ਆਰਥਿਕਤਾ ਗੁਰਦਾਸਪੁਰ ਪੰਜਾਬ

ਸਹਿਕਾਰੀ ਬੈਂਕਾਂ ਚ ਕੰਮ ਕਾਰ ਹੋਇਆ ਠੱਪ, ਖਪਤਕਾਰਾਂ ਨੂੰ ਪੇਸ਼ ਆ ਰਹਿਆ ਔਕੜਾਂ

ਸਹਿਕਾਰੀ ਬੈਂਕਾਂ ਚ ਕੰਮ ਕਾਰ ਹੋਇਆ ਠੱਪ, ਖਪਤਕਾਰਾਂ ਨੂੰ ਪੇਸ਼ ਆ ਰਹਿਆ ਔਕੜਾਂ
  • PublishedDecember 23, 2021

6 ਵੇ ਪੇ-ਕਮਿਸ਼ਨ ਦੀ ਰਿਪੋਰਟ ਸਹਿਕਾਰੀ ਬੈਂਕਾਂ ਚ ਨਾ ਲਾਗੂ ਕਰਨ ਹੜਤਾਲ ਤੇ ਚੱਲ ਰਹੇ ਬੈਂਕ ਮੁਲਾਜ਼ਮ, ਵੀਰਵਾਰ ਨੂੰ ਕੀਤਾ ਚੰਡੀਗੜ ਦਾ ਰੁੱਖ

ਗੁਰਦਾਸਪੁਰ, 23 ਦਿਸੰਬਰ (ਮੰਨਣ ਸੈਣੀ)। ਸਹਿਕਾਰੀ ਬੈਂਕ ਇੰਪਲਾਈਜ਼ ਫੈੱਡਰੇਸ਼ਨ ਸਟੇਟ ਆਫ਼ ਪੰਜਾਬ ਨੇ 6ਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਬੈਂਕ ‘ਚ ਲਾਗੂ ਕਰਨ ‘ਚ ਕੀਤੀ ਜਾ ਰਹੀ ਦੇਰੀ ਕਾਰਨ ਸੰਘਰਸ਼ ਦਾ ਐਲਾਨ ਕਰਦੇ ਹੋਏ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ। ਜਿਸ ਦੇ ਚਲਦਿਆਂ ਖਪਤਕਾਰਾਂ ਨੂੰ ਬੇਹੱਦ ਔਕੜਾਂ ਪੇਸ਼ ਆ ਰਹਿਆ ਹਨ ਅਤੇ ਬੈਂਕ ਨੂੰ ਵੀ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਹੈ। ਫੈੱਡਰੇਸ਼ਨ ਵੱਲੋ ਕੀਤੀ ਸੰਘਰਸ਼ ਦੇ ਐਲਾਨ ਤੋਂ ਬਾਅਦ ਦੀ ਗੁਰਦਾਸਪੁਰ ਕੇਂਦਰੀ ਸਹਿਕਾਰੀ ਬੈਂਕ ਲਿਮ ਦੇ ਮੁਲਾਜ਼ਮਾ ਵੱਲੋਂ ਵੀ ਮੰਗਲਵਾਰ ਨੂੰ ਅੱਧੇ ਦਿਨ ਦੀ ਕਲਮ ਛੋੜ ਹੜਤਾਲ ਕੀਤੀ ਗਈ ਸੀ ਅਤੇ ਬੁੱਧਵਾਰ ਪੂਰੇ ਦਿਨ ਦੀ ਹੜਤਾਲ ਕਰ ਦੀ ਗੇਟ ਰੈਲੀ ਕੀਤੀ। ਪਰ ਮੰਗਾਂ ਨਾ ਮੰਨੇ ਜਾਣ ਤੋਂ ਬਾਅਦ ਵੀਰਵਾਰ ਨੂੰ ਬੈਂਕ ਮੁਲਾਜਿਮਾਂ ਵੱਲੋਂ ਚੰੜੀਗਡ ਮੁੱਖ ਦਫਤਰ ਦਾ ਰੁੱਖ ਕੀਤਾ ਗਿਆ ਅਤੇ ਮੁੱਖ ਦਫਤਰ ਤੇ ਗੇਟ ਰੈਲੀ ਕੀਤੀ ਜਾਵੇਗੀ।

ਫੈੱਡਰੇਸ਼ਨ ਦੇ ਆਗੂਆ ਦੱਸਿਆ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ‘ਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ ਅਤੇ ਹੁਣ ਬੈਂਕ ਦੀ ਮੈਨੇਜਮੈਂਟ ਵੱਲੋਂ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਬੈਂਕ ‘ਚ ਲਾਗੂ ਕਰਨ ‘ਚ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਬੈਂਕ ਦੇ ਇਕ ਉੱਚ ਅਧਿਕਾਰੀ ਵੱਲੋਂ ਰਿਪੋਰਟ ਲਾਗੂ ਕਰਨ ‘ਚ ਬੇਲੋੜੀਆਂ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆ ਪੰਜਾਬ ਦੇ ਸਾਰੇ ਕੇਂਦਰੀ ਸਹਿਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ।ਉਹਨਾਂ ਦੱਸਿਆ ਕਿ ਬੈਂਕ ਦੀਆਂ ਚੰਡੀਗੜ੍ਹ ਅਤੇ ਪੂਰੇ ਪੰਜਾਬ ‘ਚ 822 ਬ੍ਰਾਂਚਾ ਅਤੇ 20 ਜ਼ਿਲ੍ਹਾ ਹੈੱਡਕੁਆਟਰ ਕਲਮ ਛੋੜ ਹੜਤਾਲ ‘ਤੇ ਚੱਲੇ ਗਏ ਹਨ।

ਦੂਜੇ ਪਾਸੇ ਬੈਂਕ ਵਿੱਚ ਪੈਸੇ ਕਢਵਾਉਣ ਗਏ ਲੋਕਾਂ ਜਿਸ ਵਿੱਚ ਰਜੇਸ਼ ਕੁਮਾਰ, ਸਰਵਨ ਸਿੰਘ, ਰਾਕੇਸ਼ ਕੁਮਾਰ ਆਦਿ ਦਾ ਕਹਿਣਾ ਸੀ ਕਿ ਉਹਨਾਂ ਨੂੰ ਬੈਂਕ ਵਿੱਚ ਹੜਤਾਲ ਕਾਰਨ ਵਿੱਤੀ ਔਕੜਾ ਦਾ ਸਾਮਨਾ ਕਰਨਾ ਪੈ ਰਿਹਾ। ਉਹਨਾਂ ਕਿਹਾ ਕਿ ਉਹ ਕੱਲ ਵੀ ਬੈਂਕ ਪੈਸੇ ਲੈਣ ਲਈ ਆਏ ਸੀ, ਪਰ ਬੈਂਕ ਮੁਲਾਜਿਮਾਂ ਦੀ ਹੜਤਾਲ ਕਾਰਨ ਉਹਨਾਂ ਨੂੰ ਬਾਹਰੋਂ ਪੈਸੇ ਫੜਨੇ ਪਏ।

Written By
The Punjab Wire