ਭਾਈਚਾਰੇ ਦੇ ਲੋੜਵੰਦ ਪਰਿਵਾਰਾਂ ਲਈ ਸਮਰਪਿਤ ਗੈਰ ਰਾਜਨੀਤਕ ਰਹੇਗੀ ਸੰਸਥਾ
ਗੁਰਦਾਸਪੁਰ, 27 ਦਿਸੰਬਰ (ਮੰਨਣ ਸੈਣੀ)। ਮਹਾਰਾਜਾ ਸੂਰ ਸੈਣੀ ਦੇ ਜਨਮ ਦਿਹਾੜੇ ਮੌਕੇ ਸੈਣੀ ਸਭਾ ਗੁਰਦਾਸਪੁਰ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਚਮਕੌਰ ਸਾਹਿਬ ਜੀ ਦੀ ਸ਼ਹੀਦ ਬੀਬੀ ਸ਼ਰਨ ਕੌਰ ਸੈਣੀ ਨੂੰ ਸਮਰਪਤ ਸੀ।ਇਸ ਸਮਾਗਮ ਵਿੱਚ ਪੰਜਾਬ ਭਰ ਤੋਂ ਜਿੱਥੇ ਸੈਣੀ ਸਮਾਜ ਦੇ ਆਗੂ ਅਤੇ ਨੁਮਾਇੰਦੇ ਪਹੁੰਚੇ, ਉਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਸੈਣੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਹੋਏ।
ਇਸ ਮੌਕੇ ਭਾਈਚਾਰੇ ਦੇ ਪਤਵੰਤਿਆਂ ਵੱਲੋਂ ਹੋਣਹਾਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਭਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਲਾਡਾ ਨੇ ਕਿਹਾ ਕਿ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਚ ਗੁਰਦਾਸਪੁਰ ਸ਼ਹਿਰ ਚ ਸੈਣੀ ਭਵਨ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੈਣੀ ਭਾਈਚਾਰੇ ਦੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾਵੇਗਾ, ਸੈਣੀ ਭਾਈਚਾਰੇ ਦੇ ਬਿਮਾਰ, ਹਾਦਸਾਗ੍ਰਸਤ ਅਤੇ ਲੰਮੀ ਬਿਮਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਵੀ ਮਦਦ ਕੀਤੀ ਜਾਵੇਗੀ।ਇਸ ਮੌਕੇ ਮੰਚ ਤੋਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੂਰੇ ਵਿਸ਼ਵ ਅੰਦਰ ਸੈਣੀ ਭਾਈਚਾਰੇ ਦੀ 15 ਕਰੋੜ ਦੇ ਲਗਪਗ ਆਬਾਦੀ ਹੈ ਅਤੇ ਇਕੱਲੇ ਹਿੰਦੁਸਤਾਨ ਵਿੱਚ ਹੀ 8 ਕਰੋੜ ਦੇ ਦੇ ਕਰੀਬ ਸੈਣੀ ਭਾਈਚਾਰੇ ਦੇ ਲੋਕ ਵਸਦੇ ਹਨ। ਪਰ ਸੈਣੀ ਭਾਈਚਾਰੇ ਲਈ ਇਹ ਵੱਡੀ ਤਰਾਸਦੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਗਿਣਤੀ ਅਨੁਸਾਰ ਕੋਈ ਵੱਡੀ ਕੌਮੀ ਸੰਸਥਾ ਦੀ ਘਾਟ ਰੜਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਸੈਣੀ ਭਾਈਚਾਰੇ ਦੀ ਬਿਹਤਰੀ ਅਤੇ ਸਰਬਪੱਖੀ ਵਿਕਾਸ ਲਈ ਹੈ, ਭਾਈਚਾਰੇ ਦਾ ਏਕਾ ਅਤੇ ਸੈਣੀ ਭਾਈਚਾਰੇ ਦੇ ਸੰਮੇਲਨ ਹੋਣੇ ਜ਼ਰੂਰੀ ਹਨ। ਇਸ ਮੌਕੇ ਸੈਣੀ ਭਾਈਚਾਰੇ ਵੱਲੋਂ ਆਪਣਾ ਕੈਲੰਡਰ ਵੀ ਜਾਰੀ ਕੀਤਾ ਗਿਆ ਇਸ ਸੈਣੀ ਸੰਮੇਲਨ ਚ ਸਾਬਕਾ ਵਿਧਾਇਕ ਮਾਸਟਰ ਜੌਹਰ ਸਿੰਘ ਸੈਣੀ,ਹਰਬੰਸ ਸਿੰਘ ਮੰਜਪੁਰ,ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਦਿਆਲ ਸਿੰਘ ਸੈਣੀ ਪਠਾਨਕੋਟ, ਪੁਨੀਤ ਪਿੰਟਾ ਸੈਣੀ ਹਰਭਾਗ ਸਿੰਘ ਸੈਣੀ,ਨਰਿੰਦਰ ਲਾਲੀ ਸੈਣੀ ਪ੍ਰਧਾਨ ਸੈਣੀ ਫੈਡਰੇਸ਼ਨ ਪੰਜਾਬ,ਹਰਜੀਤ ਸਿੰਘ ਲੌਂਗੀਆਂ ਸੈਣੀ,, ਕਕੰਵਲਪ੍ਰੀਤ ਸਿੰਘ ਕਾਕੀ ਬਲਵਿੰਦਰ ਸਿੰਘ ਭਿੰਦਾ ਜਸਵੰਤ ਸਿੰਘ ਜੱਸੀ ਸੈਣੀ,ਲਖਵਿੰਦਰਜੀਤ ਸਿੰਘ ਸੈਣੀ ਭੱਟੀਆਂ,ਇਕਬਾਲ ਸਿੰਘ ਸੈਣੀ,ਮਾਸਟਰ ਜਵੰਦ ਸਿੰਘ,ਮਲਕੀਤ ਸਿੰਘ ਬਿੱਲਾ ਜਗਤਾਰ ਸਿੰਘ ਦਾਰਾ ਆਦਿ ਨੇ ਵੀ ਵਧ ਚਡ਼੍ਹ ਕੇ ਸ਼ਿਰਕਤ ਕੀਤੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਸਰਬਸੰਮਤੀ ਨਾਲ ਸੈਣੀ ਸਭਾ ਗੁਰਦਾਸਪੁਰ ਲਈ ਪ੍ਰਧਾਨ ਜਤਿੰਦਰ ਪਾਲ ਸਿੰਘ ਲਾਡਾ,ਜਨਰਲ ਸਕੱਤਰ ਬਖ਼ਸ਼ੀਸ਼ ਸਿੰਘ ਸੈਣੀ, ਕੈਸ਼ੀਅਰ ਮਲਕੀਤ ਸਿੰਘ ਸੈਣੀ,ਐਡਵੋਕੇਟ ਜਸਵੰਤ ਸਿੰਘ ਸੈਣੀ ਕਨੂੰਨੀ ਸਲਾਹਕਾਰ,ਸਰਪ੍ਰਸਤ ਦਰਸ਼ਨ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਸੈਣੀ, ਵਾਈਸ ਪ੍ਰਧਾਨ ਸੁਰੇਸ਼ ਸੈਣੀ, ਸਕੱਤਰ ਕਰਮ ਸਿੰਘ ਸੈਣੀ, ਪਰਮਜੀਤ ਸਿੰਘ ਸੈਣੀ ਪ੍ਰਬੰਧਕ,ਪਰਮਿੰਦਰ ਸਿੰਘ ਸਲਾਹਕਾਰ, ਰਘਬੀਰ ਸਿੰਘ ਬਡਵਾਲ ਸਲਾਹਕਾਰ, ਮੰਨਣ ਸੈਣੀ ਪ੍ਰੈੱਸ ਸਕੱਤਰ ਵਜੋਂ ਚੋਣ ਕੀਤੀ ਗਈ। ਇਸ ਮੌਕੇ ਸੈਣੀ ਸਭਾ ਦੇ ਅਹੁਦੇਦਾਰ ਅਤੇ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀ ਸਭਾ ਇਕ ਗੈਰ ਰਾਜਨੀਤਕ ਹੁੰਦੇ ਹੋਏ ਕੇਵਲ ਤੇ ਕੇਵਲ ਆਪਣੇ ਭਾਈਚਾਰੇ ਦੇ ਵਿਕਾਸ ਅਤੇ ਭਲਾਈ ਲਈ ਗਠਿਤ ਕੀਤੀ ਗਈ ਹੈ।