ਹੋਰ ਗੁਰਦਾਸਪੁਰ ਪੰਜਾਬ

ਸਿਹਤ ਮੁਲਾਜਮਾਂ ਦੀ ਹੜਤਾਲ, ਨਸ਼ਾ ਛੱਡਣ ਦੀ ਦਵਾਈ ਖਾਂ ਰਹੇ ਮਰੀਜਾਂ ਵੱਲੋ ਖੁਰਾਕ ਨਾ ਮਿਲਣ ਤੇ ਕੀਤਾ ਗਿਆ ਹੰਗਾਮਾ

ਸਿਹਤ ਮੁਲਾਜਮਾਂ ਦੀ ਹੜਤਾਲ, ਨਸ਼ਾ ਛੱਡਣ ਦੀ ਦਵਾਈ ਖਾਂ ਰਹੇ ਮਰੀਜਾਂ ਵੱਲੋ ਖੁਰਾਕ ਨਾ ਮਿਲਣ ਤੇ ਕੀਤਾ ਗਿਆ ਹੰਗਾਮਾ
  • PublishedDecember 7, 2021

ਗੁਰਦਾਸਪੁਰ, 7 ਦਿਸੰਬਰ (ਮੰਨਣ ਸੈਣੀ)। ਸਿਹਤ ਕਰਮਚਾਰੀਆਂ ਦੀ ਹੜਤਾਲ ਕਾਰਨ ਮੰਗਵਾਰ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਸਥਿਤ ਨਸ਼ਾ ਛੁਡਾਊ ਕੇਂਦਰ ਦੇ ਮਰੀਜ਼ਾ ਨੂੰ ਨਸ਼ਾ ਛੱਡਣ ਦੀ ਦਵਾਈਆਂ ਨਾ ਮਿਲਣ ਦੇ ਉਹਨਾਂ ਵਲੋਂ ਉਨ੍ਹਾਂ ਰੋਸ ਮੁਜਾਹਿਰਾ ਕੀਤਾ ਗਿਆ। ਇਸ ਦੇ ਨਾਲ ਹੀ ਹਸਪਤਾਲ ਦੇ ਸਟਾਫ਼ ਖ਼ਿਲਾਫ਼ ਵੀ ਉਹਨਾਂ ਵੱਲੋ ਭਾਰੀ ਗੁੱਸਾ ਪਾਇਆ ਗਿਆ।

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਸਿਵਲ ਹਸਪਤਾਲ ‘ਚ ਨਸ਼ਾ ਛੱਡਣ ਲਈ ਦਵਾਈ ਲੈ ਰਹੇ ਯੁਵਕ ਨਸ਼ਾ ਛੁਡਾਊ ਕੇਂਦਰ ਦਾ ਮੁੱਖ ਗੇਟ ਬੰਦ ਦੇਖ ਕੇ ਭੜਕ ਗਏ। ਮਰੀਜ਼ਾਂ ਨੇ ਕਿਹਾ ਕਿ ਗੇਟ ਖੋਲ੍ਹ ਕੇ ਦਵਾਈ ਦਿਓ ਤਾਂ ਅੰਦਰੋਂ ਆਵਾਜ਼ ਆਈ ਕਿ ਅੱਜ ਤੁਹਾਨੂੰ ਦਵਾਈ ਨਹੀਂ ਮਿਲੇਗੀ, ਕਿਉਂਕਿ ਸਟਾਫ਼ ਹੜਤਾਲ ‘ਤੇ ਹੈ। ਜਿਸ ਤੋਂ ਬਾਅਦ ਨੌਜਵਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਜਾਗਰੂਕਤਾ ਫੈਲਾਉਣ ਤੋਂ ਬਾਅਦ ਉਹ ਨਸ਼ਾ ਛੱਡਣ ਲਈ ਰਾਜ਼ੀ ਹੋ ਗਏ ਹਨ। ਹੁਣ ਉਹ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸਥਿਤ ਕੇਂਦਰ ਤੋਂ ਨਸ਼ਾ ਛੁਡਾਊ ਦਵਾਈ ਲੈ ਰਹੇ ਹਨ। ਉਸ ਕੋਲੋਂ ਦਵਾਈ ਖਤਮ ਹੋਣ ਤੋਂ ਬਾਅਦ ਉਹ ਮੰਗਲਵਾਰ ਨੂੰ ਸਿਵਲ ਹਸਪਤਾਲ ਦੀ ਖੁਰਾਕ ਲੈਣ ਆਏ। ਪਰ ਇੱਥੇ ਉਨ੍ਹਾਂ ਨੂੰ ਖੁਰਾਕ ਨਹੀਂ ਦਿੱਤੀ ਜਾ ਰਹੀ ਹੈ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੈ, ਕਿਉਂਕਿ ਉਹ ਦਿਹਾੜੀਦਾਰ ਹੈ ਅਤੇ ਆਪਣੀ ਦਿਹਾੜੀ ਛੱਡ ਕੇ ਇੱਥੇ ਦਵਾਈ ਲੈਣ ਆਏ ਹਨ।

ਉਨ੍ਹਾਂ ਕਿਹਾ ਕਿ ਹੜਤਾਲ ਦੇ ਬਹਾਨੇ ਉਨ੍ਹਾਂ ਨੂੰ ਦਵਾਈ ਨਹੀਂ ਦਿੱਤੀ ਜਾ ਰਹੀ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਇੱਥੋਂ ਦੇ ਸਟਾਫ਼ ਵੱਲੋਂ ਧਾਰੀਵਾਲ ਭੇਜਿਆ ਗਿਆ । ਉਥੇ ਪਹੁੰਚ ਕੇ ਪਤਾ ਲੱਗਾ ਕਿ ਉਥੇ ਵੀ ਹੜਤਾਲ ਚੱਲ ਰਹੀ ਹੈ। ਹੁਣ ਜਦੋਂ ਉਹ ਵਾਪਸ ਗੁਰਦਾਸਪੁਰ ਆ ਗਏ ਤਾਂ ਇੱਥੇ ਵੀ ਨਸ਼ਾ ਛੁਡਾਊ ਕੇਂਦਰ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ। ਕਈ ਨਸ਼ੇੜੀ ਦਵਾਈ ਦੀ ਘਾਟ ਕਾਰਨ ਕੰਬ ਰਹੇ ਹਨ। ਅਜਿਹੇ ‘ਚ ਉਨ੍ਹਾਂ ਦੀ ਸਿਹਤ ਵਿਗੜ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸਟਾਫ਼ ਹੜਤਾਲ ’ਤੇ ਹੈ ਪਰ ਉਨ੍ਹਾਂ ਦੀ ਬੇਵਸੀ ਨੂੰ ਸਮਝਦਿਆਂ ਸਿਹਤ ਕਰਮਚਾਰੀ ਉਨ੍ਹਾਂ ਨੂੰ ਦਵਾਈ ਜ਼ਰੂਰ ਦੇਣ।

Written By
The Punjab Wire