ਗੁਰਦਾਸਪੁਰ, 22 ਨਵੰਬਰ (ਮੰਨਣ ਸੈਣੀ)। ਗੋਲਡਨ ਗਰੁੱਪ ਔਫ਼ ਇੰਸਟੀਟਿਊਟ ਅਤੇ ਸ੍ਰੀ ਸੱਤਿਆ ਸਾਈਂ ਸੇਵਾ ਸਭਾਵਾਂ ਵੱਲੋ ਸ੍ਰੀ ਸਾਈਂ ਬਾਬਾ ਦੇ 96ਵੇਂ ਜਨਮ ਦਿਹਾੜੇ ਦੇ ਮੌਕੇ ਤੇ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿੱਚ 26ਵੇਂ ਰਾਜ ਪੱਧਰੀ ਮੁਫਤ ਵਿਕਲਾਂਗ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੇਹਮਾਨ ਦੇ ਰੂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਹੱਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਇਸ ਮੌਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੀ ਆਯੋਜਨ ਦੀ ਪ੍ਰਧਾਨਗੀ ਕਰਨ ਲਈ ਪਹੁੰਚੇ। ਇਸ ਮੌਕੇ ਗੁਰਦਾਸਪੁਰ ਦੇ ਐਸਐਸਪੀ ਨਾਨਕ ਸਿੰਘ ਵੀ ਮੋਜੂਦ ਰਹੇ।
ਡਾ ਮੋਹਿਤ ਮਹਾਜਨ ਵਲੋਂ ਉਕਤ ਦਾ ਸਵਾਗਤ ਕਿਤਾ ਗਿਆ। ਜਿਸ ਤੋਂ ਬਾਦ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋ ਬਣਾਵਟੀ ਅੰਗਾਂ ਦੇ ਵਰਕਸ਼ਾਪ ਵਿੱਚ ਜਾ ਕੇ ਖੁੱਦ ਵਿਸ਼ੇਸ਼ ਰੂਪ ਵਿੱਚ ਜਾਂਚ ਕੀਤੀ ਗਈ ਅਤੇ ਦਿਵਆੰਗਾ ਨਾਲ ਮੁਲਾਕਾਤ ਕਰ ਮੁਸ਼ਕਿਲਾ ਸੁਣਿਆ। ਸਮਾਗੋਹ ਦਾ ਆਗਾਜ ਵਿੱਚ ਡਾ. ਮੋਹਿਤ ਮਹਾਜਨ ਵੱਲੋ ਸਾਂਈ ਬਾਬਾ ਦੇ ਜੀਵਨ ਤੇ ਪ੍ਰਕਾਸ ਪਾਇਆ ਅਤੇ ਸਾਈਂ ਕਮੇਟੀਆਂ ਅਤੇ ਗੋਲਡਨ ਗਰੁੱਪ ਦੁਆਰਾ ਕੀਤੇ ਜਾ ਰਹੇ ਸਾਮਾਜਿਕ ਕੰਮਾ ਦੀ ਜਾਨਕਾਰੀ ਦਿੱਤੀ ।ਉਹਨਾਂ ਦੱਸਿਆ ਕਿ ਕੈਂਪ ਵਿੱਚ 81 ਦਿਵਆਂਗ ਨੂੰ ਬਨਾਵਟੀ ਅੰਗ ਲਗਾਏ ਗਏ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕਈ ਸਮਾਜਿਕ ਕੰਮਾ ਵਿੱਚ ਯੋਗਦਾਨ ਪਾਉਣ ਤੇ ਕੰਮ ਕੀਤਾ ਜਾਵੇਗਾ।
ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਦੀਨ ਦੁਖੀਆਂ ਦੀ ਸਹਾਇਤਾ ਨੂੰ ਪ੍ਰਭੂ ਦੀ ਸੇਵਾ ਕਹਿ ਕੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸਾਨੂੰ ਬਣਾਵਟੀ ਪਾਠ ਪੂਜਾ ਅਤੇ ਪਖੰਡੋ ਬਚਣਾ ਚਾਹੀਦਾ ਹੈ ਅਤੇ ਉਸ ਨੂੰ ਵਾਹੇਗੁਰੂ ਦੀ ਸੱਚੀ ਭਗਤੀ ਕਰਨੀ ਚਾਹੀਦੀ ਹੈ। ਇਸ ਮੌਕੇ ਤੋ ਉਹਨਾਂ ਆਪਣੇ ਕਈ ਤਜੂਰਬੇ ਵੀ ਸਾਝੇ ਕੀਤੇ। ਰੰਧਾਵਾ ਨੇ ਗੋਲਡਨ ਗਰੁੱਪ ਨੂੰ ਅੱਗੇ ਵੀ ਅਜਿਹੇ ਸੱਚੇ ਮਾਰਗ ‘ਤੇ ਚੱਲਦੇ ਰਹਿਣ ਦੀ ਪ੍ਰੇਰਣਾ ਦਿੱਦੀ। ਰੰਧਾਵਾ ਵੱਲੋਂ ਮੌਕੇ ‘ਤੇ ਦੋ ਦਿਵਯਾਂਗਾਂ ਦੀ ਪੈਂਸ਼ਨ ਲਗਾਉਣ ਦੇ ਆਦੇਸ਼ ਪ੍ਰਸ਼ਾਸਨ ਨੂੰ ਦਿੱਤੇ ਗਏ।
ਇਸ ਮੌਕੇ ਤੇ ਵਿਧਾਇਕ ਪਾਹੜਾ ਨੇ ਵੀ ਬਾਬਾ ਦੇ ਜਨਮ ਨੂੰ ਆਪਣੀ ਸ਼ਤ ਸ਼ਤ ਨਮਨ ਭੇਂਟ ਕੀਤੀ ਅਤੇ ਗੋਲਨ ਗਰੁੱਪ ਦੁਆਰਾ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ । ਵਿਧਾਇਕ ਨੇ ਕਿਹਾ ਕਿ ਗੋਲਨ ਗਰੁੱਪ ਅਤੇ ਮਹਾਜਨ ਪਰਿਵਾਰ ਅਸਲ ਵਿੱਚ ਨਰ ਸੇਵਾ ਮਾਧਵ ਸੇਵਾ ਦੇ ਕਥਨ ਨੂੰ ਚਰਿਤਰਥ ਕਰ ਰਿਹਾ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਮੌਜੂਦ ਮੁੱਖ ਮਹਿਮਾਨ ਸੁਖਜਿੰਦਰ ਸਿੰਘ ਰੰਧਾਵਾ, ਵਿਸ਼ੇਸ਼ ਮਹਿਮਾਨ ਵਿਧਾਇਕ ਬਰਿੰਦਰਮੀਤ ਸਿੰਘ ਰਾਂਧਾਵਾ ਨੂੰ ਗੋਲਡਨ ਗਰੁੱਪ ਦੀ ਤਰਫੋਂ ਯਾਦ ਕਰਦਿਆਂ ਭੇਂਟ ਕੀਤੇ ਗਏ। ਇਸਕੇ ਮੌਕੇ ਤੇ ਨਗਰ ਕੌਂਸਿਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ, ਇੰਪ੍ਰੂਵਮੈਂਟ ਟ੍ਰਸਟ ਦੇ ਚੇਅਰਮੈਨ ਰੰਜੂ ਸ਼ਰਮਾ, ਸ਼੍ਰੀ ਸੱਚੀ ਸਾਈਂ ਸੇਵਾ ਪੰਜਾਬ ਦੇ ਪ੍ਰਧਾਨ ਮਨਿੰਦਰ ਸਿੰਘ, ਹੀਰਾ ਅਰੋਡ਼ਾ, ਨੀਲਕਮਲ, ਪ੍ਰੇਮ ਖੋਸਲਾ, ਇੰਦਰਜੀਤ ਸਿੰਘ ਬਾਜਵਾ, ਡੀਐਸਪੀ ਸੁਖਪਾਲ ਸਿੰਘ, ਥਾਨਾ ਸਿਟੀ ਪ੍ਰਭਾਰੀ ਜਬਰਜੀਤ ਸਿੰਘ, ਰਣਬੀਰ, ਜਨਕ ਰਾਜ ਮਹਾਜਨ, ,ਡਾ ਢਿਲੋ,ਆਕਾਸ਼ ਮਹਾਜਨ, ਅਨੂ ਗੰਡੋਤਰਾ, ਆਰਐਸਐਸ ਦੇ ਵਿਭਾਗ ਪ੍ਰਚਾਰਕ ਵਿਸ਼ਾਲ, ਵਿਕਰਮ ਸਮਿਯਾਲ, ਡਾ ਸ਼ਾਮ ਸਿੰਘ, ਡਾ ਗੁਰਦੇਵ ਸਿੰਘ, ,ਡਾ ਮੀਨਾ ਮਹਾਜਨ, ਰਾਜੀਵ ਸਿੰਘ, ਅਨੂ ਮਹਾਜਨ ਅਤੇ ਸ਼ਹਿਰ ਦੇ ਕਈ ਪਤਵੰਤੇ ਲੋਕ ਮੌਜੂਦ ਸਨ।