ਗੁਰਦਾਸਪੁਰ, 22 ਨਵੰਬਰ (ਮੰਨਣ ਸੈਣੀ)। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਿਸਾਨ ਲਈ ਵੱਡੀ ਮੁਸਕਿਲ ਖੜੀ ਹੋ ਗਈ ਹੈ। ਕਣਕ ਦੀ ਫ਼ਸਲ ਨੂੰ ਪਾਣੀ ਦੇਣ ਲਈ ਬਿਜਲੀ ਸਪਲਾਈ ਦੀ ਲੋੜ ਹੈ ਪਰ ਬਿਜਲੀ ਮੁਲਾਜਿਮਾਂ ਦੀ ਹੜਤਾਲ ਕਾਰਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੇ ਜਰਨਲ ਸਕੱਤਰ ਸੋਹਣ ਸਿੰਘ ਗਿੱਲ,ਗੁਰਪ੍ਰੀਤ ਨਾਨੋਵਾਲ ਨੇ ਦਸਿਆ ਕੇ ਇਸ ਵਖ਼ਤ ਕਿਸਾਨਾ ਨੂੰ ਕਣਕ ਦੀ ਫ਼ਸਲ ਨੂੰ ਪਾਣੀ ਦੇਣ ਲਈ ਬਿਜਲੀ ਸਪਲਾਈ ਦੀ ਬਹੁਤ ਲੋੜ ਹੈ ਪਰ ਪਿਛਲੇ ਦਿਨਾਂ ਤੋਂ ਬਿਜਲੀ ਮੁਲਾਜਮਾਂ ਦੀ ਚਲ ਰਹੀ ਹੜਤਾਲ ਕਾਰਨ ਜਿਲੇ ਗੁਰਦਾਸਪੁਰ ਦੇ ਵੱਖ ਵੱਖ ਫ਼ੀਡਰਾ ਵਿਚ ਤਿੰਨ ਫੇਸ ਸਪਲਾਈ ਮੁਕੰਮਲ ਬੰਦ ਹੈ।ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹਨ।ਪੰਜਾਬ ਸਰਕਾਰ ਅਤੇ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਜਲਦ ਤੋਂ ਜਲਦ ਬਿਜਲੀ ਕਰਮਚਾਰੀਆ ਦੀਆ ਮੰਗਾ ਮੰਨ ਕੇ ਵਾਪਸ ਕੰਮ ਤੇ ਭੇਜਣਾ ਚਾਹੀਦਾ ਹੈ।
ਇਕ ਪਾਸੇ ਕਿਸਾਨ ਦਿੱਲੀ ਬਾਰਡਰ ਤੇ ਬੈਠੇ ਹਨ ਪਰ ਪਿੱਛੇ ਬਿਜਲੀ ਸਪਲਾਈ ਠਪ ਹੋਣ ਕਾਰਨ ਫ਼ਸਲ ਨੂੰ ਪਾਣੀ ਲਗਾਉਣ ਦੀ ਚਿੰਤਾ ਹੈ।ਭੈਣੀ ਮੀਆਂ ਖਾਂ ਦੇ ਕਿਸਾਨ ਆਗੂਆ ਵਲੋ ਮੰਗ ਕੀਤੀ ਗਈ ਕੇ ਬਿਜਲੀ ਮੁਲਾਜ਼ਮਾਂ ਦੀ ਮੰਗਾ ਤੁਰੰਤ ਮੰਨਿਆ ਜਾਣ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਬਿਜਲੀ ਮੁਲਾਜ਼ਮਾਂ ਦੀਆ ਮੰਗਾ ਨਹੀਂ ਮੰਨਦੀ ਤੇ ਸਪਲਾਈ ਬਹਾਲ ਨਹੀਂ ਹੁੰਦੀ ਜਲਦੀ ਕਿਸਾਨਾ ਵਲੋ ਸਰਕਾਰ ਖ਼ਿਲਾਫ਼ ਵੱਡਾ ਸੰਘਰਸ ਉਲੀਕਿਆ ਜਾਵੇਗਾ,ਜਿਸਦਾ ਜਿੰਮੇਵਾਰ ਪ੍ਰਸਾਸਨ ਹੋਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਪ੍ਰਧਾਨ ਨਿਸ਼ਾਨ ਸਿੰਘ ਚਾਹਲ, ਕੈਪਟਨ ਸਮਿੰਦਰ ਸਿੰਘ,ਜਸਬੀਰ ਸਿੰਘ ਲਾਡੀ,ਉੱਤਮ ਸਿੰਘ,ਜਸਵੰਤ ਸਿੰਘ,ਡਾਕਟਰ ਨਿਸ਼ਾਨ ਸਿੰਘ,ਜਰਨੈਲ ਸਿੰਘ ਲਾਧੂਪੁਰ,ਗੁਰਪ੍ਰੀਤ ਸਿੰਘ ਸੋਨੂੰ,ਰਘਵੀਰ ਸਿੰਘ ਗੋਰਸੀਆਂ,ਬਲਵਿੰਦਰ ਸਿੰਘ,ਲਖਵਿੰਦਰ ਸਿੰਘ,ਹਰਭਜਨ ਸਿੰਘ,ਮੰਗਤ ਸਿੰਘ,ਸਲਵਿੰਦਰ ਸਿੰਘ ਰਿਆੜ,ਅਤੇ ਹੋਰ ਕਿਸਾਨ ਆਗੂ ਹਾਜਿਰ ਸਨ।