ਗੁਰਦਾਸਪੁਰ, 17 ਦਿਸੰਬਰ (ਮੰਨਣ ਸੈਣੀ)। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੇਤੀਬਾੜੀ ਲਈ ਵੱਖਰਾ ਬਜਟ ਪੇਸ਼ ਕਰਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਨਾਂ ‘ਤੇ ਫਸਲੀ ਵਿਭਿੰਨਤਾ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ।
ਚੰਨੀ ਨੂੰ ਲਿਖੇ ਇੱਕ ਪੱਤਰ ਵਿੱਚ, ਬਾਜਵਾ, ਜੋ ਕਿ 2022 ਦੀਆਂ ਸੂਬਾਈ ਚੋਣਾਂ ਲਈ ਕਾਂਗਰਸ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਸਰਕਾਰ ਨੂੰ ਇੱਕ ਵਿਸ਼ੇਸ਼ ਅਤੇ ਕੇਂਦਰਿਤ ਖੇਤੀਬਾੜੀ ਬਜਟ ਪੇਸ਼ ਕਰਨਾ ਚਾਹੀਦਾ ਹੈ ਕਿਉਂਕਿ ਝੋਨੇ/ਕਣਕ ਦੇ ਚੱਕਰ ਤੋਂ ਕਿਸਾਨਾਂ ਨੂੰ ਕੱਢ ਵਿਭਿੰਨਤਾ ਵੱਲ ਲੈਕੇ ਜਾਣ ਦੀ ਲੋੜ ਹੈ ਤਾਕਿ ਪੰਜਾਬ ਅਤੇ ਹਰ ਪੰਜਾਬੀ ਦਾ ਭਵਿੱਖ ਬਚ ਸਕੇ।
ਉਨ੍ਹਾਂ ਨੇ ਇਸ ਸਬੰਧ ਵਿੱਚ 14 ਅਗਸਤ ਨੂੰ ਤਤਕਾਲੀ ਮੁੱਖ ਮੰਤਰੀ ਨੂੰ ਭੇਜੇ ਇੱਕ ਹੋਰ ਪੱਤਰ ਦਾ ਹਵਾਲਾ ਦਿੰਦੇ ਹੋਏ ਲਿਖਿਆ, “ਇਹ ਸਮਾਂ ਹੈ ਕਿ ਪੰਜਾਬ ਪੂਰੇ ਭਾਰਤ ਵਿੱਚ ਖੇਤੀਬਾੜੀ ਵਿਕਾਸ ਲਈ ਇੱਕ ਮਜ਼ਬੂਤ ਵਿਕਲਪਕ ਮਾਡਲ ਪੇਸ਼ ਕਰਨ ਵਿੱਚ ਅਗਵਾਈ ਕਰੇ।
ਉਨ੍ਹਾਂ ਅੱਗੇ ਸਿਫਾਰਸ਼ ਕੀਤੀ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦਾ ਨਾਂ ਬਦਲ ਕੇ ਖੇਤੀਬਾੜੀ, ਕਿਸਾਨ ਭਲਾਈ ਅਤੇ ਫਸਲੀ ਵਿਭਿੰਨਤਾ ਮੰਤਰਾਲਾ ਰੱਖਿਆ ਜਾਣਾ ਚਾਹੀਦਾ ਹੈ। “ਇਹ ਤਬਦੀਲੀ ਰਾਜ ਵਿੱਚ ਖੇਤੀਬਾੜੀ ਸੈਕਟਰ ਨੂੰ ਦਰਪੇਸ਼ ਮੌਜੂਦਾ ਸਮੱਸਿਆਵਾਂ ਨਾਲ ਨਜਿੱਠਣ ਲਈ ਸਰਕਾਰ ਦੀ ਗੰਭੀਰ ਨੀਤੀ ਤਬਦੀਲੀ ਨੂੰ ਉਜਾਗਰ ਕਰੇਗੀ,” ਉਸਨੇ ਇਹ ਤਬਦੀਲੀਆਂ ਕਰਨ ਅਤੇ “ਸਦਾਬਹਾਰ ਕ੍ਰਾਂਤੀ” ਦੀ ਨੀਂਹ ਰੱਖਣ ਲਈ ਇਸ ਨੂੰ ਸਹੀ ਸਮਾਂ ਦੱਸਦੇ ਹੋਏ ਕਿਹਾ।