ਗੁਰਦਾਸਪੁਰ, 13 ਦਸੰਬਰ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਨੂੰ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਖਿੱਚੋਤਾਣ ਤੋਂ ਲਗਾਤਾਰ ਰਾਹਤ ਮਿਲਦੀ ਨਜਰ ਆ ਰਹੀ ਹੈ। ਪਾਰਟੀ ਵੱਲੋਂ ਉਮੀਦਵਾਰੀ ਦਾ ਐਲਾਨ ਹੋਣ ਤੋਂ ਪਹਿਲਾਂ ਬਹੁਤ ਸਾਰੇ ਲੋਕ ਟਿਕਟਾਂ ਦੇ ਚਾਹਵਾਨ ਹੋਣ ਕਾਰਨ ਉਡੀਕ ਕਰ ਰਹੇ ਸਨ ਅਤੇ ਰਮਨ ਬਹਿਲ ਤੋਂ ਦੂਰੀ ‘ਤੇ ਚੱਲ ਰਹੇ ਸਨ। ਪਰ ਹੌਲੀ-ਹੌਲੀ ਸਥਿਤੀ ਆਮ ਵਾਂਗ ਹੁੰਦੀ ਜਾ ਰਹੀ ਹੈ। ਪਰ ਪੂਰਨ ਤੋਰ ਤੇ ਹਾਲਾਤ ਦਰੁਸਤ ਹੁੰਦਿਆ ਹਾਲੇ ਸਮਾਂ ਲੱਗ ਸਕਦਾ ਹੈ ਕਿਉਕਿ ਟਿਕਟ ਦੀ ਪ੍ਰਭਲ ਦਾਵੇਦਾਰ ਵਜੋਂ ਬਗੇਲ ਸਿੰਘ ਬਾਇਆ ਹਾਲੇ ਵੀ ਨਾਰਾਜ਼ ਚਲ ਰਹੇ ਹਨ ਅਤੇ ਉਹਨਾਂ ਵੱਲੋ ਅਲਾਪੇ ਗਏ ਬਗਾਵਤੀ ਸੁਰਾਂ ਤੋਂ ਕਿਆਸ ਲਗਾਏ ਜਾ ਸਕਦੇ ਹਨ ਕਿ ਉਹ ਪਾਰਟੀ ਤੋਂ ਬਾਹਰ ਹੋਂ ਕੇ ਵੀ ਚੋਣ ਦੰਗਲ ਵਿੱਚ ਉੱਤਰ ਸਕਦੇ ਹਨ।
ਦੁਜੇ ਪਾਸੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨੇ ਰਮਨ ਬਹਿਲ ਨੂੰ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਆਪਣੀ ਉਮੀਦਵਾਰੀ ਵਾਪਸ ਲੈਂਦਿਆਂ ਖੁੱਲ੍ਹ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਪਾਰਟੀ ਨੂੰ ਵੱਡੀ ਰਾਹਤ ਮਿਲੀ ਹੈ। ਅੱਜ ਦੀ ਮੀਟਿੰਗ ਵਿੱਚ ਕਸ਼ਮੀਰ ਸਿੰਘ ਵਾਹਲਾ ਸਮੇਤ ਅਣਗਿਣਤ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਮਨ ਬਹਿਲ ਨੂੰ ਸ਼ਾਨਦਾਰ ਜਿੱਤ ਦਿਵਾਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ (ਬੁੱਧੀਜੀਵੀ ਸੈੱਲ) ਪ੍ਰੋਫੈਸਰ ਸਤਨਾਮ ਸਿੰਘ, ਸੇਵਾਮੁਕਤ ਓ.ਆਈ.ਜੀ ਪੁਲਿਸ ਸ. ਦਿਲਬਾਗ ਸਿੰਘ ਸੂਬਾ ਜਨਰਲ ਸਕੱਤਰ (ਬੁੱਧੀਜੀਵੀ ਸੈੱਲ), ਜ਼ਿਲ੍ਹਾ ‘ਆਪ’ ਸੀਨੀਅਰ ਆਗੂ ਗੁਰਨਾਮ ਸਿੰਘ ਮੁਸਤਫ਼ਾਬਾਦ, ‘ਆਪ’ ਜ਼ਿਲ੍ਹਾ ਦਫ਼ਤਰ ਸਕੱਤਰ ਭਾਰਤ ਭੂਸ਼ਨ ਸ਼ਰਮਾ, ਸੀਨੀਅਰ ਆਗੂ ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਸਰਕਲ ਪ੍ਰਧਾਨ, ਬਲਾਕ ਪ੍ਰਧਾਨ, ਵੱਖ-ਵੱਖ ਵਿੰਗਾਂ ਦੇ ਇੰਚਾਰਜ, ਆਗੂ ਅਤੇ ਵਲੰਟੀਅਰ ਹਾਜ਼ਰ ਸਨ | ਮੌਜੂਦ ਇਸ ਮੌਕੇ ਸ੍ਰੀ ਰਮਨ ਬਹਿਲ ਨੇ ਸਮੂਹ ਹਾਜ਼ਰ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।