ਹੋਰ ਗੁਰਦਾਸਪੁਰ

ਬੀਡੀਪੀਓ ਦਫ਼ਤਰ ਕਾਹਨੂੰਵਾਨ ਵਿਖੇ ਸਠਿਆਲੀ ਵਾਸੀਆਂ ਨੇ ਦਿੱਤਾ ਧਰਨਾ ਮਾਮਲਾ ਪਿੰਡ ਦੀਆਂ ਗਲੀਆਂ ਚ ਫੈਲੀ ਗੰਦਗੀ ਦਾ

ਬੀਡੀਪੀਓ ਦਫ਼ਤਰ ਕਾਹਨੂੰਵਾਨ ਵਿਖੇ ਸਠਿਆਲੀ ਵਾਸੀਆਂ ਨੇ ਦਿੱਤਾ ਧਰਨਾ ਮਾਮਲਾ ਪਿੰਡ ਦੀਆਂ ਗਲੀਆਂ ਚ ਫੈਲੀ ਗੰਦਗੀ ਦਾ
  • PublishedDecember 7, 2021

ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਖਿਲਾਫ ਕੀਤੀ ਨਾਅਰੇਬਾਜ਼ੀ 

ਕਾਹਨੂਵਾਨ, 7 ਦਿਸੰਬਰ (ਕੁਲਦੀਪ ਸਿੰਘ ਜਾਫਲਪੁਰ)। ਕਾਹਨੂੰਵਾਨ ਬਲਾਕ ਕਾਨੂੰਨ ਅਧੀਨ ਪੈਂਦੇ ਪਿੰਡ ਸਠਿਆਲੀ ਵਿੱਚ ਵਿਕਾਸ ਕੰਮ ਰੁਕ ਜਾਣ ਕਾਰਨ ਪਿੰਡ ਵਿਚ ਗੰਦਗੀ ਦਾ ਮਾਹੌਲ ਬਣਿਆ ਪਿਆ ਹੈ। ਜਿਸ ਕਾਰਨ ਆਮ ਲੋਕਾਂ ਦਾ ਅਤੇ ਪਿੰਡ ਵਾਸੀਆਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇਨ੍ਹਾਂ  ਮੁਸ਼ਕਲਾਂ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਬੀਡੀਪੀਓ ਦਫ਼ਤਰ ਕਾਹਨੂੰਵਾਨ ਵਿਖੇ ਰੋਸ ਮੁਜ਼ਾਹਰਾ ਕੀਤਾ।

ਇਸ ਮੌਕੇ ਪਹੁੰਚੇ ਹੋਏ ਧਰਨਾਕਾਰੀਆਂ ਦੇ ਆਗੂ ਬਲਬੀਰ ਸਿੰਘ ਰੰਧਾਵਾ ਅਤੇ ਮਲਕੀਤ ਸਿੰਘ ਦਾਤਾਰਪੁਰ ਨੇ ਕਿਹਾ ਕਿ ਪਿੰਡ ਸਠਿਆਲੀ ਵਿੱਚ ਪੰਚਾਇਤੀ ਚੋਣਾਂ ਦੌਰਾਨ ਪੰਚਾਇਤ ਦਾ ਗਠਨ ਨਹੀਂ ਹੋਇਆ ਸੀ। ਜਿਸ ਦੇ ਚੱਲਦਿਆਂ ਪਿੰਡ ਅੰਦਰ ਵਿਕਾਸ ਕੰਮ ਰੁਕੇ ਪਏ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਪ੍ਰਬੰਧਕ ਲਗਾ ਕੇ ਵਿਕਾਸ ਕੰਮ ਸ਼ੁਰੂ ਕੀਤੇ ਗਏ ਸਨ ਉਹ ਅੱਧ ਵਿਚਾਲੇ ਹੀ ਛੱਡ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਪਿੰਡ ਵਾਸੀਆਂ ਵੱਲੋਂ ਬੀਡੀਪੀਓ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵਾਰਤਾ ਕੀਤੀ ਜਾ ਚੁੱਕੀ ਹੈ। ਪਰ ਅਜੇ ਤਕ ਕੋਈ ਮਸਲਾ ਹੱਲ ਨਹੀਂ ਹੋਇਆ।

ਇਸ ਮੌਕੇ ਪਿੰਡ ਵਾਸੀਆਂ ਅਤੇ ਯੂਨੀਅਨ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਖਿਲਾਫ਼ ਭਾਰੀ ਨਾਅਰੇਬਾਜ਼ੀ ਵੀ ਕੀਤੀ।

ਕੀ ਕਹਿੰਦੇ ਹਨ ਪ੍ਰਸ਼ਾਸਨਿਕ ਅਧਿਕਾਰੀ

ਇਸ ਸਬੰਧੀ ਜਦੋਂ ਬੀਡੀਪੀਓ ਕਾਹਨੂੰਵਾਨ ਅਸ਼ੋਕ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਪਰ ਕੁਝ ਪ੍ਰਬੰਧਕੀ ਕਾਰਨਾਂ ਕਾਰਨ ਗਲੀ ਦਾ ਕੰਮ ਰੁਕਿਆ ਹੋਇਆ ਹੈ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਦੇਣਗੇ।

ਇਸ ਮੌਕੇ ਮਲਕੀਤ ਸਿੰਘ ਦਾਤਾਰਪੁਰ,ਗਗਨਦੀਪ ਸਿੰਘ,ਵਰਿੰਦਰਜੀਤ ਸਿੰਘ,ਜਸਬੀਰ ਸਿੰਘ ਬਾਜਵਾ,ਮਨਪ੍ਰੀਤ ਸਿੰਘ,ਸੰਦੀਪ ਸਿੰਘ,ਸੁਖਵੰਤ ਸਿੰਘ ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਹਸਨਾਕ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਮੇਜ ਸਿੰਘ ਦੀਦਾਰ ਸਿੰਘ ਲਖਬੀਰ ਸਿੰਘ ਦਰਸਨ ਸਿੰਘ ਭੁੱਟੋ,ਗੁਰਮੇਜ ਸਿੰਘ ਬਲਵੰਤ ਸਿੰਘ ਬਲਜੀਤ ਸਿੰਘ,ਸੰਜੀਵ ਕੁਮਾਰ ਸ਼ਰਮਾ ਅਤੇ ਹੋਰ ਵੀ ਪਿੰਡ ਵਾਸੀ ਹਾਜਰ ਸਨ।ਬੀਡੀਪੀਓ ਦਫਤਰ ਕਾਹਨੂੰਵਾਨ ਵਿਖੇ ਰੋਸ ਮੁਜਾਹਰਾ ਕਰਦੇ ਸਠਿਆਲੀ ਵਾਸੀ

Written By
The Punjab Wire