ਸੂਤਰਾਂ ਅਨੂਸਾਰ ਪੰਜਾਬ ਦੀ ਸ਼ਾੰਤੀ ਭੰਗ ਕਰਨ ਦੀ ਫਿਰਾਕ ਵਿੱਚ ਪਾਕਿਸਤਾਨ ਤੋਂ ਮੰਗਵਾ ਚੁੱਕੇ ਸਨ ਹਥਿਆਰ ਅਤੇ ਗੋਲਾ ਬਾਰੂਦ
ਪੁਲਿਸ ਨੂੰ ਵੱਡੀ ਰਿਕਵਰੀ ਹੋਣ ਦੀ ਆਸ
ਗੁਰਦਾਸਪੁਰ, 29 ਨਵੰਬਰ (ਮੰਨਣ ਸੈਣੀ)। ਜਿਲਾ ਗੁਰਦਾਸਪੁਰ ਪੁਲਿਸ ਵੱਲੋ ਪਾਕਿਸਤਾਨ ਤੇ ਦੁਬਈ ਸਥਿਤ ਤਸਕਰਾਂ ਅਤੇ ਕੱਟੜਪੰਥੀ ਲੋਕਾਂ ਦੀ ਮਦਦ ਨਾਲ ਜ਼ਿਲੇ ਅਤੇ ਪੰਜਾਬ ਦਾ ਮਹੌਲ ਖ਼ਰਾਬ ਕਰਨ ਦੀ ਫਿਰਾਕ ਵਿੱਚ ਲੱਗੇ ਤਿੰਨ ਦੋਸ਼ਿਆ ਨੂੰ ਦੋ ਵੱਖ-ਵੱਖ ਥਾਵਾਂ ਤੋਂ ਗਿਰਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ ਹੈ। ਫਿਲਹਾਰ ਉਹਨਾਂ ਕੋਲੋ .30 ਬੋਰ ਦਿਆ ਦੋ ਪਿਸਤੋਲਾ ਬਰਾਮਦ ਕੀਤੀਆ ਗਇਆ ਹਨ। ਪਰ ਪੁਲਿਸ ਨੂੰ ਆਸ ਹੈ ਕਿ ਜੱਲਦ ਵੱਡੀ ਰਿਕਵਰੀ ਹੋ ਸਕਦੀ ਹੈ। ਪੁਲਿਸ ਨੂੰ ਇਹ ਸਫਲਤਾ ਰਾਤ ਦੇ ਮੌਕੇ ਵਧਾਈ ਗਈ ਗਸ਼ਤ ਅਤੇ ਮੁੱਖਬੀਰ ਦੀ ਇਤਲਾਹ ਤੋਂ ਮਿਲੀ। ਇਸਦੀ ਪੁਸ਼ਟੀ ਖੁੱਦ ਗੁਰਦਾਸਪੁਰ ਦੇ ਐਸਐਸਪੀ ਡਾ ਨਾਨਕ ਸਿੰਘ ਵੱਲੋ ਕੀਤੀ ਗਈ। ਹਾਲਾਕਿ ਉਹਨਾਂ ਸਿਰਫ਼ ਇਹ ਦੱਸਿਆ ਕਿ ਦੋਸ਼ਿਆ ਦਾ ਰਿਮਾਂਡ ਮਿਲ ਚੁੱਕਾ ਹੈ ਅਤੇ ਪੁਲਿਸ ਬਾਰਿਕੀ ਨਾਲ ਜਾਂਚ ਪੜਤਾਲ ਕਰ ਰਹਿ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ਿਆ ਦੀ ਗਿਰਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਵੀ ਕੋਈ ਵੱਡੇ ਹਥਿਆਰਾਂ ਦੀ ਰਿਕਵਰੀ ਹੋਣ ਦੀ ਉਮੀਦ ਹੈ।
ਐੱਸ.ਐੱਸ.ਪੀ. ਨਾਨਕ ਸਿੰਘ ਨੇ ਕਿ ਦੱਸਿਆ ਕਿ ਅਲਰਟ ਦੇ ਚਲਦਿਆ ਗੁਰਦਾਸਪੁਰ ਪੁਲਿਸ ਨੇ ਇੰਟਰਡਿਸਟਿਕ ਨਾਕੇਬੰਦੀ ਕੀਤੀ ਹੋਈ ਹੈ ਜਿਸਕੀ ਚੈਕਿੰਗ ਉਹਨਾਂ ਵੱਲੋਂ ਵੀ ਲਗਾਤਾਰ ਕੀਤੀ ਜਾ ਰਹੀ ਹੈ। ਐਤਵਾਰ ਰਾਤ ਥਾਨਾ ਭੈਣੀ ਮੀਆਂ ਖਾਂ ਦੇ ਮੁੱਖੀ ਇੰਸਪੇਕਟਰ ਸੁਰਿੰਦਰ ਸਿੰਘ ਅਤੇ ਥਾਨਾ ਧਾਰੀਵਾਲ ਦੇ ਮੁੱਖੀ ਅਮਨਦੀਪ ਸਿੰਘ ਗਛਤ ਤੇ ਸਨ। ਇਸ ਦੌਰਾਨ ਉਂਹਨਾਂ ਨੂੰ ਮੁੱਖਬੀਰ ਨੇ ਸੂਚਨਾ ਦਿੱਤੀ ਕਿ ਰਾਜ ਸਿੰਘ ਉਰਫ ਸ਼ਿੰਦੂ ਪੁੱਤਰ ਫੁਮਣ ਸਿੰਘ ਨਿਵਾਸੀ ਵੱਡੀ ਮਿਆਣੀ ਥਾਨਾ ਟਾਂਡਾ (ਜਿਲਾ ਹੋਸ਼ਿਆਰਪੁਰ) ਜੋਕਿ ਕਤਲ ਦੇ ਕੇਸ ਵਿੱਚ ਕੇਂਦਰੀ ਜੇਲ੍ਹ ਹੋਸ਼ਿਆਰਪੁਰ ਵਿੱਚ ਬੰਦ ਸੀ ਪਿਛਲੇ ਕੁਝ ਦਿਨਾਂ ਤੋਂ ਜਮਾਨਤ ਤੇ ਬਾਹਰ ਹੈ। ਰਾਜ ਸਿੰਘ ਦੇ ਮਾਮੇ ਦਾ ਮੁੰਡਾ ਸੋਨੂੰ ਪੁੱਤਰ ਲਾਲ ਸਿੰਘ ਨਿਵਾਸੀ ਨਿਹਾਲੇਵਾਲਾ ਥਾਨਾ ਸਦਰ (ਫਿਰੋਜਪੁਰ) ਵੀ ਉਸ ਦੇ ਨਾਲ ਸੀ। ਸੋਨੂੰ ਦੇ ਖਿਲਾਫ ਪਹਿਲਾਂ ਹੀ ਕਾਫੀ ਮੁਕੱਦਮੇ ਦਰਜ ਕਰੋ ਅਤੇ ਇਸ ਵਿੱਚ ਪਾਕਿਸਤਾਨ ਦੇ ਤਸਕਰਾਂ ਨਾਲ ਸੰਬਧ ਹੈ। ਉਕਤ ਦੀ ਗੱਲ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਹੋ ਗਈ ਸੀ। ਜਿਸ ‘ਤੇ ਰਾਜ ਸਿੰਘ ਉਰਫ ਸ਼ਿੰਦੂ ਨੇ ਜੇਲ੍ਹ ਤੋਂ ਜਮਾਂਨਤ ‘ਤੇ ਬਾਹਰ ਆਕਰ ਆਪਣੇ ਜਾਨਕਾਰ ਪਾਕਿਸਤਾਨੀ ਤਸਕਰਾਂ ਦੇ ਨਾਲ ਸੰਪਰਕ ਕਰਕੇ ਪਾਕਿਸਤਾਨੀ ਤਸਕਰਾਂ ਦੀ ਮਦਦ ਨਾਲ ਉਥੋ ਹਥਿਆਰ ਅਤੇ ਗੋਲਾ ਬਾਰੂਦ ਭਾਰਤ ਵਿੱਚ ਮੰਗਵਾ ਲਿਆ ਹੈ। ਮੁੱਖਬੀਰ ਨੇ ਕਿ ਰਾਜ ਸਿੰਘ ਸ਼ਨਿਚਰਵਾਰ ਨੂੰ ਆਪਣੇ ਸਾਥੀ ਜਸਮੀਤ ਸਿੰਘ ਉਰਫ ਜੱਗਾ ਪੁੱਤਰ ਸੰਤੋਖ ਸਿੰਘ ਵਾਸੀ ਵੱਡੀ ਮਿਆਣੀ ਥਾਨਾ ਟਾਂਡਾ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਗੁਰਦਾਸਪੁਰ ਵੱਲ ਆ ਰਿਹਾ। ਜਿਸ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਟੀ ਪਵਾਇਟ ਧੁੱਸੀ ਬੰਧ ਸਲਾਹਪੁਰ ਬੇਟ ਵਿੱਚ ਰਾਜ ਸਿੰਘ ਅਤੇ ਜੱਗਾ ਨੂੰ ਗਿਰਫਤਾਰ ਕਰ ਲਿਆ ਹੈ। ਉਹਨਾਂ ਕੋਲੇ ਸਪਲੈਂਡਰ ਮੋਟਰ ਸਾਇਕਲ ਤੇ ਇਕ .30 ਬੋਰ ਪਿਸਤੋਲ ਬਰਾਮਦ ਹੋਈ ਹੈ।
ਡਾ ਨਾਨਕ ਸਿੰਘ ਨੇ ਦੱਸਿਆ ਕਿ ਇਸੇ ਤਰਾਂ ਥਾਣਾ ਦੀਨਾਨਗਰ ਵਿੱਚ ਵੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਕੱਕੜ ਥਾਣਾ ਲੋਪੋਕੇ (ਜਿਲਾ ਅੰਮ੍ਰਿਤਸਰ) ਜਿਸਦੇ ਕੀ ਕਟਟਰਪੰਥੀ ਅਤੇ ਦੇਸ਼ ਵਿਰੋਧੀ ਤੱਤ ਨਾਲ ਸਬੰਧ ਹਨ। ਦੋਸ਼ੀ ਦੇ ਪਾਕਿਸਤਾਨ ਅਤੇ ਦੁਬਈ ਵਿੱਚ ਵੀ ਸੰਬੰਧ ਹਨ ਅਤੇ ਪਾਕਿਸਤਾਨ ਵਿੱਚ ਰਹਿਣ ਵਾਲਿਆਂ ਦੀ ਮਦਦ ਨਾਲ ਪੰਜਾਬ ਵਿੱਚ ਗੋਲਾ ਬਾਰੂਦ ਅਤੇ ਹਥਿਆਰ ਮੰਗਵਾ ਲਏ ਹਨ ਅਤੇ ਹੁਣ ਪੰਜਾਬ ਦੀ ਅਮਨ ਸ਼ਾਂਤੀ ਭੰਗ ਦੀ ਯੋਜਨਾ ਬਣਾ ਰਿਹਾ ਹੈ। ਜਿਸ ਦੇੇ ਆਧਾਰ ਤੇ ਉਕਤ ਨੂੰ ਪਨਿਆੜ ਨੇੜੇ ਗਿਰਫਤਾਰ ਕਰ ਇਕ .30 ਬੋਰ ਦਾ ਪਿਸਤੋਲ ਬਰਾਮਦ ਕੀਤਾ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਥਾਨਾ ਦੀਨਾਨਗਰ ਅਤੇ ਥਾਨਾ ਭਾਣੀ ਮੀਆ ਖਾਂ ਵਿੱਚ ਦੇਸ਼ਿਆ ਖਿਆਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ । ਐੱਸ.ਐੱਸ.ਪੀ. ਨਾਨਕ ਸਿੰਘ ਨੇ ਦੱਸਿਆ ਕਿ ਦੀਨਾਨਗਰ ਪੁਲਿਸ ਨੂੰ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ ਜਦਕਿ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਚਾਰ ਦਿਨ ਦਾ ਰਿਮਾਂਡ ਮਿਲਿਆ ਹੈ। ਪੁਲਿਸ ਵੱਲੋ ਪੂਰੀ ਬਾਰੀਕੀ ਨਾਲ ਛਾਨਬੀਣ ਕੀਤੀ ਜਾ ਰਹੀ ਹੈ ਅਤੇ ਜਲਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।