ਹੋਰ ਗੁਰਦਾਸਪੁਰ ਪੰਜਾਬ

ਭਾਜਪਾ ਦੇ ਮਾਡਲ ਤੇ ਚਲਦਿਆਂ ਕੈਪਟਨ ਨੇ ਬਘੇਲ ਸਿੰਘ ਨੂੰ ਤਿੰਨ ਹਲਕਿਆ ਦਾ ਲਗਾਇਆ ਜ਼ਿਲਾ ਪ੍ਰਧਾਨ

ਭਾਜਪਾ ਦੇ ਮਾਡਲ ਤੇ ਚਲਦਿਆਂ ਕੈਪਟਨ ਨੇ ਬਘੇਲ ਸਿੰਘ ਨੂੰ ਤਿੰਨ ਹਲਕਿਆ ਦਾ ਲਗਾਇਆ ਜ਼ਿਲਾ ਪ੍ਰਧਾਨ
  • PublishedDecember 23, 2021

ਗੁਰਦਾਸਪੁਰ, 23 ਦਿਸੰਬਰ (ਮੰਨਣ ਸੈਣੀ)। ਪੰਜਾਬ ਲੋਕ ਕਾਂਗਰਸ ਨੇ ਭਾਜਪਾ ਦੇ ਮਾਡਲ ਨੂੰ ਅਪਣਾਉਂਦਿਆ ਬਘੇਲ ਸਿੰਘ ਬਾਹਿਆ ਨੂੰ ਪੰਜਾਬ ਲੋਕ ਕਾਂਗਰਸ ਲਈ ਗੁਰਦਾਸਪੁਰ-1 ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਵਿਚ ਗੁਰਦਾਸਪੁਰ, ਕਾਦੀਆਂ ਅਤੇ ਦੀਨਾਨਗਰ ਹਲਕੇ ਆਉਂਦੇ ਹਨ। ਹੁਣ ਬਘੇਲ ਸਿੰਘ ਉਕਤ ਤਿੰਨ ਹਲਕਿਆ ਦੇ ਜ਼ਿਲਾ ਪ੍ਰਧਾਨ ਲਗਾਏ ਗਏ ਹਨ। ਦੱਸਣਯੋਗ ਹੈ ਕਿ ਭਾਜਪਾ ਵੱਲੋ ਵੀ ਇਹੀ ਫਾਰਮੂਲਾ ਅਪਣਾਉਂਦਿਆ ਗੁਰਦਾਸਪੁਰ ਅਤੇ ਬਟਾਲਾ ਹਲਕੇ ਦੇ ਵੱਖ ਵੱਖ ਜ਼ਿਲਾ ਪ੍ਰਧਾਨ ਲਗਾਏ ਗਏ ਹਨ।

ਉਧਰ ਸੂਤਰਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਦੀ ਸੀਟ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੀ ਝੋਲੀ ਪਈ ਹੈ ਅਤੇ ਕੈਪਟਨ ਗੁਰਦਾਸਪੁਰ ਤੋਂ ਕੋਈ ਵੱਡਾ ਹੈਵੀ ਵੇਟ ਉਮੀਦਵਾਰ ਐਲਾਨ ਸਕਦੇ ਹਨ। ਜਿਸ ਦੀ ਘੋਸ਼ਣਾ ਕੁਝ ਲਈ ਇੰਤਜਾਰ ਕਰਨਾ ਪਵੇਗਾ। ਹਾਲਾਕਿ ਭਾਜਪਾ ਵੱਲੋ ਇਸ ਸੀਟ ਤੇ ਹਾਲੇ ਵੀ ਪੂਰੀ ਤਰਾਂ ਦਾਅਵਾ ਜਤਾਇਆ ਜਾ ਰਿਹਾ ਹੈ।

Written By
The Punjab Wire