ਗੁਰਦਾਸਪੁਰ, 19 ਨਵੰਬਰ। ਕਰੀਬ ਸਾਲ ਤੋਂ ਵੱਧ ਸਮਾਂ ਲੰਗ ਜਾਣ ਅਤੇ ਕਰੀਬ 700 ਤੋਂ ਜਿਆਦਾ ਸ਼ਹੀਦਤਾ ਦੇ ਬਾਅਦ ਆਖਿਰਕਾਰ 19 ਨਵੰਬਰ ਦਿਨ ਸ਼ੁਕਰਵਾਰ ਸਵੇਰੇ ਦੇਸ਼ ਦੇ ਸੱਭ ਤੋ ਮਜਬੂਤ ਮੰਨੇ ਜਾਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨਾਲ ਜਿੱਥੇ ਇਹ ਘੋਲ ਕਿਸਾਨੀਂ, ਲੋਕਤੰਤਰ ਅਤੇ ਇਕਜੁਟਤਾ ਦੀ ਝੋਲੀ ਪਿਆ। ਉੱਥੇ ਹੀ ਲੋਕ ਲਹਿਰ ਵੱਲੋ ਸਿਰਜੇ ਗਏ ਇਸ ਇਤਿਹਾਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮਿਕਰਨ ਬਨਣਗੇ ।
ਗੌਰ ਕੀਤਾ ਜਾਵੇ ਤਾਂ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਹਾਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਚੋਣਾਂ ਤੋਂ ਪਹਿਲਾਂ, ਐਨ ਮੌਕੇ ਤੇ ਪਵਿੱਤਰ ਦਿਨ ਗੁਰੂ ਪੂਰਬ ਦਾ ਦਿਹਾੜਾ ਚੁੰਨ ਕੇ ਖੇਡੇ ਗਏ ਇਸ ਮਾਸਟਰ ਸਟ੍ਰੋਕ ਰਾਹੀ ਮੋਦੀ ਸਰਕਾਰ ਨੇ ਬੇਸ਼ਕ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ ਕੀਤੀ ਹੈ ਅਤੇ ਮਾਫ਼ੀ ਮੰਗ ਕੇ ਲੋਕਾਂ ਨੂੰ ਇਹ ਇਹਸਾਸ ਕਰਵਾਉਣਾ ਚਾਹਿਆ ਹੈ ਕਿ ਕੇਂਦਰ ਦੀ ਸਰਕਾਰ ਲੋਂਕਾ ਦੀ ਹੀ ਸਰਕਾਰ ਹੈ। ਮੋਦੀ ਵੱਲੋ ਨਰਮ ਰਹਿ ਕੇ ਇਹ ਦੱਸਣ ਦੀ ਕੌਸ਼ਿਸ਼ ਕੀਤੀ ਗਈ ਕਿ ਉਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਲੈ ਕੇ ਆਏ ਸਨ । ਮੋਦੀ ਵੱਲੋ ਲਏ ਗਏ ਇਸ ਫੈਸਲੇ ਨਾਲ ਜਿੱਥੇ ਇੱਕ ਪਾਸੇ ਕਿਸਾਨ ਖੁਸ਼ ਹੋਏ, ਉੱਥੇ ਹੀ ਦੂਜੇ ਪਾਸੇ ਭਾਜਪਾ ਹੁਣ ਚੋਣ ਮੈਦਾਨ ਵਿੱਚ ਆਪਣਾ ਪੈਰ ਅੱਗੇ ਵਧਾ ਸਕਦੀ ਹੈ। ਕਿਉਕਿ ਖੇਤੀ ਕਾਨੂੰਨਾਂ ਕਾਰਨ ਪਹਿਲਾ ਭਾਜਪਾ ਨੂੰ ਮੀਟਿੰਗ ਤੱਕ ਕਰਨਾ ਅੋਖਾ ਹੋਇਆ ਪਿਆ ਸੀ। ਇਸ ਐਲਾਨ ਨਾਲ ਪੰਜਾਬ ਵਿੱਚ ਗ੍ਰਾਫ ਦੇ ਨਾਲ ਨਾਲ ਉੱਤਰ ਪ੍ਰਦੇਸ਼ ਵਿੱਚ ਹੁਣ ਕਾਫੀ ਗ੍ਰਾਫ ਵਧੇਗਾ।
ਕੇਂਦਰ ਦੀ ਸਭ ਤੋਂ ਮਜਬੂਤ ਦੱਸੀ ਜਾਂਦੀ ਸਰਕਾਰ ਨੂੰ ਹਰਾ ਕੇ ਸੰਯੁਕਤ ਕਿਸਾਨਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਭੋਲੋ ਭਾਲੇ ਹੋਣ ਦੇ ਨਾਲ ਨਾਲ ਉਹ ਹੁਣ ਕਾਨੂੰਨ ਦੀ ਸਿਆਸਤਦਾਨਾਂ ਨਾਲੋ ਜਿਆਦਾ ਸੋਜੀ ਰੱਖਦੇ ਹਨ। ਕਿਸਾਨਾਂ ਵੱਲੋ ਸਿਆਸੀ ਆਗੁਆ ਨੂੰ ਘੇਰ ਕੇ ਪੁੱਛੇ ਜਾਂਦੇ ਸੁਆਲ ਵੀ ਇਸ ਜਿੱਤ ਦੀ ਇੱਕ ਕੜੀ ਹਨ ਜੋ ਹੁਣ ਆਉਣ ਵਾਲੇ ਸਮੇਂ ਵਿੱਚ ਵੋਟਾ ਮੰਗਣ ਆਉਣ ਵਾਲੇ ਸਿਆਸਤਦਾਨਾਂ ਨੂੰ ਝਲਣੇ ਪੈ ਸਕਦੇ ਹਨ। ਕਿਸਾਨਾਂ ਦੀ ਏਕਜੁਟਤਾ ਨੇ ਵੀ ਇਸ ਇਤਿਹਾਸ ਨੂੰ ਰਚਨ ਵਿੱਚ ਅਹਿਮ ਯੋਗਦਾਨ ਪਾਇਆ।
ਪਰ ਹੁਣ ਅੱਗੇ ਦੀ ਗੱਲ ਕਰਿਏ ਤੇ ਕਿਸਾਨਾਂ ਦੀ ਇਸ ਜਿੱਤ ਨਾਲ ਕਿਸਾਨਾਂ ਦੇ ਹੋਸਲੇਂ ਹੁਣ ਹੋਰ ਜਿਆਦਾ ਬੁਲੰਦ ਹੋ ਗਏ ਹਨ। ਹੋਣੇ ਵੀ ਚਾਹਿਦੇ ਹਨ ਕਿਉਕਿ ਉਹਨਾਂ ਆਪਣੀ ਇਬਾਦਤ ਨਾਲ ਪੱਥਰ ਨੂੰ ਮੋਮ ਬਣਾਉਣ ਵਿੱਚ ਕਾਮਯਾਬੀ ਪਾਈ। ਪਰ ਗੱਲ ਹੈ ਕਿ ਹੁਣ ਅੱਗੇ ਕਿਸਾਨ ਆਗੂ ਇੱਥੇ ਰੁੱਕ ਜਾਣਗੇ? ਕੀ ਹੁਣ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਵਾਲੀ ਆਪਣੀ ਪਾਰਟੀ ਬਣਾਉਣਗੇ ਅਤੇ ਚੁਨਾਵੀ ਦੰਗਲ ਵਿੱਚ ਵੀ ਦਾ ਆਜਮਾਉਣਗੇ ? ਵੈਸੇ ਇਸ ਸੰਬੰਧੀ ਕਿਸਾਨ ਆਪਣੇ ਆਗੂਆ ਨੂੰ ਪਹਿਲਾ ਹੀ ਮੰਗ ਰਾਹੀ ਚੋਣ ਲੜਣ ਲਈ ਆਖਦੇ ਰਹੇ ਹਨ। ਪਰ ਮੰਗ ਦੇ ਬਾਵਜੂਦ ਸਮਸਤ ਆਗੂ ਸੰਘਰਸ਼ ਜਿੱਤਣ ਤੋਂ ਬਾਅਦ ਸੋਚਣ ਦੀ ਗੱਲ ਕਹਿ ਕੇ ਗੱਲ ਨੂੰ ਟਾਲ ਦੇਂਦੇ ਰਹੇ ਨੇ।
ਵੈਸੇ ਕਿਸਾਨਾਂ ਦਿਆਂ ਪਿੰਡਾ ਪਿੰਡਾ ਵਿੱਚ ਟੀਮਾਂ ਬਣ ਚੁਕਿਆ ਹਨ ਅਤੇ ਹੁਣ ਅਗਰ ਉਹ ਚੋਣ ਲੜਣ ਦੀ ਅਗਰ ਗੱਲ ਕਰਨਗੇਂ ਤਾਂ ਪੰਜਾਬ ਦੇ ਸਿਆਸੀ ਸਮਿਕਰਣ ਪੂਰੀ ਤਰਿਹ ਬਦਲ ਜਾਣਗੇ।
ਪ੍ਰੀ ਪ੍ਰੋਲ ਸਰਵੇ ਅਤੇ ਭਵਿੱਖਬਾਣੀ ਤਾਂ ਪਹਿਲਾਂ ਹੀ ਸੱਚ ਹੁੰਦੀ ਨਹੀਂ ਦਿੱਸ ਰਹੀ ਜਿੱਥੇ ਭਾਜਪਾ ਨੂੰ ਮਾਤਰ ਇਕ ਸੀਟ ਦਿੱਤੀ ਗਈ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਭਾਜਪਾ ਨਾਲ ਗਠਬੰਧਨ ਤਹਿ ਮੰਨਿਆ ਜਾ ਰਿਹਾ ਹੈ। ਜੋਂ ਕਈ ਸੀਟਾਂ ਤੋਂ ਸਮੀਕਰਨ ਵਿਗਾੜ ਸਕਦੀ ਹੈ।
ਦੂਜੇ ਪਾਸੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਵੱਲੋ ਆਮ ਆਦਮੀ ਪਾਰਟੀ ਯਾ ਕਿਸੇ ਵੀ ਪਾਰਟੀ ਬਣਾਉਣ ਤੋਂ ਤੱਦ ਤੱਕ ਇੰਕਾਰ ਕੀਤਾ ਗਿਆ ਜੱਦ ਤੱਕ ਕਿਸਾਨ ਆਨਦੋਲਣ ਸਿਰੇ ਨਹੀਂ ਚੜਦਾ। ਪਰ ਆਪ ਵੱਲੋ ਹਾਲੇ ਵੀ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਸੰਘਰਸ਼ ਹੁਣ ਲੱਗਭਗ ਜਿੱਤ ਲਿਆ ਗਿਆ।
ਸੋਂ ਸਿਆਸਤ ਅੱਜ ਤੋਂ ਸ਼ੁਰੂ ਹੋਈ ਹੈ। ਜੋਂ ਅੱਗੇ ਕਿਧਰ ਵੱਧਦੀ ਹੈ, ਕਿਨਿਆਂ ਪਾਰਟੀਆਂ ਮੈਦਾਨ ਵਿੱਚ ਨਿੱਤਰਦਿਆ ਇਹ ਅੱਗੇ ਪਤਾ ਚਲੇਗਾ।