ਗੁਰਦਾਸਪੁਰ, 24 ਦਸੰਬਰ (ਮੰਨਣ ਸੈਣੀ)। ਗੁਰਦਾਸਪੁਰ ‘ਚ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਰਮਨ ਬਹਿਲ ਹਨੂੰਮਾਨ ਚੌਂਕ ‘ਚ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਰੈਲੀ ‘ਚ ਭੀੜ ਨੂੰ ਦੇਖ ਕੇ ਪੂਰੀ ਤਰ੍ਹਾਂ ਐਕਸ਼ਨ ਮੋਡ ‘ਚ ਨਜ਼ਰ ਆਏ। ਅਰਵਿੰਦ ਕੇਜਰੀਵਾਲ ਅਤੇ ਵਰਕਰਾਂ ‘ਚ ਜੋਸ਼ ਭਰਿਆ ਦੇਖ ਰਮਨ ਬਹਿਲ ਨੇ ਵਿਰੋਧੀਆਂ ਅਤੇ ਖਾਸਕਰ ਕਾਂਗਰਸੀ ਵਿਧਾਇਕ ‘ਤੇ ਜੱਮ ਕੇ ਤਿੱਖੇ ਨਿਸ਼ਾਨੇ ਸਾਧਿਆ ਅਤੇ ਇਕ ਤੋਂ ਬਾਅਦ ਇਕ ਕਈ ਸ਼ਬਦੀ ਵਾਰ ਕੀਤੇ।
ਰਮਨ ਬਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਅਜਿਹਾ ਕੰਮ ਨਹੀਂ ਜਿਸ ਵਿੱਚ ਸੱਤਾਧਾਰੀ ਧਿਰ ਦੇ ਨੁਮਾਇੰਦੇ ਸ਼ਾਮਿਲ ਨਾ ਹੋਣ। ਅਸਤੀਫ਼ੇ ਤੋਂ ਲੈ ਕੇ ਐਫਆਈਆਰ ਦੀ ਕਾਪੀ ਤੱਕ ਸਾਰਾ ਕੰਮ ਥਾਣੇ ਵਿੱਚ ਨਹੀਂ ਸਗੋਂ ਉਸ ਦੇ ਘਰ ਤੋਂ ਹੀ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਆਵਾਜ਼ ਉਠਾਉਂਦਾ ਹੈ ਤਾਂ ਗਗਨ ਮਹਾਜਨ ਵਾਂਗ ਹੀ ਉਸ ਖ਼ਿਲਾਫ਼ ਇੱਟਾਂ ਅਤੇ ਰੇਤ ਚੋਰੀ ਦੇ ਕੇਸ ਦਰਜ ਹੁੰਦੇ ਹਨ। ਰਮਨ ਬਹਿਲ ਨੇ ਸ਼ੱਕ ਜਾਹਿਰ ਕਰਦਿਆ ਕਿਹਾ ਕਿ ਅੱਜ ਵੀ ਉਨ੍ਹਾਂ ਨੂੰ ਪਤਾ ਹੈ ਕਿ ਜਿਹੜੇ ਲੋਕ ਇਸ ਸਮਾਗਮ ਵਿੱਚ ਆਏ ਹਨ, ਪੁਲੀਸ ਸ਼ਾਮ ਤੱਕ ਕਿਸੇ ਦੇ ਘਰ ਜ਼ਰੂਰ ਪਹੁੰਚੇਗੀ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਕਿਸੇ ਦੀ ਦੁਕਾਨ ’ਤੇ ਕਾਰਵਾਈ ਕਰਨਗੇ ਅਤੇ ਕਿਸੇ ਹੋਰ ਥਾਂ ’ਤੇ ਬੀ.ਡੀ.ਪੀ.ਓ ਜਾ ਕੇ ਵੋਟਰਾਂ ਦਾ ਨੁਕਸਾਨ ਕਰਨਗੇ। ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਅੱਜ ਡਰ ਦੇ ਮਾਹੌਲ ਵਿੱਚ ਜੀਅ ਰਹੇ ਹਨ। ਜਿਨ੍ਹਾਂ ਤੋਂ ਇਸ ਵਾਰ ਉਹਨਾਂ ਨੂੰ ਆਪ ਪਾਰਟੀ ਬਾਹਰ ਕੱਡੇਗੀ ਹੈ।
ਬਹਿਲ ਨੇ ਕਿਹਾ ਕਿ ਪੰਜਾਬ ਇਸ ਸਮੇਂ ਬਹੁਤ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਪੰਜਾਬ ਅੱਜ ਜਿਸ ਮੰਦੀ ਵਿੱਚੋਂ ਗੁਜ਼ਰ ਰਿਹਾ ਹੈ, ਉਹ ਕਿਸੇ ਹੋਰ ਪੱਖ ਦਾ ਨਹੀਂ ਸਗੋਂ ਲੀਡਰਸ਼ਿਪ ਦੀ ਕਮੀ ਕਰਕੇ ਆਈ ਹੈ। ਹਰ ਖੇਤਰ ਵਿੱਚ ਪਿਛਲੇ ਸਮੇਂ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਸਾਡੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸੂਬੇ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਹਰ ਪਾਸੇ ਬੇਇਨਸਾਫ਼ੀ ਹੈ। ਅਰਵਿੰਦਰ ਕੇਂਜਰੀ ਵਾਲ ਦੇਸ਼ ਦੇ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਆਏ ਹਨ। ਬਹਿਲ ਨੇ ਕਿਹਾ ਕਿ ਕੇਂਜਰੀਵਾਲ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੈ, ਉਹ ਜੋ ਕਹਿੰਦਾ ਹੈ, ਉਹ ਪੂਰਾ ਕਰਦਾ ਹੈ, ਉਦਾਹਰਣ ਵਜੋਂ ਦਿੱਲੀ, ਜੋ ਵਾਅਦੇ ਪੂਰੇ ਹੋਣੇ ਹਨ, ਭਾਵੇਂ ਉਹ ਬਿਜਲੀ ਦੇ ਬਿੱਲ ਹੋਣ ਜਾਂ ਸਰਕਾਰੀ ਸਕੂਲਾਂ ਜਾਂ ਮੁਹੱਲਾ ਕਲੀਨਿਕਾਂ ਦਾ। ਨਤੀਜੇ ਵਜੋਂ ਅਰਵਿੰਦ ਕੇਂਜਰੀਵਾਲ ਨੂੰ ਦਿੱਲੀ ਦੀ ਜਨਤਾ ਨੇ ਤੀਜੀ ਵਾਰ ਬਹੁਮਤ ਦਿੱਤਾ ਹੈ। ਜਦੋਂ ਕਿ ਪੰਜਾਬ ਦੇ ਹਾਲਾਤ ਇਹ ਹਨ ਕਿ ਲੋਕਾਂ ਦਾ ਸਿਆਸੀ ਲੋਕਾਂ ਤੋਂ ਵਿਸ਼ਵਾਸ ਉੱਠ ਗਿਆ ਹੈ।
ਉਨ੍ਹਾਂ ਕਿਹਾ ਕਿ ਆਜਾਦੀ ਤੋਂ ਬਾਅਦ ਗੁਰਦਾਸਪੁਰ ਵਿੱਚ ਅੱਠ ਵਿਧਾਇਕ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਪਿਤਾ ਖੁਸ਼ਹਾਲ ਬਹਿਲ ਚਾਰ ਵਾਰ ਹਲਕਾ ਵਿਧਾਇਕ ਰਹੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਸਾਲ 2007 ਤੋਂ 2021 ਦਾ ਸਮਾਂ ਆ ਗਿਆ ਹੈ, ਜਿਸ ਦੌਰਾਨ ਗੁਰਦਾਸਪੁਰ ਦੀ ਸਿਆਸੀ ਸਥਿਤੀ ਜੰਗ ਵਰਗੀ ਬਣੀ ਹੋਈ ਹੈ। ਸੱਤਾਧਾਰੀ ਧਿਰ ਦੇ ਆਗੂਆਂ ਨੂੰ ਧਰਨਾ ਦੇਣ ਦੀ ਗੱਲ ਵੀ ਬਰਦਾਸ਼ਤ ਨਹੀਂ ਹੁੰਦੀ। ਸੱਤਾਧਾਰੀ ਲੋਕ ਵੀ ਲੋਕਤੰਤਰ ਦਾ ਕਤਲ ਕਰਨ ਤੋਂ ਪਿੱਛੇ ਨਹੀਂ ਹਟ ਰਹੇ, ਗੁਰਦਾਸਪੁਰ ਵਿੱਚ ਪੰਚਾਇਤੀ ਚੋਣਾਂ ਵਿੱਚ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਹੱਕ ਲੋਕਾਂ ਤੋਂ ਖੋਹ ਲਿਆ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਰਾਜ ਵਪਾਰੀਆਂ ਦਾ ਹੋਵੇ, ਉੱਥੇ ਦੇ ਲੋਕਾਂ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜ਼ਾ ਚੰਗੀ ਤਰ੍ਹਾਂ ਲਗਾਇਆ ਜਾ ਸਕਦਾ ਹੈ। ਸੱਤਾ ਵਿੱਚ ਰਹਿਣ ਵਾਲਿਆਂ ਦਾ ਹਰ ਕੰਮ ਵਿੱਚ ਹਿੱਸਾ ਹੈ।
ਇਸ ਦੇ ਨਾਲ ਹੀ ਵਿਧਾਇਕ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਰਮਨ ਬਹਿਲ ਨੇ ਕਿਹਾ ਕਿ ਵਿਧਾਇਕ ਲੋਕਾਂ ਨੂੰ ਦੱਸਦੇ ਫਿਰਦੇ ਹਨ ਅਤੇ ਉਹਨਾਂ ਪਰ ਤੰਜ ਕੱਸਦੇ ਹਨ ਕਿ ਪਤਾ ਨਹੀਂ ਕਿਹੜਾ ਸਾਬਣ ਹੈ, ਜਿਸ ਨਾਲ ਆਮ ਆਦਮੀ ਬਣ ਜਾਂਦਾ। ਜਿਸ ਦੇ ਜਵਾਬ ‘ਚ ਰਮਨ ਬਹਿਲ ਨੇ ਕਿਹਾ ਆਪਣੇ ਵੱਲ ਝਾਂਤੀ ਮਾਰਨ ਲਈ ਕਿਹਾ ਅਤੇ ਦੱਸਿਆ ਕਿ ਕਿਵੇਂ ਉਹ ਪਹਿਲਾਂ ਅਕਾਲੀ ਸਨ ਅਤੇ ਬਾਅਦ ਵਿੱਚ ਕਾਂਗਰਸ ਵਿੱਚ ਦਾਖ਼ਲ ਹੋਏ। ਉਨ੍ਹਾਂ ਭੇਤ ਖੋਲ੍ਹਦਿਆਂ ਕਿਹਾ ਕਿ ਪਹਿਲਾਂ ਪ੍ਰਤਾਪ ਸਿੰਘ ਨੇ ਬਾਜਵਾ ਦੀ ਉਂਗਲ ਫੜ ਕੇ ਸਾਥ ਦੇਣ ਦਾ ਵਾਅਦਾ ਕੀਤਾ, ਕੰਮ ਨਿੱਕਲ ਜਾਨ ਤੋਂ ਬਾਅਦ ਬਾਜਵਾ ਨੂੰ ਛੱਡ ਰੰਧਾਵਾ ਦਾ ਪੱਲਾ ਫੜ ਲਿਆ ਫੇਰ ਉਹਦਾ ਵੀ ਸਾਥ ਛੱਡ ਦਿੱਤਾ ਅਤੇ ਫਿਰ ਕੈਪਟਨ ਅਮਰਿੰਦਰ ਦੇ ਪੈਰ ਫੜ ਲਏ ਅਤੇ ਅਜੇ ਤੱਕ ਪਤਾ ਨਹੀਂ ਕਿਸ ਨਾਲ ਹੈ। ਬਹਿਲ ਨੇ ਕਿਹਾ ਕਿ ਉਨ੍ਹਾਂ ਨੇ ਛੋਟਾ ਘੱਲੂਘਾਰਾ ਸਾਹਿਬ ‘ਚ ਪ੍ਰਤਾਪ ਸਿੰਘ ਬਾਜਵਾ ਨਾਲ ਸਾਥ ਨਿਭਾਉਣ ਦੀ ਸਹੁੰ ਚੁੱਕੀ ਸੀ ਅਤੇ ਬਾਅਦ ‘ਚ ਕੰਮ ਨਿਕਲ ਜਾਣ ਤੇ ਸੌਹ ਦਾ ਵੀ ਮੁੱਲ ਨਹੀਂ ਰਖਿਆ। ਇਸ ਦੇ ਨਾਲ ਹੀ ਕਈ ਕਾਂਗਰਸੀ ਵਰਕਰ ਰੈਲੀ ‘ਚ ਨਜ਼ਰ ਆਏ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬੋਲਦੇ ਬਦਲਾਅ ਦੀ ਗੱਲ ਕੀਤੀ। ਇਸ ਮੌਕੇ ਤੇ ਬ੍ਰਿਜੇਸ਼ ਚੌਪੜਾ ਵੱਲੋ ਅਤੇ ਕਈ ਹੋਰਾਂ ਵੱਲੋ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ।