨੇ ਪ੍ਰਫੈਕਟ ਪੋਲਟਰੀ ਪ੍ਰੋਡਕਟਸ, ਪੰਜਗਰਾਈਆਂ ਵਿਖੇ 127 ਕਿਲੋਵਾਟ ਸੋਲਰ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕੀਤਾ
  • PublishedDecember 30, 2021

ਸੀਮਤ ਊਰਜਾ ਸਾਧਨਾਂ ਦੇ ਮੱਦੇਨਜ਼ਰ ਸੋਲਰ ਐਨਰਜੀ ਬਹੁਤ ਵਧੀਆ ਬਦਲ – ਡੀ.ਸੀ. ਇਸ਼ਫ਼ਾਕ

ਬਟਾਲਾ, 30 ਦਸੰਬਰ ( ਮੰਨਣ ਸੈਣੀ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਪ੍ਰਫੈਕਟ ਪੋਲਟਰੀ ਪ੍ਰੋਡਕਟਸ, ਪੰਜਗਰਾਈਆਂ ਵਿਖੇ 127 ਕਿਲੋਵਾਟ ਸੋਲਰ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪ੍ਰਫੈਕਟ ਪੋਲਟਰੀ ਪ੍ਰੋਡਕਟਸ, ਪੰਜਗਰਾਈਆਂ ਦੇ ਮਾਲਕ ਗੁਰਮੀਤ ਸਿੰਘ ਸੱਚਦੇਵਾ, ਰਮਨਦੀਪ ਸਿੰਘ, ਜਤਿੰਦਰ ਸਿੰਘ, ਪੰਜਗਰਾਈਆਂ ਦੇ ਸਰਪੰਚ ਕਰਮਜੀਤ ਸਿੰਘ ਬਾਜਵਾ, ਮੈਨੇਜਰ ਅਜੇ ਸ਼ਰਮਾਂ, ਰੁਪਿੰਦਰ ਸਿੰਘ, ਬਾਂਸਲ ਸੋਲਰ ਐਨਰਜੀ ਐਂਡ ਕੰਸਟਰਕਸ਼ਨ ਕੰਪਨੀ ਦੇ ਨੁਮਾਂਇੰਦੇ ਵਿਭੋਰ ਬਾਂਸਲ, ਰੋਹਿਤ ਬਾਂਸਲ, ਪੰਕਜ ਅਗਰਵਾਲ, ਵਰੁਣ ਅਗਰਵਾਲ ਅਤੇ ਮਨੀਸ਼ ਅਗਰਵਾਲ ਵੀ ਹਾਜ਼ਰ ਸਨ। ਪ੍ਰਫੈਕਟ ਪੋਲਟਰੀ ਪ੍ਰੋਡਕਟਸ ਪੰਜਗਰਾਈਆਂ ਵੱਲੋਂ ਆਪਣੇ ਯੂਨਿਟ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ 127 ਕਿਲੋਵਾਟ ਸੋਲਰ ਬਿਜਲੀ ਪ੍ਰੋਜੈਕਟ ਲਗਾਇਆ ਗਿਆ ਹੈ।

ਇਸ ਸੋਲਰ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸੂਰਜੀ ਊਰਜਾ ਦਾ ਇਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਡਾ ਪਲਾਂਟ ਹੈ। ਉਨ੍ਹਾਂ ਕਿਹਾ ਕਿ ਪ੍ਰਫੈਕਟ ਪੋਲਟਰੀ ਪ੍ਰੋਡਕਟਸ ਨੇ ਸੋਲਰ ਐਨਰਜੀ ਦਾ ਇਹ ਪ੍ਰੋਜੈਕਟ ਲਗਾ ਕੇ ਵਧੀਆ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੋਲਰ ਊਰਜਾ ਦੇ ਇਸ ਪ੍ਰੋਜੈਕਟ ਦੇ ਨਾਲ ਉਨ੍ਹਾਂ ਦੀਆਂ ਊਰਜਾ ਲੋੜਾਂ ਪੂਰੀਆਂ ਹੋ ਜਾਣਗੀਆਂ ਅਤੇ ਇਸ ਨਾਲ ਬਿਜਲੀ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਨਵ-ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਵੀ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਮਤ ਊਰਜਾ ਸਾਧਨਾਂ ਦੇ ਮੱਦੇਨਜ਼ਰ ਸੋਲਰ ਐਨਰਜੀ ਬਹੁਤ ਵਧੀਆ ਬਦਲ ਹੈ ਅਤੇ ਸਾਨੂੰ ਆਪਣੇ ਕੰਮਕਾਜੀ ਸਥਾਨਾਂ ਅਤੇ ਘਰਾਂ ਵਿੱਚ ਸੂਰਜੀ ਊਰਜਾ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਪ੍ਰਫੈਕਟ ਪੋਲਟਰੀ ਪ੍ਰੋਡਕਟਸ, ਪੰਜਗਰਾਈਆਂ ਦੇ ਪ੍ਰਬੰਧਕਾਂ ਨੂੰ ਇਸ ਨਵੇਂ ਪ੍ਰੋਜੈਕਟ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲ ਦੇਖ ਕੇ ਹੋਰ ਲੋਕ ਵੀ ਸੋਲਰ ਐਨਰਜੀ ਨੂੰ ਅਪਨਾਉਣ ਲਈ ਅੱਗੇ ਆਉਣਗੇ।

ਦੱਸਣਯੋਗ ਹੈ ਕਿ ਪ੍ਰਫੈਕਟ ਪੋਲਟਰੀ ਪ੍ਰੋਡਕਟਸ, ਪੰਜਗਰਾਈਆਂ ਪੋਲਟਰੀ ਫਾਰਮਿੰਗ ਦੇ ਖੇਤਰ ਵਿੱਚ ਵੱਡਾ ਯੂਨਿਟ ਹੈ ਅਤੇ ਇਥੇ ਇਲਾਕੇ ਦੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਇਸਦੇ ਨਾਲ ਹੀ ਇਨ੍ਹਾਂ ਵੱਲੋਂ ਪੋਲਟਰੀ ਫਾਰਮਿੰਗ ਨੂੰ ਵੀ ਉਤਸ਼ਾਹਤ ਕੀਤਾ ਜਾ ਰਿਹਾ ਹੈ।

Written By
The Punjab Wire