ਗੁਰਦਾਸਪੁਰ, 22 ਦਸੰਬਰ (ਮੰਨਣ ਸੈਣੀ )। ਸ੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਅਹਿਮਦੀਆਂ ਮੁਸਲਿਮ ਕਮਿਊਨਿਟੀ, ਕਾਦੀਆਂ ਵਲੋਂ 126ਵਾਂ ਸਲਾਨਾ ਜਲਸਾ, ਜੋ ਮਿਤੀ 24, 25 ਅਤੇ 26 ਦਸੰਬਰ 2021 ਨੂੰ ਕਰਵਾਇਆ ਜਾ ਰਿਹਾ ਹੈ, ਦੇ ਸਬੰਧ ਵਿਚ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਸਿਹਤ, ਮੰਡੀ ਬੋਰਡ, ਨਗਰ ਕੌਂਸਲ ਕਾਦੀਆਂ ਆਦਿ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਾਦੀਆਂ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਜਲਸੇ ਦੀਆਂ ਤਿਆਰੀਆਂ ਵਿਚ ਕੋਈ ਕਮੀਂ ਨਾ ਰਹਿਣ ਦਿੱਤੀ ਜਾਵੇ।
ਮੀਟਿੰਗ ਵਿਚ ਕਾਦੀਆਂ ਤੋਂ ਪੁਹੰਚੇ ਅਹਿਮਦੀਆਂ ਮੁਸਲਿਮ ਕਮਿਊਨਿਟੀ ਦੇ ਆਗੂਆਂ ਨੇ ਕਿਹਾ ਕਿ ਜਲਸੇ ਵਿਚ ਪਹੁੰਚ ਰਹੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਮਦ ’ਤੇ ਬਾਜ਼ਾਰ ਵਿਚ ਆਵਾਜਾਈ ਹੋਰ ਸੁਖਾਲੀ ਬਣਾਉਣ ਲਈ ਕਿਹਾ। ਉਨਾਂ ਕਿਹਾ ਕਿ ਬਿਜਲੀ ਦੀ 24 ਘੰਟੇ ਸਪਲਾਈ ਯਕੀਨੀ ਬਣਾਈ ਜਾਵੇ। ਕਾਦੀਆਂ ਸ਼ਹਿਰ ਅੰਦਰ ਸਫਾਈ ਵੱਲ ਹੋਰ ਵਿਸ਼ੇਸ ਤਵੱਜੋਂ ਦਿੱਤੀ ਜਾਵੇ। ਨਾਲ ਹੀ ਉਨਾਂ ਸੰਗਤਾਂ ਲਈ ਬਜਾਰਾਂ ਵਿਚ ਖਾਣ ਪੀਣ ਵਾਲੀ ਵਸਤਾਂ ਸਬੰਧੀ ਫੂਡ ਸੇਫਟੀ ਵਿਭਾਗ ਨੂੰ ਦੁਕਾਨਾਂ ਦੀ ਚੈਕਿੰਗ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਉਪਰੋਕਤ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਬੰਧ ਵਿਚ ਵਿਸ਼ੇਸ ਕਾਰਵਾਈ ਕੀਤੀ ਜਾਵੇ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਸ ਮੌਕੇ ਰਾਮ ਸਿੰਘ ਐਸ.ਡੀ.ਐਮ ਬਟਾਲਾ, ਜਸਕਰਨ ਸਿੰਘ ਤਹਿਸੀਲਦਾਰ ਬਟਾਲਾ, ਵਰਿੰਦਰਪਾਲ ਸਿੰਘ ਐਸ.ਪੀ ਕਾਦੀਆਂ, ਜਗਸਾਰ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ, ਹਾਫਿਜ ਮਖਦੂਮ ਸ਼ਰੀਫ, ਅਫਸਰ ਜਲਸਾ ਪ੍ਰੋਗਰਾਮ, ਮੁਹੰਮਦ ਨਸੀਮ ਖਾਨ, ਐਕਟਿੰਗ ਸੈਕਰਟਰੀ ਜਲਸਾ, ਫਜ਼ਲਰ ਰਹਿਮਾਨ ਭੱਟੀ, ਨਸ਼ੁਰਮਾ ਮਿਨਾਲਾਹ , ਅਬਦੁਲ ਵਾਸੇ ਐਮ.ਸੀ, ਐਕਸੀਅਨ ਹਰਜੋਤ ਸਿੰਘ, ਐਕਸੀਅਨ ਬਲਦੇਵ ਸਿੰਘ, ਅਮਨਜੀਤ ਕੋਰ ਬੀਡੀਪੀਓ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।