ਸਮੇਂ ਦਾ ਉਪਯੋਗ ਕਰ ਕੀਤਾ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ, ਜਾਣੀ ਜਮੀਨੀ ਹਕੀਕਤ
ਪਠਾਨਕੋਟ ਦੀ ਰੈਲੀ ਰੱਦ ਹੋਣ ਕਾਰਣ, ਲੋਕਾਂ ਨੂੰ ਨਹੀਂ ਮਿਲੀ ਸਮੇਂ ਸਿਰ ਟਾਇਮ ਬਦਲਨ ਦੀ ਜਾਨਕਾਰੀ, 1.30 ਵਜੇ ਦੀ ਧਾ ਅਚਾਨਕ 11.30 ਰੱਖਿਆ ਗਿਆ ਸੀ ਟਾਇਮ
ਗੁਰਦਾਸਪੁਰ, 16 ਦਸੰਬਰ (ਮੰਨਣ ਸੈਣੀ)। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕ੍ਰਿਸਮਿਸ ਮੌਕੇ ਰਾਜ ਪੱਧਰੀ ਸਮਾਗਮ ਗੁਰਦਾਸਪੁਰ ਦੀ ਦਾਨਾ ਮੰਡੀ ਗਰਾਊਂਡ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ‘ਤੇ ਪਹੁੰਚੇ |ਪਰ ਇਸ ਵਾਰ ਮੁੱਖ ਮੰਤਰੀ ਨੂੰ ਧਾਰਮਿਕ ਸਮਾਗਮ ਵਿੱਚ ਸਮੇਂ ਦਾ ਪਾਬੰਦ ਹੋਣਾ ਥੋੜਾ ਮੰਹਿਗਾ ਪਿਆ ਅਤੇ ਲੋਕਾਂ ਦੀ ਹਾਜ਼ਰੀ ਵਧਾਉਣ ਲਈ ਖੁੱਦ ਇੰਤਜਾਰ ਕਰਨਾ ਪਿਆ। ਦੂਸਰੇ ਪਾਸੇ ਪਠਾਨਕੋਟ ਰੈਲੀ ਰੱਦ ਹੋਣ ਕਾਰਣ ਅਤੇ ਦੋਪਿਹਰ 1.30 ਵਜ਼ੇ ਹੋਣ ਵਾਲੀ ਰੈਲੀ ਦਾ ਸਮਾਂ 11.30 ਹੋਣ ਦੀ ਸੂਚਨਾ ਲੋਕਾਂ ਤੱਕ ਨਹੀਂ ਪਹੁੰਚ ਸਕੀ ਅਤੇ ਦੂਸਰਾ ਸੰਘਣੀ ਧੂੰਧ ਕਾਰਣ ਅਤੇ ਠੰਡ ਕਾਰਨ ਵੀ ਪੰਡਾਲ ਵਿੱਚ ਹਾਜ਼ਰੀ ਘੱਟ ਦਰਜ ਹੋਈ। ਜਿਸ ਤੇ ਵਿਰੋਧਿਆ ਨੇ ਮੌਕਾ ਨਾ ਛੱਡਦਿਆ ਹੋਇਆ ਸੋਸ਼ਲ ਮੀਡਿਆ ਉਤੇ ਕਾਫੀ ਤੰਜ ਕੱਸੇ ਗਏ। ਪਰ ਮੁੱਖ ਮੰਤਰੀ ਵੱਲੋ ਸਮੇਂ ਦਾ ਲਾਹਾ ਲੈਂਦਿਆ ਹੋਇਆ ਖੁੱਦ ਜਮੀਨੀ ਹਕੀਕਤ ਜਾਨਣ ਲਈ ਲੋਕਾਂ ਦਾ ਇਤਜ਼ਾਰ ਕਰਨ ਦੇ ਚਲਦਿਆ ਸਿਵਲ ਹਸਪਤਾਲ ਦਾ ਅਚੌਕ ਦੌਰਾ ਕਰਨ ਦੀ ਪਲੈਨਿੰਗ ਕੀਤੀ ਗਈ।
ਦੱਸਣਯੋਗ ਹੈ ਕਿ ਮੁੱਖਮੰਤਰੀ ਚੰਨੀ ਦਾ ਸਮਾਗਰ ਵਿੱਚ ਪਹਿਲਾ ਪਹੁੰਚਨ ਦਾ ਸਮਾਂ 1.30 ਵਜੇ ਦਾ ਸੀ। ਪਰ ਪਠਾਨਕੋਟ ਰੱਖੀ ਰੈਲੀ ਕਿਸੇ ਕਾਰਣਾ ਕਾਰਣ ਰੱਦ ਹੋਣ ਤੇ ਅਚਾਨਕ ਸਮਾਂ 11.30 ਕਰ ਦਿਤਾ ਗਿਆ। ਜਿਸ ਦੀ ਸੂਚਨਾ ਮਸੀਹ ਭਾਇਚਾਰੇ ਦੇ ਲੋਕਾਂ ਤੱਕ ਨਾ ਪਹੁੰਚ ਸਕੀ। ਪਰ ਮੁੱਖਮੰਤਰੀ ਦਾ ਚਾਪਰ ਧਾਰਮਿਕ ਸਮਾਗਮ ਹੋਣ ਕਾਰਣ ਸਮੇਂ ਤੇ ਹੈਲੀਪੈਡ ਤੇ ਲੈਡ ਹੋ ਗਿਆ। ਪਤਾ ਚਲਿਆ ਕਿ ਪੰਡਾਲ ਵਿੱਚ ਲੋਕਾਂ ਦੀ ਹਾਜ਼ਰੀ ਬਹੁਤ ਘੱਟ ਹੈ। ਜਿਸ ਤੇ ਮੌਕੇ ਦਾ ਫਾਇਦਾ ਲੈਦਿਆਂ ਮੁੱਖ ਮੰਤਰੀ ਨੇ ਸਿਵਲ ਹਸਪਤਾਲ ਦਾ ਦੌਰਾ ਦੀ ਯੋਜਨਾ ਉਲੀਕੀ ਅਤੇ ਉੱਥੇ ਜਾ ਕੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ। ਮੁੱਖ ਮੰਤਰੀ ਦੀ ਸਿਵਲ ਹਸਪਤਾਲ ਦੇ ਦੌਰੇ ਦੀ ਖਬਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਵੀ ਨਹੀਂ ਸੀ ਅਤੇ ਸੀਐਮ ਦੇ ਹਸਪਤਾਲ ਪੁੱਜਣ ਦੀ ਸੂਚਨਾ ਮਿਲਣ ਤੇ ਉਹ ਮੌਕੇ ਤੇ ਪਹੁੰਚੇ। ਮੁੱਖਮੰਤਰੀ ਵੱਲੋ ਅਸਪਤਾਲ ਚੈਕ ਕਰਨ ਦੇ ਬਾਅਦ ਬਾਅਦ ਉਥੇ ਤਸੱਲੀ ਜ਼ਾਹਰ ਕਰਦੇ ਹੋਏ ਡਾਕਟਰਾਂ ਨਾਲ ਫੋਟੋ ਵੀ ਖਿਚਵਾਈ ਗਈ। ਜਿਸ ਤੋਂ ਬਾਅਦ ਮੁੱਖਮੰਤਰੀ ਮੁੜ ਪੰਡਾਲ ‘ਚ ਪਹੁੰਚੇ ਤਾਂ ਵੀ ਲੋਕਾਂ ਦੀ ਗਿਨਣੀ ਘੱਟ ਹੀ ਰਹੀ ਅਤੇ ਉਨ੍ਹਾਂ ਨੇ ਸਟੇਜ ‘ਤੇ ਸਿਰਫ ਇਕ ਮਿੰਟ ਲਈ ਆਪਣਾ ਭਾਸ਼ਣ ਦਿੱਤਾ ਅਤੇ ਵਧਾਈ ਦੇਂਦਿਆ ਉਥੋ ਚਲੇ ਗਏ। ਜਿਸ ਕਾਰਨ ਅੱਜ ਇਹ ਪੂਰੀ ਘਟਨਾ ਸਿਆਸੀ ਵਿਰੋਧੀਆਂ ਲਈ ਚਰਚਾ ਦਾ ਵਿਸ਼ਾ ਬਣੀ ਰਹੀ। ਖਾਲੀ ਕੁਰਸੀਆਂ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਖੂਬ ਤੰਜ ਕਸੇ ਗਏ। ਖਾਲੀ ਕੁਰਸੀਆਂ ਵਾਲੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਟ੍ਰੋਲ ਹੁੰਦੇ ਨਜ਼ਰ ਆਏ।
ਉਧਰ ਜਿਵੇਂ ਹੀ ਮੁੱਖ ਮੰਤਰੀ ਦਾ ਕਾਫਲਾ ਸਿਵਲ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਪ੍ਰਸ਼ਾਸਨ ਦੇ ਦਿਲਾਂ ਦੀ ਧੜਕਣ ਤੇਜ਼ ਹੋ ਗਈ। ਸਮਾਗਮ ਵਾਲੀ ਥਾਂ ’ਤੇ ਖਾਲੀ ਪਏ ਪੰਡਾਲ ਬਾਰੇ ਪਤਾ ਲੱਗਣ ’ਤੇ ਤੁਰੰਤ ਉਥੋਂ ਖਾਲੀ ਪਈਆਂ ਕੁਰਸੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਸਮਾਗਮ ਦੌਰਾਨ ਕੁਰਸੀਆਂ ਖਾਲੀ ਨਾ ਦਿਖਾਈ ਦੇਣ। ਇਸ ਦੇ ਨਾਲ ਹੀ ਇਕ ਘੰਟੇ ਬਾਅਦ ਮੁੱਖ ਮੰਤਰੀ ਮੁੜ ਕਿਸੇ ਨੂੰ ਦੱਸੇ ਬਿਨਾਂ ਸਮਾਗਮ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਸਟੇਜ ‘ਤੇ ਪਹੁੰਚਦਿਆਂ ਹੀ ਉਨ੍ਹਾਂ ਨੇ ਮਾਈਕ ਫੜ ਕੇ ਆਪਣਾ ਸੰਬੋਧਨ ਸ਼ੁਰੂ ਕਰ ਦਿੱਤਾ, ਉਨ੍ਹਾਂ ਕਿਹਾ ਕਿ ਉਹ ਜਲਦਬਾਜ਼ੀ ‘ਚ ਹਨ, ਇਸੇ ਲਈ ਉਹ ਜਾ ਰਿਹਾ ਹੈ। ਜਲਦੀ ਹੀ ਉਹ ਕ੍ਰਿਸਮਸ ਦੇ ਮੌਕੇ ‘ਤੇ ਦੁਬਾਰਾ ਮਿਲਣਗੇ। ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਵੀ ਰੈਲੀਆਂ ਨੂੰ ਸੰਬੋਧਨ ਕੀਤਾ ਜਾਣਾ ਸੀ।
ਮੁੱਖਮੰਤਰੀ ਦੀ ਫੇਰੀ ਉਪਰ ਲੋਕਾਂ ਦਾ ਘੱਟ ਗਿਣਤੀ ਵਿੱਚ ਆਉਣਾ ਸਿਆਸੀ ਵਿਰੋਧੀਆਂ ਲਈ ਇਕ ਵੱਡਾ ਨਿਸ਼ਾਨਾ ਮਿਲ ਗਿਆ ਅਤੇ ਵਿਰੋਧੀਆ ਵੱਲੋ ਵਿਅੰਗ ਵੀ ਕੱਸਣ ਗਏ ਅਤੇ ਸਵਾਲ ਖੜ੍ਹੇ ਕੀਤੇ ਕਿ ਜੇਕਰ ਮੁੱਖ ਮੰਤਰੀ ਗੁਰਦਾਸਪੁਰ ਆਇਆ ਹੋਵੇ, ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਗੁਰਦਾਸਪੁਰ ਜਿਲਾ ਦੇ ਹੋਣ, ਅਰੁਣਾ ਚੌਧਰੀ, ਤਿਪ੍ਰਤ ਰੰਧਾਵਾ ਮੰਤਰੀ ਹੋਣ, ਬਰਿੰਦਰਮੀਤ ਪਾਹੜਾ ਮਿਲਕਫੈਡ ਦਾ ਚੈਅਰਮੈਨ ਤੇ ਵਿਧਾਇਕ ਹੋਵੇ, ਫਤੇਹਜੰਗ ਬਾਜਵਾ ਵਿਧਾਇਕ ਹੋਣ ਤਾਂ ਵੀ ਭੀੜ ਨਾਂ ਇੱਕਠੀ ਕਰ ਸਕੇਂ। ਵਿਰੋਧਿਆ ਵੱਲੋ ਇਸ ਸੰਬੰਧੀ ਦੱਸਿਆ ਗਿਆ ਕਿ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ।
ਉਧਰ ਵਿਰੋਧਿਆ ਨੂੰ ਨਿਸ਼ਾਨੇ ਤੇ ਲੈਦਿਂਆ ਵਿਧਾਇਕ ਅਤੇ ਚੇਅਰਮੈਨ ਮਿਲਕਫੈਡ ਬਰਿੰਦਰਮੀਤ ਪਾਹੜਾ ਨੇ ਕਿਹਾ ਜੋਂ ਲੋਕ ਧਰਮ ਦੇ ਨਾਮ ਤੇ ਰਾਜਨੀਤੀ ਕਰਦੇ ਹਨ ਉਹਨਾਂ ਤੋਂ ਨੀਵੀਂ ਸੋਚ ਹੋਰ ਕਿਸੇ ਦੀ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਇਹ ਇਕ ਧਾਰਮਿਕ ਸਰਕਾਰੀ ਸਮਾਗਮ ਸੀ ਅਗਰ ਭੀੜ ਦੇਖਣੀ ਹੈ ਤਾਂ ਸਾਰਿਆਂ ਲਈ ਉਹ ਇਕਲੇ ਹੀ ਕਾਫੀ ਹਨ, ਜੋਂ ਲੋਕਾਂ ਨੇ ਆਪ ਇਕੱਠੇ ਕਰ ਉਹਨਾਂ ਦੇ ਸਵਾਗਤ ਦੌਰਾਨ ਦਿੱਖਾਈ। ਉਹਨਾਂ ਕਿਹਾ ਕਿ ਧਰਮ ਦੇ ਨਾਮ ਤੇ ਕਦੇ ਰਾਜਨੀਤਿ ਨਹੀਂ ਕਰਨੀ ਚਾਹਿਦੀ।