ਹੋਰ ਗੁਰਦਾਸਪੁਰ ਪੰਜਾਬ

ਐਕਸਾਈਜ਼ ਵਿਭਾਗ ਦੀ ਟੀਮ ਨੇ ਪਿੰਡ ਮੌਜਪੁਰ ਵਿਖੇ ਤੜਕਸਾਰ ਕੀਤੀ ਛਾਪੇਮਾਰੀ

ਐਕਸਾਈਜ਼ ਵਿਭਾਗ ਦੀ ਟੀਮ ਨੇ ਪਿੰਡ ਮੌਜਪੁਰ ਵਿਖੇ ਤੜਕਸਾਰ ਕੀਤੀ ਛਾਪੇਮਾਰੀ
  • PublishedDecember 11, 2021

ਚਾਲੂ ਭੱਠੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਦੋ ਲੱਖ ਕਿਲੋ ਲਾਹਨ ਬਰਾਮਦ , ਨਾਜਾਇਜ਼ ਸ਼ਰਾਬ ਦੀਆਂ ਚਾਰ ਸੌ ਬੋਤਲਾਂ ਅਤੇ ਪੰਜ ਚਾਲੂ ਭੱਠੀਆਂ ਵੀ ਫੜੀਆਂ

ਗੁਰਦਾਸਪੁਰ, 11 ਦਸੰਬਰ (ਮੰਨਣ ਸੈਣੀ)। ਪੰਜਾਬ ਸਰਕਾਰ ਵਲੋਂ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨਾਲ ਸਬੰਧਤ ਐਕਸਾਈਜ਼ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਐਕਸਾਈਜ਼ ਕਮਿਸ਼ਨਰ ਪੰਜਾਬ ਰਜਤ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਐਕਸਾਈਜ਼ ਜਲੰਧਰ ਜ਼ੋਨ ਸ਼ਾਲਿਨ ਵਾਲੀਆ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ ਦਰਿਆ ਕਿਨਾਰੇ ਪਿੰਡ ਮੌਜਪੁਰ ਵਿਖੇ ਤੜਕਸਾਰ ਛਾਪੇਮਾਰੀ ਕੀਤੀ ।

ਇਸ ਮੌਕੇ ਐਕਸਾਈਜ਼ ਵਿਭਾਗ ਦੇਵਅਧਿਕਾਰੀਆਂ ਨੇ ਦੱਸਿਆ ਕਿ ਇਸ ਉੱਚ ਪੱਧਰੀ ਟੀਮ ਵਿੱਚ ਦੋਵਾਂ ਜ਼ਿਲ੍ਹਿਆਂ ਦੇ ਐਕਸਾਈਜ਼ ਅਧਿਕਾਰੀ ਮੌਜੂਦ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਛਾਪੇਮਾਰੀ ਦੌਰਾਨ ਦੋ ਲੱਖ ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਗਈ ਜਦੋਂਕਿ ਨਾਜਾਇਜ਼ ਸ਼ਰਾਬ ਦੀਆਂ ਚਾਰ ਸੌ ਬੋਤਲਾਂ ਅਤੇ ਪੰਜ ਚਾਲੂ ਭੱਠੀਆਂ ਵੀ ਫੜੀਆਂ ਗਈਆਂ । ਉਨ੍ਹਾਂ ਦੱਸਿਆ ਕਿ ਭੱਟੀਆਂ ਦੇ ਬੁਆਇਲਰ ਅਤੇ ਬਾਲਣ ਵੀ ਬਰਾਮਦ ਕੀਤਾ ਗਿਆ।

Written By
The Punjab Wire