ਕਿੱਥੋ ਆਇਆ ਟਿਫਿਨ ਬੰਬ ਅਤੇ 4 ਗ੍ਰੇਨੇਡ ਸਸਪੈਂਸ ਬਰਕਰਾਰ,
ਗੁਰਦਾਸਪੁਰ, 3 ਦਿਸੰਬਰ (ਮੰਨਣ ਸੈਣੀ)। ਜ਼ਿਲਾ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਵੱਡੀ ਅੱਤਵਾਦੀ ਸਾਜ਼ਿਸ ਨੂੰ ਨਾਕਾਮ ਕਰਦੇ ਹੋਏ ਗੁਰਦਾਸਪੁਰ ਤੋਂ ਟਿਫਿਨ ਬੰਬ ਸਮੇਤ 4 ਗ੍ਰੇਨੇਡ ਥਾਨਾ ਸਦਰ ਅਧੀਨ ਪੈਂਦੇ ਪਿੰਡ ਬਰਾਮਦ ਕਰ ਲਿੱਤੇ ਗਏ ਹਨ। ਇਸ ਸੰਬੰਧੀ ਥਾਨਾ ਸਦਰ ਦੀ ਪੁਲਿਸ ਨੇ ਐਕਸਪ੍ਰਲੋਸਿਵ ਐਕਤ ਦੇ ਤਹਿਤ ਅਣਜਾਣ ਦੇ ਖਿਲ਼ਾਫ਼ ਮਾਮਲਾ ਵੀ ਦਰਜ ਕਰ ਲਿਆ ਹੈ। ਜਿਸ ਦੇ ਨਾਲ ਹੀ ਦ ਪੰਜਾਬ ਵਾਇਰ ਦੀ ਥਬਰ ਤੇ ਮੁਹਰ ਲੱਗ ਗਈ ਹੈ।
ਹਾਲਾਕਿ ਇਹ 4 ਗ੍ਰੇਨੇਡ ਅਤੇ ਟਿਫਿਨ ਬੰਬ ਕੱਥੋ ਆਏ ਅਤੇ ਇੱਥੇ ਕਿਸ ਤਰਾਂ ਪੁੱਜੇ ਇਸ ਸੰਬੰਧੀ ਸਵਾਲਾ ਤੇ ਪਿਆ ਪਰਦਾ ਹਾਲੇ ਪੁਲਿਸ ਵੱਲੋਂ ਨਹੀਂ ਹਟਾਇਆ ਗਿਆ। ਦੱਸਣਯੋਗ ਹੈ ਕਿ ਜਿਲਾ ਪੁਲਿਸ ਮੁੱਖੀ ਡਾ ਨਾਨਕ ਸਿੰਘ ਵੱਲੋ ਪੁਰੀ ਜਿਲਾ ਪੁਲਿਸ ਨੂੰ ਹਾਈ ਅਲਰਟ ਤੇ ਕੀਤਾ ਗਿਆ ਹੈ, ਜਿਸ ਦੇ ਸਿੱਟੇ ਵੱਜੋ ਇਹ ਵੱਡੀ ਸਫਲਤਾ ਪੁਲਿਸ ਦੀ ਝੋਲੀ ਪਈ ਹੈ।
ਪਰ ਭਾਰਤ ਵਿੱਚ ਪਾਕਿਸਤਾਨ ਦਿਆ ਖਿਫ਼ਿਆ ਏਜੰਸਿਆ ਅਤੇ ਅਲਗਾਵਵਾਦਿਆ ਵਲੋਂ ਸਲੀਪਰ ਸੈੱਲ ਸਰਗਰਮ ਕਰਨ ਦੇ ਨਾਲ ਹੀ ਇਸ ਗੱਲ ਚ ਕੋਈ ਦੋ ਰਾਏ ਨਹੀਂ ਰਹਿ ਗਈ ਕਿ ਪੰਜਾਬ ਖਾਸ ਪਰ ਸਰਹਦੀ ਜਿਲੇਂ ਗੁਰਦਾਸਪੁਰ ਅਤੇ ਪਠਾਨਕੋਟ ਨਿਸ਼ਾਨੇ ਤੇ ਹੈ।
ਇਸ ਤੋਂ ਪਹਿਲਾ ਗੁਰਦਾਸਪੁਰ ਪੁਲਿਸ ਨੂੰ 900 ਗ੍ਰਾਮ ਆਰਡੀਐਕਸ , 2 ਗ੍ਰੇਨੇਡ ਪਹਿਲਾਂ ਹੀ ਬਰਾਮਦ ਹੋ ਚੁਕੇ ਹਨ।