ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਸਰਕਾਰ ਹਰ ਆਮ ਵਿਅਕਤੀ ਦੀ ਮੁਸ਼ਕਿਲ ਨੂੰ ਹਲ ਕਰਨ ਲਈ ਤੱਤਪਰ- ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਸਰਕਾਰ ਹਰ ਆਮ ਵਿਅਕਤੀ ਦੀ ਮੁਸ਼ਕਿਲ ਨੂੰ ਹਲ ਕਰਨ ਲਈ ਤੱਤਪਰ- ਸੁਖਜਿੰਦਰ ਸਿੰਘ ਰੰਧਾਵਾ
  • PublishedNovember 26, 2021

-ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨਾਲ ਮਿਲ ਕੇ ਕੀਤੀ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਪ੍ਰਧਾਨਗੀ

ਸੜਕ ਸੁਰੱਖਿਆ, ਸੀਵਰੇਜ ਦੀ ਸਮੱਸਿਆ ਅਤੇ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਨਾਉਣ ਲਈ ਦਿੱਤੇ ਅਹਿਮ ਨਿਰਦੇਸ਼

ਸ੍ਰੀ ਮੁਕਤਸਰ ਸਾਹਿਬ 26 ਨਵੰਬਰ। ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁੱਖਜਿੰਦਰ ਸਿੰਘ ਰੰਧਾਵਾ ਨੇ ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਮਿਲ ਕੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਆਮ ਬੰਦੇ ਦੀ ਸਮੱਸਿਆ ਨੂੰ ਹਲ ਕਰਨ ਲਈ ਤੱਤਪਰ ਹੈ।

ਸ: ਰੰਧਾਵਾ ਅਤੇ ਸ: ਵੜਿੰਗ ਨੇ ਜਿਥੇ ਮੀਟਿੰਗ ਦੌਰਾਨ ਸ਼ਹਿਰ ਅਤੇ ਪਿੰਡਾਂ ਦੀਆਂ ਵੱਖ ਵੱਖ ਕਿਸਮ ਦੀਆਂ ਸੱਮਸਿਆਵਾਂ ਨੂੰ ਮੌਕੇ ਤੇ ਹੀ ਸਮੂਹ ਵਿਭਾਗਾਂ ਦੇ ਮੁੱਖੀਆਂ ਦੀ ਹਾਜਰੀ ਵਿਚ ਹੱਲ ਕੀਤਾ, ਉਥੇ ਨਾਲ ਹੀ ਆਂਗਣਵਾੜੀ ਵਰਕਰਾਂ, ਮੁਲਾਜਮ ਜੱਥੇਬੰਦੀਆਂ, ਸਿਹਤ ਵਿਭਾਗ ਅਤੇ ਰਾਜਨੀਤਿਕ ਪਾਰਟੀਆਂ ਦੇ ਨੁੰਮਾਇੰਦਿਆਂ ਦੇ ਰੁਕੇ ਹੋਏ ਕੰਮਾਂ ਨੂੰ ਵੀ ਜਲਦ ਤੋਂ ਜਲਦ ਹੱਲ ਕਰਨ ਦਾ ਅਸ਼ਵਾਸਨ ਦਿੱਤਾ।

ਮੀਟਿੰਗ ਦੌਰਾਨ ਸਰਦਾਰ ਰੰਧਾਵਾ ਨੇ ਸ਼ਹਿਰ ਵਿਚ ਸੀਵਰੇਜ, ਪਾਣੀ, ਮਕਾਨਾਂ ਅਤੇ ਪਲਾਟਾਂ ਦੀਆਂ ਰਜਿਸਟਰੀਆਂ, ਅਣਅਧਿਕਾਰਤ ਅਤੇ ਅਧਿਕਾਰਤ ਕਲੌਨੀਆਂ ਸਬੰਧੀ ਸਮੱਸਿਆਵਾਂ ਅਤੇ ਨਹਿਰ ਦੀ ਪਾਣੀ ਬੰਦੀ, ਬਿਜਲੀ ਅਜਿਹੀਆਂ ਸਮੱਸਿਆਵਾਂ ਨੂੰ ਫੌਰੀ ਤੌਰ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਉਪਰੰਤ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ.ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਦੋੋਸ਼ ਲਗਾਇਆ ਕਿ ਉਨਾਂ ਵਲੋਂ ਮੁਕਤਸਰ ਜ਼ਿਲੇ ਦੀ ਤਰੱਕੀ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ, ਇਸ ਕਾਰਨ ਹੀ ਇਸ ਇਲਾਕੇ ਦਾ ਸਰਵਪੱਖੀ ਵਿਕਾਸ ਨਹੀਂ ਹੋ ਸਕਿਆ।

ਪੁਲਿਸ ਵਿਭਾਗ ਸਬੰਧੀ ਸ਼ਿਕਾਇਤਾਂ ਸੁਣਦਿਆਂ ਉਨਾਂ ਇਸ ਗੱਲ ਨੂੰ ਜੋਰ ਦੇ ਕੇ ਆਖਿਆ ਕਿ ਜੁਰਮ ਸਬੰਧੀ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਬਿਨਾਂ ਸਮਾਂ ਗਵਾਏ ਤੁਰੰਤ ਹੱਲ ਕੀਤਾ ਜਾਵੇ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਹਰਪੀ੍ਰਤ ਸੂਦਨ ਵਲੋਂ ਅੱਜ ਭਾਰਤੀ ਸਵਿਧਾਨ ਦਿਵਸ ਮੌਕੇ ਸਮੂਹ ਹਾਜ਼ਰੀਨ ਨੂੰ ਭਾਰਤੀ ਸਵਿਧਾਨ ਸਬੰਧੀ ਸੌਂਹ ਵੀ ਚੁਕਾਈ ਗਈ।

ਉਪ ਮੁੱਖ ਮੰਤਰੀ ਦੀ ਮੁਕਤਸਰ ਫੇਰੀ ਦੌਰਾਨ ਉਨਾਂ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਸ੍ਰੀਮਤੀ ਕਰਨ ਕੌਰ ਬਰਾੜ, ਜ਼ਿਲਾ ਕਾਂਗਰਸ ਪ੍ਰਧਾਨ ਹਰਚਰਨ ਸਿੰਘ ਸੋਥਾ, ਸਰਬਜੀਤ ਸਿੰਘ ਐਸ.ਐਸ.ਪੀ., ਏਡੀਸੀ ਮੈਡਮ ਰਾਜਦੀਪ ਕੌਰ, ਏਡੀਸੀ ਵਿਕਾਸ ਅਰੁਣ ਸ਼ਰਮਾ, ਡੀਪੀਆਰਓ ਸ: ਗੁਰਦੀਪ ਸਿੰਘ ਮਾਨ, ਅਮਨਪ੍ਰੀਤ ਸਿੰਘ ਭੱਟੀ, ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲਾ ਪ੍ਰੀਸ਼ਦ, ਿਸ਼ਨ ਲਾਲ ਸ਼ਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਸ਼ੁਭਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਮਲੋਟ, ਗੁਰਸੰਤ ਸਿੰਘ ਬਰਾੜ, ਭੀਨਾ ਬਰਾੜ, ਭਿੰਦਰ ਸ਼ਰਮਾ ਬਲਾਕ ਕਾਂਗਰਸ ਪ੍ਰਧਾਨ, ਨੱਥੂ ਰਾਮ ਗਾਂਧੀ ਤੋਂ ਇਲਾਵਾ ਪੱਤਵੰਤੇ ਵਿਅਕਤੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Written By
The Punjab Wire