ਰੇਲਵੇ ਸਟੇਸ਼ਨ ਗੁਰਦਾਸਪੁਰ ਮੋਰਚੇ ਉਪਰ ਅੱਜ 335ਵੇਂ ਜੱਥੇ ਨੇ ਭੁੱਖ ਹੜਤਾਲ ਰੱਖੀ
ਗੁਰਦਾਸਪੁਰ , 22 ਨਵੰਬਰ । ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 418ਵੇਂ ਦਿਨ ਅੱਜ 335ਵੇਂ ਜਥੇ ਨੇ ਭੁੱਖ ਹੜਤਾਲ ਰੱਖੀ।ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕਰਮ ਸਿੰਘ ਥਰੀਏਵਾਲ ਰਣਜੋਧ ਸਿੰਘ ਕਾਦੀਆਂ ਅਜੀਤ ਸਿੰਘ ਲੀਲ ਕਲਾਂ ਅਤੇ ਡਾ ਅਸ਼ੋਕ ਭਾਰਤੀ ਨੇ ਇਸ ਵਿੱਚ ਹਿੱਸਾ ਲਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਡਾਕਟਰ ਅਸ਼ੋਕ ਭਾਰਤੀ ਮੱਖਣ ਸਿੰਘ ਕੁਹਾੜ ਗੁਰਦੀਪ ਸਿੰਘ ਮੁਸਤਫਾਬਾਦ ਲਖਵਿੰਦਰ ਸਿੰਘ ਸੋਹਲ ਹੈੱਡਮਾਸਟਰ ਅਬਨਾਸ਼ ਸਿੰਘ ਸੂਬੇਦਾਰ ਐੱਸ ਪੀ ਸਿੰਘ ਗੋਸਲ ਕਪੂਰ ਸਿੰਘ ਘੁੰਮਣ ਸੁਖਦੇਵ ਸਿੰਘ ਗੋਸਲ ਜਗਜੀਤ ਸਿੰਘ ਅਲੂਣਾ ਰਘਬੀਰ ਸਿੰਘ ਚਾਹਲ ਮਲਕੀਅਤ ਸਿੰਘ ਬੁੱਢਾ ਕੋਟ ਨਰਿੰਦਰ ਸਿੰਘ ਕਾਹਲੋਂ ਕੈਪਟਨ ਹਰਭਜਨ ਸਿੰਘ ਢੇਸੀਆਂ ਕਰਨੈਲ ਸਿੰਘ ਪੰਛੀ ਪਲਵਿੰਦਰ ਸਿੰਘ ਲੰਬੜਦਾਰ ਕਰਨੈਲ ਸਿੰਘ ਭੁਲੇਚੱਕ ਗੁਰਮੀਤ ਸਿੰਘ ਥਾਣੇਵਾਲ ਨਿਰਮਲ ਸਿੰਘ ਬਾਠ ਆਦਿ ਨੇ ਕੱਲ੍ਹ ਇੱਕੀ ਨਵੰਬਰ ਨੂੰ ਰੇਲਵੇ ਸਟੇਸ਼ਨ ਉਪਰ ਮਨਾਏ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਉੱਪਰ ਵੱਡੀ ਹਾਜ਼ਰੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਹੋਈ ਚਰਚਾ ਬਾਰੇ ਤਸੱਲੀ ਤਸੱਲੀ ਦਾ ਪ੍ਰਗਟਾਵਾ ਕੀਤਾ ।
ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਮੁਤਾਬਕ 26ਨਵੰਬਰ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਜਥੇ ਦਿੱਲੀ ਨੂੰ ਰਵਾਨਾ ਹੋ ਰਹੇ ਹਨ ।ਇਨ੍ਹਾਂ ਦੇ ਨਾਲ ਉਹ ਮਰਜੀਵੜੇ ਵੀ ਹਨ ਜੋ ਉਣੱਤੀ ਨਵੰਬਰ ਤੋਂ ਪਾਰਲੀਮੈਂਟ ਮਾਰਚ ਵੱਲ ਜਾਣ ਲਈ ਤਿਆਰ ਹੋ ਕੇ ਜਾਣਗੇ ਅਤੇ ਜਿੱਥੇ ਵੀ ਰੋਕਿਆ ਰੁਕ ਜਾਣਗੇ ਜਾਂ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਗ੍ਰਿਫ਼ਤਾਰ ਹੋ ਜਾਣਗੇ ਵਰਨਾ ਉਹ ਪਾਰਲੀਮੈਂਟ ਹਾਊਸ ਅੱਗੇ ਪੱਕੇ ਤੌਰ ਤੇ ਬੈਠ ਜਾਣਗੇ ।
ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਵੰਗਾਰਨ ਦੱਸਿਆ ਕਿ ਜਿੰਨਾ ਚਿਰ ਤਕ ਪਾਰਲੀਮੈਂਟ ਵਿਚ ਬਕਾਇਦਾ ਤੌਰ ਤੇ ਕਾਨੂੰਨ ਰੱਦ ਨਹੀਂ ਹੁੰਦੇ ਐਮਐਸਪੀ ਨੂੰ ਕਾਨੂੰਨੀ ਦਰਜਾ ਦੇਣ ਬਾਰੇ ਫ਼ੈਸਲਾ ਨਹੀਂ ਹੁੰਦਾ ਦਿੱਲੀ ਸੋਧ ਬਿੱਲ ਵਾਪਸ ਨਹੀਂ ਹੁੰਦਾ ਪ੍ਰਦੂਸ਼ਣ ਬਿੱਲ ਵਿੱਚੋਂ ਕਿਸਾਨਾਂ ਵਾਲੀ ਧਾਰਾ ਰੱਦ ਨਹੀਂ ਕੀਤੀ ਜਾਂਦੀ ਅਜੇ ਮਿਸ਼ਰਾ ਜੋ ਲਖੀਮਪੁਰ ਖੀਰੀ ਦਾ ਦੋਸ਼ੀ ਹੈ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਤਕ ਘੋਲ ਦੀ ਰੂਪ ਰੇਖਾ ਜਿਉਂ ਦੀ ਤਿਉਂ ਰਹੇਗੀ ।
ਆਗੂਆਂ ਨੇ ਕਿਸਾਨਾਂ ਦੇ ਦਬਾਅ ਹੇਠਾਂ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਉੱਪਰ ਜਿੱਥੇ ਜਿੱਤ ਅਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਕੰਗਨਾ ਰਨੌਤ ਵੱਲੋਂ ਬਹੁਤ ਹੀ ਸ਼ਰਮਨਾਕ ਬਿਆਨ ਦੇਣ ਤੇ ਉਸ ਨੂੰ ਗ੍ਰਿਫਤਾਰ ਕਰਨ ਅਤੇ ਉਸ ਕੋਲੋਂ ਪਦਮਸ੍ਰੀ ਪੁਰਸਕਾਰ ਵਾਪਸ ਲੈਣ ਦੀ ਮੰਗ ਕੀਤੀ
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਲਖਣ ਖੁਰਦ ਦਵਿੰਦਰ ਸਿੰਘ ਖਹਿਰਾ ਤਰਸੇਮ ਸਿੰਘ ਹਯਾਤਨਗਰ ਹਰਦਿਆਲ ਸਿੰਘ ਬੱਬੇਹਾਲੀ ਹਰਵਿੰਦਰ ਸਿੰਘ ਗੁਰਦਾਸਪੁਰ ਸਰਬਜੀਤ ਸਿੰਘ ਗੋਸਲ ਮੁਖਵਿੰਦਰ ਸਿੰਘ ਬਾਵਾ ਰਾਮ ਮੁਕੇਸ਼ ਕੁਮਾਰ ਬਲਵੰਤ ਸਿੰਘ ਗੁਰਦਾਸਪੁਰ ਅਜੀਤ ਸਿੰਘ ਬੱਲ ਆਦਿ ਆਦਿ ਵੀ ਹਾਜ਼ਰ ਸਨ।