ਹੋਰ ਗੁਰਦਾਸਪੁਰ ਪੰਜਾਬ

ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੇ ਸਬੰਧ ਵਿਚ ਕੱਲ੍ਹ 20 ਤੇ 21 ਨਵੰਬਰ (ਸਨਿਚਰਵਾਰ ਤੇ ਐਤਵਾਰ) ਨੂੰ ਜ਼ਿਲੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਸਪੈਸ਼ਲ ਕੈਂਪ ਲੱਗਣਗੇ

ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੇ ਸਬੰਧ ਵਿਚ ਕੱਲ੍ਹ 20 ਤੇ 21 ਨਵੰਬਰ (ਸਨਿਚਰਵਾਰ ਤੇ ਐਤਵਾਰ) ਨੂੰ ਜ਼ਿਲੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਸਪੈਸ਼ਲ ਕੈਂਪ ਲੱਗਣਗੇ
  • PublishedNovember 19, 2021

ਗੁਰਦਾਸਪੁਰ, 19 ਨਵੰਬਰ  ( ਮੰਨਣ ਸੈਣੀ )। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਤਾ ਮਿਤੀ 1-1-2022 ਦੇ ਆਧਾਰ ’ਤੇ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੇ ਸਬੰਧ ਵਿਚ ਕੱਲ੍ਹ 20 ਅਤੇ 21 ਨਵੰਬਰ 2021 ਨੂੰ (ਸ਼ਨੀਵਾਰ ਅਤੇ ਐਤਵਾਰ) ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਜ਼ਿਲੇ ਭਰ ਵਿਚ ਪੋਲਿੰਗ ਬੂਥਾਂ ’ਤੇ ਸਪੈਸ਼ਲ ਕੈਂਪ ਲਗਾਏ ਜਾਣਗੇ।

              ਡਿਪਟੀ ਕਮਿਸ਼ਨਰ ਨੇ ਸਮੂਹ ਈ.ਆਰ.ਓਜ਼ ਨੂੰ ਹਦਾਇਤ ਕੀਤੀ ਹੈ ਕਿ ਸਪੈਸ਼ਲ ਕੈਂਪ ਦੀਆਂ ਮਿਤੀਆਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੀ.ਐਲ.ਓਜ਼ ਦੀ ਹਾਜ਼ਰੀ ਲਈ ਸੈਕਟਰ ਅਫਸਰ, ਈ.ਈ.ਆਰ.ਓ ਦੀ ਡਿਊਟੀ ਲਗਾਈ ਜਾਵੇ। ਹਰੇਕ ਪੋਲਿੰਗ ਸਟੇਸ਼ਨ ’ਤੇ ਸੈਕਟਰ ਅਫਸਰ, ਬੀ.ਐਲ.ਓਜ਼ ਅਤੇ ਪੰਚਾਇਤ ਸਕੱਤਰਾਂ ਵਲੋਂ ਮਿਲ ਕੇ ਨਿਰਪੱਖ ਵਿਅਕਤੀਆਂ ਰਾਹੀਂ ਸਵੀਪ ਸਭਾ (ਸਵੀਪ ਗਤੀਵਿਧੀਆਂ ਜਿਵੇਂ ਵੋਟ ਦਾ ਸਹੀ ਇਸਤੇਮਾਲ ਕਰਨਾ, ਦਿਵਿਆਂਗ ਵੋਟਰਾਂ ਦੀ ਸ਼ਨਾਖਤ ਕਰਨਾ, 18-19 ਦੇ ਯੁਵਕਾਂ ਦੀ 100 ਫੀਸਦ ਵੋਟਰ ਰਜਿਸ਼ਟਰੇਸ਼ਨ ਅਤੇ ਪੋਲਿੰਗ ਸਟੇਸ਼ਨਵਾਈਜ਼ ਵਲੰਟੀਆਂ ਦੀ ਸੂਚੀ ਤਿਆਰ ਕੀਤੀ ਜਾਵੇ। 80 ਸਾਲ ਜਾਂ ਇਸ ਤੋਂ ਉੱਪਰ ਵਿਅਕਤੀਆਂ ਨੂੰ ਵੋਟ ਪਾਉਣ ਸਬੰਧੀ ਪੋਸਟ ਬੈਲਟ ਪੇਪਰ ਦੀ ਸਹੂਲਤ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇ।

                      ਉਨਾਂ ਜ਼ਿਲਾ ਵਾਸੀਆਂ ਨੂੰ ਸਪੈਸ਼ਲ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਨਵੀਂ ਵੋਟ ਬਣਾਉਣ, ਸੋਧ ਆਦਿ ਕਰਵਾਉਣ ਲਈ ਇਨਾਂ ਕੈਂਪਾਂ ਦਾ ਲਾਹਾ ਲੈਣ।

Written By
The Punjab Wire