ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਜ਼ਿਲਾ ਗੁਰਦਾਸਪੁਰ ਵਿੱਚ ਬਕਾਇਆ ਇੰਤਕਾਲਾਂ ਦੀ ਗਿਣਤੀ ਪੰਜਾਬ ਵਿੱਚੋ ਸਭ ਤੋਂ ਘੱਟ, ਚਲਾਈ ਗਈ ਸੀ ਵਿਸ਼ੇਸ਼ ਮੁਹਿੰਮ

ਜ਼ਿਲਾ ਗੁਰਦਾਸਪੁਰ ਵਿੱਚ ਬਕਾਇਆ ਇੰਤਕਾਲਾਂ ਦੀ ਗਿਣਤੀ ਪੰਜਾਬ ਵਿੱਚੋ ਸਭ ਤੋਂ ਘੱਟ, ਚਲਾਈ ਗਈ ਸੀ ਵਿਸ਼ੇਸ਼ ਮੁਹਿੰਮ
  • PublishedNovember 10, 2021

ਗੁਰਦਾਸਪੁਰ, 10 ਨਵੰਬਰ (ਮੰਨਣ ਸੈਣੀ)। ਜ਼ਿਲਾ ਗੁਰਦਾਸਪੁਰ ਪ੍ਰਸ਼ਾਸਨ ਵੱਲੋ ਪਿਛਲੇ ਦਿਨੀ ਚਲਾਈ ਗਈ ਵਿਸ਼ੇਸ਼ ਮੁਹਿਮ ਸਦਕਾ ਗੁਰਦਾਸਪੁਰ ਜਿਲੇ ਵਿੱਚ ਬਕਾਇਆ ਇੰਤਕਾਲਾ ਦੀ ਗਿਣਤੀ ਪੂਰੇ ਪੰਜਾਬ ਵਿੱਚ ਸੱਭ ਤੋਂ ਘੱਟ ਪਾਈ ਗਈ ਹੈ। ਪੰਜਾਬ ਭਰ ਵਿੱਚ ਸੱਭ ਤੋਂ ਘੱਟ ਇੰਤਕਾਲ ਹੋਣ ਕਾਰਣ ਜ਼ਿਲਾ ਗੁਰਦਾਸਪੁਰ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਬੇਹਤਰ ਉੱਭਰ ਕੇ ਸਾਹਮਣੇ ਆਈ ਹੈ। ਜਿਸ ਦਾ ਸੇਹਰਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਸਿਰ ਜਾਂਦਾ ਹੈ।

ਪੰਜਾਬ ਸਰਕਾਰ ਦੀ ਵੈਬਸਾਇਟ ਤੋਂ ਇਕੱਠੇ ਕੀਤੇ ਗਏ ਆਂਕੜਿਆ ਅਨੁਸਾਰ ਗੁਰਦਾਸਪੁਰ ਵਿੱਚ ਮਹਿਜ 417 ਇੰਜਕਾਲ ਬਕਾਇਆ ਪਾਏ ਗਏ ਹਨ। ਜਿਸ ਦਾ ਵੇਰਵਾ ਹੇਠ ਦਿੱਤਾ ਗਿਆ ਹੈ। ਗੁਰਦਾਸਪੁਰ ਵਿੱਚ ਕੁਲ 87006 ਇੰਤਕਾਲ ਦਰਜ ਹੋਣ ਲਈ ਆਏ ਸਨ, ਜਿਨਾਂ ਵਿੱਚੋ 86589 ਇੰਤਕਾਲ ਜਾਰੀ ਕਰ ਦਿੱਤੇ ਗਏ ਹਨ। ਜਿਲੇ ਵਿੱਚ ਪਟਵਾਰੀ ਵਿੱਚ ਪੈਂਡਿਗ ਇੰਤਕਾਲਾਂ ਦੀ ਗਿਣਤੀ 129, ਕਾਨੂੰਨਗੋ ਕੋਲ ਵੈਰੀਫਿਕੇਸ਼ਨ ਲਈ ਪੈਡਿਂਗ ਕੁਲ 181 ਅਤੇ ਸਰਕਲ ਰੈਵਿਨਿਊ ਅਫਸਰ ਕੋਲ ਜਾਰੀ ਹੋਣ ਲਈ ਪੈਂਡਿਗ ਇੰਤਕਾਲਾ ਦੀ ਗਿਣਤੀ 165 ਪਾਈ ਗਈ ਹੈ।

ਪੰਜਾਬ ਵਿੱਚ ਪੇਡਿਂਗ ਇੰਤਕਾਲਾ ਦੀ ਸਥਿਤੀ ਇਸ ਪ੍ਰਕਾਰ ਹੈ। ਜਿਸ ਦੇ ਆੰਕੜੇ ਹੇਠ ਦਿੱਤੇ ਗਏ ਹਨ।

Written By
The Punjab Wire