Close

Recent Posts

ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਚੰਨੀ ਅਤੇ ਉੱਪ ਮੁੱਖ ਮੰਤਰੀ ਰੰਧਾਵਾ ਕੱਲ੍ਹ ਸ਼ੂਗਰ ਮਿਲ ਪਨਿਆੜ ਵਿਖੇ ਨਵੀਂ ਖੰਡ ਮਿੱਲ ਜਿਸ ਦੀ ਸਮਰੱਥਾ 5000 ਟੀ.ਸੀ.ਡੀ ਸਮੇਤ 28 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਰੱਖਣਗੇ ਨੀਂਹ ਪੱਥਰ

ਮੁੱਖ ਮੰਤਰੀ ਚੰਨੀ ਅਤੇ ਉੱਪ ਮੁੱਖ ਮੰਤਰੀ ਰੰਧਾਵਾ ਕੱਲ੍ਹ ਸ਼ੂਗਰ ਮਿਲ ਪਨਿਆੜ ਵਿਖੇ ਨਵੀਂ ਖੰਡ ਮਿੱਲ ਜਿਸ ਦੀ ਸਮਰੱਥਾ 5000 ਟੀ.ਸੀ.ਡੀ ਸਮੇਤ 28 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਰੱਖਣਗੇ ਨੀਂਹ ਪੱਥਰ
  • PublishedNovember 19, 2021

ਗੁਰਦਾਸਪੁਰ, 19 ਨਵੰਬਰ  ( ਮੰਨਣ ਸੈਣੀ )।ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋ ਕੱਲ੍ਹ 20 ਨਵੰਬਰ ਨੂੰ ਦੁਪਹਿਰ 2 ਵਜੇ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਵਿਖੇ ਨਵੀਂ ਖੰਡ ਮਿੱਲ ਜਿਸ ਦੀ ਸਮਰੱਥਾ 5000 ਟੀ.ਸੀ.ਡੀ ਸਮੇਤ 28 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਹ ਜਾਣਕਾਰੀ ਸ੍ਰੀ ਪੀ.ਕੇ ਭੱਲਾ ਜਨਰਲ ਮੈਨੇਜਰ ਸਹਿਕਾਰੀ ਖੰਡ ਮਿੱਲ ਪਨਿਆੜ ਨੇ ਦਿੱਤੀ।

ਜੀ.ਐਮ ਭੱਲਾ ਨੇ ਅੱਗੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਉੱਪ ਮੁੱਖ ਮੰਤਰੀ ਪੰਜਾਬ ਸਮੇਤ ਕੈਬਨਿਟ ਵਜ਼ੀਰਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸ੍ਰੀਮਤੀ ਅਰੁਣਾ ਚੋਧਰੀ, ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਸਮੇਤ ਵੱਖ-ਵੱਖ ਰਾਜੀਨਿਤਕ ਸਖਸ਼ੀਅਤਾਂ ਇਸ ਸਮਾਗਮ ਵਿਚ ਸ਼ਿਰਕਤ ਕਰਨਗੀਆਂ।

ਉਨਾਂ ਅੱਗੇ ਦੱਸਿਆ ਕਿ ਨਵੇਂ ਪ੍ਰੋਜੈਕਟ ਦੀ ਸਥਾਪਨਾ ਨਾਲ ਇਸ ਵਿਚ ਬਿਜਲੀ ਦੀ ਪੈਦਾਵਾਰ ਤੋਂ ਇਲਾਵਾ ਸਲਫਰਲੈਸ ਸ਼ੂਗਰ ਦਾ ਉਤਪਾਦਨ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਨਵੀਂ ਖੰਡ ਮਿੱਲ ਦੀ ਸਥਾਪਨਾ ਲਈ ਕੁਲ ਲਾਗਤ ਦੋ ਸਾਲ ਦੇ ਓਪਰੇਸ਼ਨ ਐਡ ਮੇਨਟੈਨੇਸ ਕੰਟਰੈਕਟ ਸਮੇਤ ਲਗਭਗ 413.80 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਵਿਚ ਪਲਾਂਟ ਅਤੇ ਮਸ਼ੀਨਰੀ ਸਮੇਤ ਸਿਵਲ ਵਰਕ ਅਤੇ ਜੀ.ਐਸ.ਟੀ ਸਹਿਤ 369.00 ਕਰੋੜ ਰੁਪਏ ਦੀ ਲਾਗਤ ਸ਼ਾਮਲ ਹੈ। ਉਨਾਂ ਦੱਸਿਆ ਕਿ ਨਵੀਂ ਖੰਡ ਮਿੱਲ ਦੀ ਸਥਾਪਨਾ ਉਪਰੰਤ ਰੋਜਾਨਾ 50 ਹਜ਼ਾਰ ਤੋਂ 60 ਹਜਾਰ ਕੁਇੰਟਲ ਗੰਨਾ ਪੀੜ੍ਹਿਆ ਜਾਵੇਗਾ ਅਤੇ  ਲਗਭਗ 20 ਮੈਗਾਵਾਟ ਬਿਜਲੀ ਸਟੇਟ ਗਰਿੱਡ ਨੂੰ ਸਪਲਾਈ ਜਾਵੇਗੀ। ਇਹ ਪ੍ਰੋਜੈਕਟ 15 ਮਹੀਨੇ ਵਿਚ ਸਥਾਪਤ ਹੋਵੇਗਾ।

Written By
The Punjab Wire