ਗੁਰਦਾਸਪੁਰ, 21 ਨਵੰਬਰ (ਮੰਨਣ ਸੈਣੀ)। ਪਿੰਡ ਚੰਦੂ ਵਡਾਲਾ ਵਿੱਚ ਐਤਵਾਰ ਨੂੰ ਪਾਰਵਕਾਮ ਦੇ ਖਿਲਾਫ ਜਮ ਕੇ ਰੋਸ਼ ਮੁਜਾਹਿਰਾਂ ਹੋਇਆ ਅਤੇ ਕਿਹਾ ਗਿਆ ਕਿ ਲਗਦਾ ਹੈ ਕਿ ਸ਼ਾਇਦ ਪਾਰਵਕਾਮ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਿਹਾ ਅਤੇ ਉਡੀਕ ਰਿਹਾ ਕਿ ਕਦੋਂ ਕੋਈ ਅਨਸੁਖਾਵੀ ਘਟਨਾ ਸਾਹਮਣੇ ਆਏ। ਮੁਜਾਹਿਰੇ ਦਾ ਕਾਰਨ ਪਾਵਰਕਾਮ ਵਿਭਾਗ ਵੱਲੋ ਲਗਾਏ ਗਏ ਮੀਟਰਾਂ ਤੋਂ ਨੂੰ ਘਰਾਂ ਤੋਂ ਦੂਰ , ਜੋੜ ਨੰਗੇ ਛੱਡਣਾ ਅਤੇ ਕਈ ਮੀਟਰ ਬਕਸੇ ਵਿੱਚੋ ਬਾਹਰ ਲਟਕਣਾ ਦੱਸਿਆ ਗਿਆ। ਇਹ ਰੋਸ਼ ਮੁਜਾਹਿਰਾ ਸ਼ਿਵ ਸੇਨਾ ਬਾਲ ਠਾਕਰੇ ਦੀ ਜ਼ਿਲਾ ਗੁਰਦਾਸਪੁਰ ਦੀ ਕਲਾਨੌਰ ਇਕਾਈ ਦੇ ਮੈਂਬਰਾਂ ਵੱਲੋ ਸ਼ਿਵ ਸੇਨਾ ਦੇ ਹਰਵਿੰਦਰ ਸੋਨੀ ਦੇ ਨਿਰਦੇਸ਼ਾ ਉਤੇ ਕੀਤਾ ਗਿਆ।
ਇਸ ਮੌਕੇ ਤੇ ਸੋਨੂ ਨੇ ਕਿਹਾ ਕਿ ਪਿੰਡ ਚੰਦੂ ਵੰਡਾਲਾ ਵਿੱਚ ਬਿਜਲੀ ਵਿਭਾਗ ਦੁਆਰਾ ਲਗਾਏ ਮੀਟਰਾਂ ਤੋਂ ਕਈ ਵਾਰ ਵੱਡੇ ਹਾਦਸਾ ਵੀ ਹੋ ਸਕਦਾ ਹੈ ਕਿਉਕਿ ਮੀਟਰ ਘਰਾਂ ਤੋਂ ਬਹੁਤ ਦੂਰ ਲਗਾਏ ਗਏ ਹੈ, ਤਾਰਾਂ ਨੂੰ ਨੰਗਿਆ ਛੱਡ ਦਿੱਤਾ ਗਿਆ ਹੈ ਅਤੇ ਕਈ ਮੀਟਰ ਬਕਸੇ ਵਿੱਚੋ ਬਾਹਰ ਲਟਕ ਰਹੇ ਹਨ। ਇਸਦੇ ਇਲਾਵਾ ਤਾਰੇ ਕਾਫੀ ਹੇਠਾਂ ਆ ਗਇਆ ਹਨ ਜਿਸਦੇ ਸੰਪਰਕ ਵਿੱਚ ਆ ਕਦੇ ਵੀ ਕੋਈ ਵੀ ਬੱਚੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ
ਇਸ ਸਬੰਧ ਵਿੱਚ ਹਰਵਿੰਦਰ ਸੋਨੀ ਨੇ ਦੱਸਿਆ ਕਿ ਕਾਫੀ ਦਿਨਾਂ ਪਹਿਲਾ ਉਹਨਾਂ ਦੇ ਕਾਰਜਕਰਤਾ ਵੱਲੋ ਫੋਨ ਆਇਆ ਸੀ ਕਿ ਬਿਜਲੀ ਵਿਭਾਗ ਦੇ ਅਧਿਕਾਰਿਆ ਨੂੰ ਕਈ ਵਾਰ ਬੇਨਤੀ ਕੀਤੀ ਗਈ ਹੈ ਕਿ ਮੀਟਰ ਵਾਲੇ ਬਰਸੇ ਨੂੰ ਘਰਾਂ ਦੇ ਕੋਲ ਲਿਆਇਆ ਜਾਵੇ ਅਤੇ ਤਾਰਾ ਨੂੰ ਠੀਕ ਕੀਤਾ ਜਾਵੇ। ਇਸ ਸੰਬੰਧੀ ਲਿੱਖਤ ਰੂਪ ਵਿੱਚ ਐਸਡੀਓ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਪਤਾ ਨਹੀਂ ਕਿਊ ਤਾਰਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਾਇਦ ਵਿਭਾਗ ਚਾਹੁੰਦਾ ਹੈ ਕਿ ਕੋਈ ਜਾਨੀ ਨੁਕਸਾਨ ਹੋਣ ਦੇ ਉਪਰੰਤ ਹੀ ਤਾਰਾਂ ਨੂੰ ਠੀਕ ਕੀਤਾ ਜਾਵੇ। ਉਹਨਾਂ ਦੱਸਿਆ ਕਿ ਸ਼ਿਵ ਸੈਨਿਕਾਂ ਵਲੋਂ ਅੱਜ ਰੋਸ ਜਤਾਯਾ ਗਿਆ ਹੈ ਤੇ ਅਗਰ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਲਦ ਹੀ ਇਸ ਸਬੰਧ ਵਿੱਚ ਬਿਜਲੀ ਵਿਭਾਗ ਦਫਤਰ ਦੀ ਘੇਰਾਬੰਦੀ ਕੀਤੀ ਜਾਵੇਗੀ।