ਗੁਰਦਾਸਪੁਰ, 10 ਦਿਸੰਬਰ (ਮੰਨਣ ਸੈਣੀ)। ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਮਿਲਕਫੈਡ ਪੰਜਾਬ ਦਾ ਚੇਅਰਮੈਨ ਲਗਾ ਦਿੱਤਾ ਗਿਆ ਹੈ। ਇਹ ਆਦੇਸ਼ ਸ਼ੁਕਰਵਾਰ ਨੂੰ ਸਰਕਾਰ ਵਲੋਂ ਜਾਰੀ ਕੀਤੇ ਗਏ। ਇਹ ਦੱਸਣਯੋਗ ਹੈ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਪਹਿਲੀ ਵਾਰ ਵਿਧਾਇਕ ਬਣੇ ਹਨ ਪਰ ਉਹਨਾਂ ਦੀ ਦੂਰਅੰਦੇਸ਼ੀ ਸੋਚ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਬੇਹਦ ਛੋਟੀ ਦਾ ਖਿਆਲ ਨਾ ਕਰ ਉਹਨਾਂ ਨੂੰ ਇਹ ਵੱਡਾ ਔਹਦਾ ਸੌਪਿਆ ਗਿਆ ਹੈ। ਬਰਿੰਦਰਮੀਤ ਸਿੰਘ ਪਾਹੜਾ ਦੇ ਚੇਅਰਮੈਨ ਬਨਣ ਤੋਂ ਬਾਅਦ ਉਹਨਾਂ ਲਈ ਅਗਾਮੀ ਸਮੇਂ ਅੰਦਰ ਅਗਰ ਸਰਕਾਰ ਬਣਦੀ ਹੈ ਤਾਂ ਝੱਡੀ ਵਾਲੀ ਗੱਡੀ ਦਾ ਰਾਹ ਸੋਖਾ ਹੋ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਗੁਰਦਾਸਪੁਰ ਫੇਰੀ ਦੋਰਾਨ ਬਰਿੰਦਰਮੀਤ ਸਿੰਘ ਪਾਹੜਾ ਦੀ ਬਹੁਤ ਸਿਫ਼ਤ ਕਰਕੇ ਗਏ ਸਨ। ਇਸੇ ਤਰਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਬਰਿੰਦਰਮੀਤ ਸਿੰਘ ਪਾਹੜਾ ਬੇਹਦ ਨਜਦੀਕਿਆ ਵਿੱਚੋ ਇਕ ਹਨ। ਬਰਿੰਦਰਮੀਤ ਸਿੰਘ ਪਾਹੜਾ ਵੱਲੋ ਇਹ ਮੁਕਾਮ ਸਾਂਸਦ ਚੌਣਾ ਅਤੇ ਗੁਰਦਾਸਪੁਰ ਵਿੱਚ 29 ਦਿਆ 29 ਵਾਰਡਾਂ ਜਿੱਤਣ ਤੋਂ ਬਾਅਦ ਹਾਸਿਲ ਕੀਤਾ ਗਿਆ ਹੈ।