ਹੋਰ ਗੁਰਦਾਸਪੁਰ ਪੰਜਾਬ

70 ਸਾਲਾਂ ਦਾ ਵੋਟ ਪ੍ਰਣਾਲੀ ਸਿਸਟਮ ਫੇਲ,ਲੋਕਾਂ ਦਾ ਜਥੇਬੰਦੀਆਂ ਵੱਲ ਵਧਿਆ ਰੁਝਾਨ।

70 ਸਾਲਾਂ ਦਾ ਵੋਟ ਪ੍ਰਣਾਲੀ ਸਿਸਟਮ ਫੇਲ,ਲੋਕਾਂ ਦਾ ਜਥੇਬੰਦੀਆਂ ਵੱਲ ਵਧਿਆ ਰੁਝਾਨ।
  • PublishedDecember 7, 2021

ਗੁਰਦਾਸਪੁਰ, 7 ਦਿਸੰਬਰ (ਮੰਨਣ ਸੈਣੀ)। ਜਿੱਥੇ ਅੱਜ ਕੱਲ ਪੰਜਾਬ ਦੀ ਸਿਆਸਤ ਵਿੱਚ ਵਿਚ ਵੋਟਾਂ ਦਾ ਰੌਲਾ ਰੱਪਾ ਚਲ ਰਿਹਾ ਓਥੇ ਹੀ 700 ਕਿਸਾਨਾ ਦੀ ਸ਼ਹੀਦੀ ਤੋਂ ਬਾਅਦ ਅਜੇ ਵੀ ਕਿਸਾਨ ਜਥੇਬੰਦੀਆਂ ਪੰਜਾਬ ਦੇ ਹੱਕਾਂ ਲਈ ਸਰਦੀ ਦੇ ਮੌਸਮ ਵਿਚ ਦਿੱਲੀ ਬਾਰਡਰ ਤੇ ਡਟਿਆ ਹਨ। ਪੰਜਾਬ ਦੇ ਸਿਆਸਤਦਾਨ ਸੱਤਾ ਵਿਚ ਆਉਣ ਲਈ ਵੱਡੇ ਵੱਡੇ ਵਾਦੇ ਕਰ ਰਹੇ ਹਨ ਪਰ ਪਿਛਲੇ ਟਾਈਮ ਵਿਚ ਕੀਤੇ ਵਾਅਦਿਆਂ ਵਿਚੋ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਕਿਸਾਨਾ ਨੂੰ ਸੜਕਾਂ ਤੇ ਰੋਲਣ ਲਈ ਇਹ ਸਾਰੀਆ ਪਾਰਟੀਆਂ ਜਿੰਮੇਵਾਰ ਹਨ, ਕੋਈ ਵੀ ਪਾਰਟੀ ਕਿਸਾਨਾ ਲਈ ਕੁਝ ਨਹੀਂ ਕਰ ਪਾਈ। ਪੰਜਾਬ ਸਰਕਾਰ ਵਲੋ ਕਿਸਾਨਾ ਨਾਲ ਕੀਤੇ ਵਾਅਦੇ ਪੂਰੇ ਨਾ ਹੋਣ ਤੇ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵਲੋ ਪੂਰੇ ਪੰਜਾਬ ਵਿੱਚ ਅੰਦੋਲਨ ਸੁਰੂ ਕੀਤਾ ਜਾ ਰਿਹਾ ਹੈ। ਇਹ ਕਹਿਣਾ ਹੈ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਨਪੁਰ ਦਾ।

ਉਹਨਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਕੱਲ ਜਿਲਾ ਗੁਰਦਾਸਪੁਰ ਦੇ ਡੀਸੀ ਮੁਹੰਮਦ ਇਸਫ਼ਾਕ ਅਤੇ ਐਸ ਐਸ ਪੀ ਨਾਨਕ ਸਿੰਘ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾ ਦਿੱਤਾ ਗਿਆ।ਕਾਲੇ ਕਾਨੂੰਨਾਂ ਖਿਲਾਫ਼ ਵੀ ਸਭ ਤੋਂ ਪਹਿਲਾ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਨੇ ਹੀ ਅੰਦੋਲਨ ਸੁਰੂ ਕੀਤਾ ਸੀ। ਦਿੱਲੀ ਵਿੱਚ ਵਿਚ ਇਹ ਜਥੇਬੰਦੀ ਸਭ ਤੋਂ ਅੱਗੇ ਹੋ ਕੇ ਲੜ ਰਹੀ ਹੈ।ਸੱਭ ਤੋ ਵੱਧ ਤੇ ਵੱਡੇ ਜੱਥੇ ਹੁਣ ਤਕ ਇਸ ਜਥੇਬੰਦੀ ਦੇ ਦਿੱਲੀ ਜਾ ਰਹੇ ਹਨ। ਜਿਲਾਂ ਗੁਰਦਾਸਪੁਰ ਵਿੱਚ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦਾ ਵੱਡਾ ਅਧਾਰ ਬਣ ਚੁੱਕਾ ਹੈ।ਜਥੇਬੰਦੀ ਵਲੋ ਕਿਸੇ ਵੀ ਕਿਸਾਨ ਮਜਦੂਰ ਬੀਬੀਆ ਆਮ ਲੋਕਾਂ ਨਾਲ ਕਿਸੇ ਕਿਸਮ ਦਾ ਧੱਕਾ ਨਹੀ ਹੋਣ ਦਿੱਤਾ ਜਾਂਦਾ। ਉਹਨਾਂ ਦੱਸਿਆ ਕਿ 15 ਜੋਨ ਤਕਰੀਬਨ 300 ਪਿੰਡ ਪੂਰੇ ਗੁਰਦਾਸਪੁਰ ਜਿਲੇ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਨਾਲ ਜਥੇਬੰਦਕ ਹੋ ਚੁੱਕੇ ਹਨ ਅਤੇ ਕਲ ਦੀ ਬੀਬੀਆ ਦੇ ਜੋਨ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ। ਬੀਬੀਆ ਦਾ ਵੱਡਾ ਕੇਡਰ ਵੀ ਜਿਲਾ ਗੁਰਦਾਸਪੁਰ ਵਿੱਚ ਬਣ ਚੁੱਕਾ ਹੈ।

ਇਸ ਮੌਕੇ,ਜਿਲਾ ਸਕਤੱਰ ਸੋਹਣ ਸਿੰਘ ਗਿੱਲ ਨੇ ਦੱਸਿਆ ਕਿ ਹਰ ਰੋਜ ਨਵੇਂ ਪਿੰਡਾ ਵਿੱਚ ਇਕਾਈਆਂ ਬਣ ਰਹੀਆ ,ਅਤੇ ਲੋਕ ਜਥੇਬੰਦਕ ਹੋ ਰਹੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਜਥੇਬੰਦੀ ਨਾਲ ਜੁੜਨ ,ਕਿਸੇ ਵੀ ਇਨਸਾਨ ਨੂੰ ਕੋਈ ਮੁਸਕਿਲ ਆਉਂਦੀ ਹੈ ਜਥੇਬੰਦੀ ਵਲੋ ਓਸਦੀ ਹਰ ਮਦਦ ਕੀਤੀ ਜਾਵੇਗੀ। ਜਥੇਬੰਦੀ ਵਲੋ ਤਹਿਸੀਲਾਂ ਥਾਣਿਆ ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਕਿਸੇ ਕਿਸਮ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਵਲੋ ਜਿਲਾ ਗੁਰਦਾਸਪੁਰ ਦੇ ਮੋਬਾਈਲ ਨੰਬਰ 9872034536,9872045813 ਜਾਰੀ ਕੀਤੇ ਗਏ।ਕਿਸੇ ਵੀ ਪਿੰਡ ਨੇ ਆਪਣੇ ਪਿੰਡ ਨਵੀਂ ਕਮੇਟੀ ਦਾ ਗਠਨ ਕਰਨਾ ਹੋਵੇ ਜਾ ਕੋਈ ਮੁਸਕਿਲ ਆਵੇ ਤਾਂ ਇਹਨਾ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।ਜਥੇਬੰਦੀ ਵਲੋ ਸਭ ਵਰਗ,ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋ ਵਾਅਦੇ ਪੂਰੇ ਨਾ ਕਰਨ ,ਕਿਸਾਨਾ ਦੀ ਕਰਜ਼ ਮਾਫ਼ੀ ਨਾ ਕਰਨ ਖਿਲਾਫ਼ 13 ਤਰੀਕ ਤੋਂ ਪੂਰੇ ਪੰਜਾਬ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਸਭ ਸਾਥ ਦੇਣ।

Written By
The Punjab Wire