ਕੰਮ ਹੋਣ ਕਾਰਨ ਟਿੱਪਰ ਚਾਲਕ ਨੇ ਗਲਤ ਰਸਤੇ ਜਾ ਕੇ ਦਿੱਤਾ ਹਾਦਸੇ ਨੂੰ ਸੱਦਾ ,ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ
ਗੁਰਦਾਸਪੁਰ, 4 ਦਿਸੰਬਰ (ਮੰਨਣ ਸੈਣੀ)। ਕਣਕ ਨਾਲ ਲੱਦਿਆ ਟਰੱਕ ਅਤੇ ਟਿੱਪਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ‘ਚ ਦੋਵੇਂ ਗੱਡਿਆ ਦੇ ਪਰਖੱਚੇ ਉੱਡ ਗਏ। ਇਸ ਦੇ ਨਾਲ ਹੀ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਟਿੱਪਰ ਚਾਲਕ ਵੀ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਹਾਲਤ ਗੰਭੀਰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਸ਼ਨੀਵਾਰ ਤੜਕੇ ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੋਂ ਔਜਲਾ ਬਾਈਪਾਸ ਤੋਂ ਤਿੱਬੜੀ ਬਾਈਪਾਸ ਨੇੜੇ ਵਾਪਰੀ। ਚਸ਼ਮਦੀਦਾਂ ਅਨੁਸਾਰ ਸੜਕ ’ਤੇ ਚੱਲ ਰਹੇ ਕੰਮ ਕਾਰਨ ਇੱਕ ਪਾਸੇ ਦਾ ਰਸਤਾ ਬੰਦ ਸੀ। ਜਿਸ ਤੋਂ ਬਾਅਦ ਟਿੱਪਰ ਚਾਲਕ ਗਲਤ ਪਾਸੇ ਸੜਕ ‘ਤੇ ਚਲਾ ਗਿਆ। ਇਸ ਦੇ ਨਾਲ ਹੀ ਤੇਜ਼ ਰਫਤਾਰ ਹੋਣ ਕਾਰਨ ਟਿੱਪਰ ਚਾਲਕ ਨੇ ਆਪਣੀ ਸਾਇਡ ਨਾ ਜਾ ਕੇ ਸਹੀ ਆ ਰਹੇ ਟਰੱਕ ਵਿੱਚ ਟਿੱਪਰ ਦੇ ਮਾਰਿਆ। ਹਾਦਸੇ ਵਿੱਚ ਮਾਰੇ ਗਏ ਟਰੱਕ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਜਦਕਿ ਜ਼ਖਮੀ ਟਿੱਪਰ ਚਾਲਕ ਦੀ ਪਛਾਣ ਪ੍ਰਵੀਨ ਪੁੱਤਰ ਲੇਖਰਾਜ ਵਾਸੀ ਮੁਕੇਰੀਆਂ ਵਜੋਂ ਹੋਈ ਹੈ। ਦੂਜੇ ਪਾਸੇ ਥਾਣਾ ਤਿੱਬੜ ਦੀ ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਨੀਵਾਰ ਤੜਕੇ ਟਰੱਕ ਡਰਾਈਵਰ ਕਣਕ ਦੀਆਂ ਬੋਰੀਆਂ ਲੱਦ ਕੇ ਅੰਮ੍ਰਿਤਸਰ ਸਾਈਡ ਤੋਂ ਜੰਮੂ ਵੱਲ ਜਾ ਰਿਹਾ ਸੀ। ਜਦੋਂ ਉਹ ਗੁਰਦਾਸਪੁਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਔਜਲਾ ਬਾਈਪਾਸ ਤੋਂ ਕੁਝ ਦੂਰੀ ਅੱਗੇ ਪਹੁੰਚਿਆ ਤਾਂ ਗਲਤ ਸਾਈਡ ਤੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ ਟਰੱਕ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਟਿੱਪਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਟਰੱਕ ‘ਚ ਲੱਦਿਆ ਕਣਕ ਦੀਆਂ ਅੱਧੀਆਂ ਬੋਰੀਆਂ ਸੜਕ ‘ਤੇ ਖਿੱਲਰ ਗਈਆਂ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਕਰੇਨ ਦੀ ਮਦਦ ਨਾਲ ਦੋਵੇਂ ਨੁਕਸਾਨੇ ਵਾਹਨਾਂ ਨੂੰ ਹਾਈਵੇਅ ਦੇ ਕਿਨਾਰੇ ਤੋਂ ਹਟਾ ਕੇ ਟਰੱਕ ਨੂੰ ਉਤਾਰ ਕੇ ਆਪਣੇ ਕਬਜ਼ੇ ‘ਚ ਲੈ ਲਿਆ।