ਦੋ ਦਿਨ ਪਹਿਲਾਂ ਭੈਣੀ ਮੀਆਂ ਖਾਂ ਵਿਚ ਪਿਸਤੌਲ ਸਮੇਤ ਦੋ ਨੌਜਵਾਨਾਂ ਨੂੰ ਸੀ ਕਾਬੂ
ਦੋਸ਼ਿਆ ਨੇ ਪਾਕਿਸਤਾਨ ਦੀ ਮਦਦ ਨਾਲ ਮੰਗਵਾਏ ਸੀ ਹੈਂਡ ਗ੍ਰੇਨੇਡ , ਮਾਹੌਲ ਖਰਾਬ ਕਰਨ ਦੀ ਫਿਰਕ ਵਿਚ ਸਨ ਦੋਸ਼ੀ
ਗੁਰਦਾਸਪੁਰ, 29 ਨਵੰਬਰ (ਮੰਨਣ ਸੈਣੀ)। ਜ਼ਿਲਾ ਪੁਲਿਸ ਗੁਰਦਾਸਪੁਰ ਵਲੋਂ ਐਤਵਾਰ ਨੂੰ ਥਾਨਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਇਲਾਕੇ ਵਿਚੋ ਫੜੇ ਗਏ ਦੋ ਨੌਜਵਾਨਾਂ ਦੇ ਚਾਰ ਦਿਨ ਲਈ ਰਿਮਾਂਡ ਹਾਸਿਲ ਕਰ ਇੱਕ ਵੱਡੀ ਰਿਕਵਰੀ ਕੀਤੀ ਹੈ ਅਤੇ ਰਿਕਵਰੀ ਦੌਰਾਨ ਪੁਲਿਸ ਨੂੰ ਗ੍ਰੇਨੇਡ ਬਰਮਦ ਹੋਏ ਹਨ। ਹਲਾਕੀ ਅਜੇ ਤੱਕ ਪੁਲਿਸ ਇਸ ਸੰਬੰਧੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ, ਪਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਤਹਿਤ ਇਹ ਰਿਕਵਰੀ ਥਾਨਾ ਭੈਣੀ ਖਾਂ ਇਲਾਕੇ ਵਿੱਚ ਹੀ ਹੋਈ ਹੈ।
ਦੱਸਣਯੋਗ ਹੈ ਕਿ ਹਾਈ ਅਲਰਟ ਕੇ ਚਲਦਿਆ ਗੁਰਦਾਸਪੁਰ ਦੇ ਐਸਐਸਪੀ ਡਾ ਨਾਨਕ ਸਿੰਘ ਵੱਲੋ ਜ਼ਿਲਾ ਪੁਲਿਸ ਨੂੰ ਅਲਰਟ ਕਰਦਿਆ ਹੋਇਆ ਇੰਟਰਡਿਸਟਿਕ ਨਾਕੇ ਲਗਾਏ ਗਏ ਹਨ। ਜਿਸ ਦੇ ਤਹਿਤ ਐਤਵਾਰ ਰਾਤ ਥਾਨਾ ਭੈਣੀ ਮਿਆਂ ਖਾਂ ਪੁਲਿਸ ਨੇ ਵੱਲੋਂ ਰਾਜ ਸਿੰਘ ਉਰਫ ਸ਼ਿੰਦੂ ਪੁਤਰ ਫੁਮੰਨ ਸਿੰਘ ਤੇ ਜਸਮੀਤ ਸਿੰਘ ਉਰਫ ਜੱਗਾ ਪੁੱਤਰ ਸੰਤੋਖ ਸਿੰਘ ਦੋਨੋ ਵਾਸੀ ਵੱਡੀ ਮਿਆਨੀ ਟਾਂਡਾ (ਜਿਲਾ ਹੋਸ਼ਿਆਰਪੁਰ) ਨੂੰ ਸਲਾਹਪੁਰ ਬੇਟ ਨੇੜੇ ਟੀ ਪਵਾਇਟ ਤੇ ਮੋਟਰਸਾਈਕਲ ਸਮੇਤ ਗਿਰਫਤਾਰ ਕੀਤਾ ਗਿਆ।ਉਹਨਾਂ ਕੋਲੋਂ ਪੁਲਿਸ ਨੇ .30 ਬੋਰ ਪਿਸਤੋਲ ਵੀ ਬਰਾਮਦ ਕੀਤੀ। ਇਸ ਸੰਬੰਧੀ ਮਾਮਲਾ ਦਰਜ ਕਰ ਪੁਲਿਸ ਨੂੰ ਚਾਰ ਦਿਨ ਦਾ ਰਿਮਾਂਡ ਮਿਲਿਆ ਸੀ। ਜਿਸ ਦੇ ਬਾਅਦ ਪੁਲਿਸ ਨੇ ਦੋਸ਼ਿਆ ਦੀ ਨਿਸ਼ਾਨਦੇਹੀ ‘ਤੇ ਭੈਣੀ ਮੀਆਂ ਖਾਂ ਇਲਾਕੇ ਤੋ ਗ੍ਰੇਨੇਡ ਬਰਾਮਦ ਕੀਤੇ ਹਨ। ਇਸ ਸੰਬੰਧੀ ਹਾਲੇ ਪੁਲਿਸ ਵੱਲੋਂ ਕੁਝ ਵੀ ਦੱਸਣ ਤੋਂ ਬਚਿਆ ਜਾ ਰਿਹਾ। ਪਰ ਪੁਲਿਸ ਵੱਲੋਂ ਇੱਕਦਮ ਵਧਾਈ ਗਈ ਚੌਕਸੀ ਅਤੇ ਗਤਿਵਿਧਿਆ ਨੇ ਲੋਕਾਂ ਦੇ ਕੰਨ ਜਰੂਰ ਖੜੇ ਕਰ ਦਿੱਤੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਸੰਬੰਧੀ ਹੋਰ ਵੀ ਵੱਡੇ ਖੁਲਾਸੇ ਐਸਐਸਪੀ ਨਾਨਕ ਸਿੰਘ ਯਾ ਕਿਸੇ ਵੱਡੇ ਅਧਿਕਾਰੀ ਵੱਲੋ ਜਲਦ ਆਪ ਕੀਤੇ ਜਾਣਗੇ।
ਦੱਸ ਦੇਈਏ ਕਿ ਰਾਜ ਸਿੰਘ ਉਰਫ ਸ਼ਿੰਦੂ ਕਤਲ ਦੇ ਕੇਸ ਵਿੱਚ ਕੇਂਦਰੀ ਜੇਲ੍ਹ ਹੋਸ਼ਿਆਰਪੁਰ ਵਿੱਚ ਬੰਦ ਸੀ ਅਤੇ ਪਿਛਲੇ ਦਿਨੀਂ ਕੁਝ ਦਿਨਾਂ ਤੋਂ ਜਮਾਨਤ ‘ਤੇ ਬਾਹਰ ਆਇਆ ਸੀ। ਪੁਲਿਸ ਦੇ ਮੁਤਾਬਕ ਉਸ ਦੇ ਮਾਮੇ ਦਾ ਮੁੰਡਾ ਸੋਨੂੰ ਵਾਸੀ ਨਿਹਾਲੇਵਾਲਾ ਥਾਨਾ ਸਦਰ (ਫਿਰੋਜਪੁਰ) ਵੀ ਉਸਦੇ ਨਾਲ ਸੀ। ਸੋਨੂੰ ਦੇ ਖਿਲਾਫ ਪਹਿਲਾਂ ਹੀ ਕਾਫੀ ਮੁਕੱਦਮੇ ਦਰਜ ਸੀ ਅਤੇ ਉਸ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਸੰਬਧ ਹਨ। ਸੋਨੂੰ ਨੇ ਹੀ ਰਾਜ ਅਤੇ ਸੋਨੂੰ ਪੁੱਤਰ ਗੁਰਬਚਨ ਸਿੰਘ ਵਾਸੀ ਅਬਦੁਲਾਪੁਰ ਥਾਨਾ ਟਾਂਡਾ ਦੀ ਗੱਲ ਪਾਕ ਤਸਰਕਾਂ ਨਾਲ ਕਰਵਾਈ
ਜਿਸ ‘ਤੇ ਰਾਜ ਸਿੰਘ ਨੇ ਜੇਲ੍ਹ ਤੋਂ ਜਮਾਂਨਤ ਦੇ ਬਾਹਰ ਆ ਕੇ ਆਪਣੇ ਜਾਨਕਾਰ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਕੀਤਾ ਅਤੇ ਪਾਕ ਤਸਕਰਾਂ ਦੀ ਮਦਦ ਨਾਲ ਹਥਿਆਰਾਂ ਅਤੇ ਧਮਾਕੇ ਵਾਲੇ ਹਥਿਆਰਾਂ ਨੂੰ ਭਾਰਤ ਪਹੁੰਚਾਉਣ ਵਿੱਚ ਮਦਦ ਲਈ। ਰਾਜ ਸਿੰਘ ਸ਼ਨਿਚਰਵਾਰ ਨੂੰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਸਾਥੀ ਜਸਮੀਤ ਸਿੰਘ ਊਰਫ ਜੱਗਾ ਨਾਲ ਮੋਟਰਸਾਇਕਿਲ ‘ਤੇ ਸਵਾਰ ਹੋ ਗੁਰਦਾਸਪੁਰ ਆ ਰਿਹਾ ਸੀ। ਜਿੱਥੇ ਪੁਲਿਸ ਵੱਲੋ ਫੜ ਕੇ ਵੱਡੀ ਵਾਰਦਤ ਨੂੰ ਅਜਾਮ ਦੇਣ ਤੋਂ ਰੋਕਿਆ ਗਿਆ।